ਅੰਕਿਤਾ ਲੋਖੰਡੇ ਨੂੰ ਵਿਆਉਣ ਲਈ ਵਿੱਕੀ ਜੈਨ ਸ਼ਾਹੀ ਅੰਦਾਜ਼ 'ਚ ਲੈ ਕੇ ਨਿਕਲੇ ਬਰਾਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਤੋਂ ਬਾਅਦ ਹੁਣ ਟੀਵੀ ਜਗਤ ਦੀ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande) ਅਤੇ ਵਿੱਕੀ ਜੈਨ (Vicky Jain) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਦੋਵਾਂ ਬਹੁਤ ਜਲਦ ਸੱਤ ਫੇਰੇ ਲੈਣ ਵਾਲੇ ਹਨ।
Image Source: Instagram
ਜੀ ਹਾਂ ਸੋਸ਼ਲ ਮੀਡੀਆ ਉੱਤੇ ਵਿੱਕੀ ਜੈਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਵਿੱਕੀ ਜੈਨ ਜੋ ਕਿ ਰਾਇਲ ਕਾਰ ‘ਚ ਆਪਣੀ ਬਰਾਤ ਸ਼ਾਹੀ ਅੰਦਾਜ਼ 'ਚ ਲੈ ਕੇ ਜਾ ਰਹੇ ਨੇ। ਉਨ੍ਹਾਂ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਇਹ ਵੀਡੀਓ ਵੱਖ-ਵੱਖ ਪੇਜ਼ਾਂ ਉੱਤੇ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਈ ਦਿਨਾਂ ਤੋਂ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਤੋਂ ਪਹਿਲਾਂ ਦੀ ਰਸਮਾਂ ਬਹੁਤ ਹੀ ਧੂਮ ਧਾਮ ਦੇ ਨਾਲ ਚੱਲ ਰਹੀਆਂ ਹਨ। ਹਾਲ ਹੀ ‘ਚ ਉਨ੍ਹਾਂ ਦੀ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਅੰਕਿਤਾ ਅਤੇ ਵਿੱਕੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਹੁਣ ਆਖਿਰਕਾਰ ਦੋਵੇਂ ਇੱਕ ਹੋਣ ਜਾ ਰਹੇ ਹਨ। ਇਸ ਵਿਆਹ ‘ਚ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਨਜ਼ਰ ਆ ਰਹੇ ਹਨ। ਅੰਕਿਤਾ ਲੋਖੰਡੇ ‘ਪਵਿੱਤਰ ਰਿਸ਼ਤਾ’ ਨਾਂ ਟਾਈਟਲ ਹੇਠ ਬਣੇ ਟੀਵੀ ਸੀਰੀਅਲ ‘ਚ ਨਜ਼ਰ ਆਈ ਸੀ। ਇਸ ਸੀਰੀਅਲ ਤੋਂ ਉਨ੍ਹਾਂ ਨੂੰ ਵੱਖਰਾ ਮੁਕਾਮ ਅਤੇ ਖੂਬ ਵਾਹ ਵਾਹੀ ਹਾਸਿਲ ਹੋਈ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਨਾਮੀ ਸੀਰੀਅਲਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਹ ਬਾਲੀਵੁੱਡ ਜਗਤ ‘ਚ ਵੀ ਕੰਮ ਕਰ ਚੁੱਕੀ ਹੈ।
View this post on Instagram