Viral Video: ਮਾਂ ਨੇ ਧੀ ਲਈ ਸੁਰੀਲੀ ਆਵਾਜ਼ 'ਚ ਗਾਇਆ ਗੀਤ, ਸੋਨੂੰ ਸੂਦ ਨੇ ਮਹਿਲਾ ਨੂੰ ਦਿੱਤਾ ਵੱਡਾ ਆਫਰ
Sonu Sood offers woman for singing: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਕੋਰੋਨਾ ਕਾਲ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਸੋਨੂੰ ਸੂਦ ਦੇ ਫੈਨਜ਼ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਇਸ ਛੱਡ ਕੇ ਸੋਨੂੰ ਸੂਦ ਨੇ ਫਿਰ ਅਜਿਹਾ ਕੰਮ ਕੀਤਾ ਹੈ, ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਸੋਨੂੰ ਸੂਦ ਨੇ ਇੱਕ ਮਹਿਲਾ ਨੂੰ ਵੱਡਾ ਆਫਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਹੈ ਪੂਰੀ ਖ਼ਬਰ।
Image Source : Instagram
ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਾਂ ਤੇ ਧੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਮੁਕੇਸ਼ ਕੁਮਾਰ ਸਿਨਹਾ ਨਾਮ ਦੇ ਇੱਕ ਯੂਜ਼ਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਸ਼ੇਅਰ ਕੀਤੀ ਗਈ ਇਹ ਵੀਡੀਓ ਬੇਹੱਦ ਹੀ ਪਿਆਰੀ ਤੇ ਭਾਵੁਕ ਕਰ ਦੇਣ ਵਾਲੀ ਹੈ।
ਮਾਂ ਨੇ ਧੀ ਲਈ ਸੁਰੀਲੀ ਆਵਾਜ਼ 'ਚ ਗਾਇਆ ਗੀਤ
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ 'ਚ ਇੱਕ ਔਰਤ ਆਪਣੀ ਧੀ ਦੇ ਕਹਿਣ 'ਤੇ ਉਸ ਨੂੰ ਬਾਲੀਵੁੱਡ ਦਾ ਇੱਕ ਪੁਰਾਣਾ ਗੀਤ 'ਮੇਰੇ ਨੈਨਾ ਸਾਵਨ ਭਾਦੋਂ' ਸੁਣਾਉਂਦੀ ਹੈ। ਉਸ ਦੀ ਧੀ ਵੀ ਮਾਂ ਦੀ ਆਵਾਜ਼ ਦੀ ਦੀਵਾਨੀ ਹੈ ਜਿਸ ਲਈ ਉਹ ਆਪਣੀ ਮਾਂ ਨੂੰ ਵਾਰ ਵਾਰ ਗੀਤ ਗਾਉਣ ਦੀ ਅਪੀਲ ਕਰਦੀ ਹੈ। ਮਾਂ ਦਾ ਕਹਿਣਾ ਹੈ ਕਿ ਉਹ ਆਖ਼ਰੀ ਵਾਰ ਇਹ ਗੀਤ ਗਾ ਰਹੀ ਹੈ। ਔਰਤ ਦੀ ਆਵਾਜ਼ ਇੰਨੀ ਸੁਰੀਲੀ ਹੈ ਕਿ ਲੋਕ ਇਸ ਵੀਡੀਓ ਨੂੰ ਵਾਰ-ਵਾਰ ਦੇਖ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Image Source : Instagram
ਸੋਨੂੰ ਸੂਦ ਨੇ ਦਿੱਤਾ ਮਹਿਲਾ ਨੂੰ ਵੱਡਾ ਆਫਰ
ਜਿਵੇਂ ਹੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇਹ ਵੀਡੀਓ ਦੇਖੀ ਤੇ ਇਸ ਮਾਂ ਦਾ ਗੀਤ ਸੁਣਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ। ਅਦਾਕਾਰ ਨੇ ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਵੀਡੀਓ ਰੀਟਵੀਟ ਕਰਦੇ ਹੋਏ ਮਹਿਲਾ ਦਾ ਨੰਬਰ ਮੰਗਿਆ ਹੈ ਅਤੇ ਜਨਤਕ ਤੌਰ 'ਤੇ ਮਹਿਲਾ ਨੂੰ ਫ਼ਿਲਮ 'ਚ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਹੈ। ਸੋਨੂੰ ਸੂਦ ਦੇ ਇਸ ਉਪਰਾਲੇ ਦੀ ਹੁਣ ਹਰ ਪਾਸੇ ਤਾਰੀਫ ਹੋ ਰਹੀ ਹੈ। ਫੈਨਜ਼ ਜਮ ਕੇ ਸੋਨੂੰ ਸੂਦ ਦੀ ਤਾਰੀਫ ਕਰ ਰਹੇ ਹਨ। ਸੋਨੂੰ ਸੂਦ ਨੇ ਟਵੀਟ ਕਰਦੇ ਹੋਏ ਲਿਖਿਆ, 'ਕਿਰਪਾ ਕਰਕੇ ਨੰਬਰ ਭੇਜੋ। ਮਾਂ ਹੁਣ ਫ਼ਿਲਮਾਂ ਵਿੱਚ ਗੀਤ ਗਾਵੇਗੀ।'
Image Source : Instagram
ਸੋਨੂੰ ਸੂਦ ਬਣੇ ਲੋਕਾਂ ਦੇ ਰੀਅਲ ਹੀਰੋ
ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸੈਂਕੜੇ ਪ੍ਰਵਾਸੀਆਂ ਦੀ ਮਦਦ ਕਰਕੇ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ 'ਰੀਅਲ ਹੀਰੋ' ਬਣ ਗਏ ਸਨ। ਔਖੇ ਸਮੇਂ ਵਿੱਚ, ਸੋਨੂੰ ਸੂਦ ਨੇ ਲੋੜਵੰਦਾਂ ਨੂੰ ਭੋਜਨ ਅਤੇ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ। ਇੱਥੋਂ ਤੱਕ ਕਿ ਦੇਸ਼ ਦੇ ਕਈ ਹਿੱਸਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਵਿਸ਼ੇਸ਼ ਬੱਸਾਂ ਅਤੇ ਫਲਾਈਟਸ ਦਾ ਵੀ ਪ੍ਰਬੰਧ ਕੀਤਾ। ਉਨ੍ਹਾਂ ਨੇ ਕਈ ਲੋਕਾਂ ਦੇ ਇਲਾਜ ਲਈ ਵੀ ਮਦਦ ਕੀਤੀ।
नंबर भेजिए
माँ फ़िल्म के लिए गाना गाएगी ❤️ https://t.co/rLebxFRhWX
— sonu sood (@SonuSood) January 27, 2023