ਸ਼ੇਰਨੀ ਨੇ ਮੂੰਹ ਨਾਲ ਖੋਲ੍ਹਿਆ ਕਾਰ ਦਾ ਦਰਵਾਜ਼ਾ, ਜੰਗਲ ‘ਚ ਸ਼ੇਰ ਦੇਖਣ ਆਏ ਸੈਲਾਨੀਆਂ ਦੇ ਉੱਡੇ ਹੋਸ਼
Viral Video : ਜੰਗਲ ਦੇ ਰਾਜੇ ਸ਼ੇਰ ਤੋਂ ਹਰ ਜਾਨਵਰ ਡਰਦਾ ਹੈ। ਲੋਕ ਅਕਸਰ ਹੀ ਜੰਗਲ ਸਫਾਰੀ ਵਿੱਚ ਜਾਂਦੇ ਨੇ ਤਾਂ ਜੋ ਉਹ ਲਾਈਵ ਇੱਕ ਝਲਕ ਸ਼ੇਰ ਦੀ ਦੇਖ ਪਾਉਣ। ਜੇਕਰ ਗਲਤੀ ਨਾਲ ਵੀ ਸਾਹਮਣੇ ਆ ਜਾਵੇ ਤਾਂ ਸ਼ਾਇਦ ਡਰ ਦੀ ਹਰ ਹੱਦ ਹੀ ਪਾਰ ਹੋ ਜਾਂਦੀ ਹੈ। ਅਕਸਰ ਕੁਝ ਲੋਕ ਪਿੰਜਰੇ ਵਿੱਚ ਬੰਦ ਸ਼ੇਰ ਨੂੰ ਛੂਹਣ ਦੀ ਗਲਤੀ ਕਰਦੇ ਦੇਖੇ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜਿਸ ਦਾ ਨਤੀਜਾ ਕਈ ਵਾਰ ਬਹੁਤ ਡਰਾਉਣਾ ਵੀ ਨਜ਼ਰ ਆਉਂਦਾ ਹੈ। ਇਸ ਦੇ ਬਾਵਜੂਦ ਲੋਕ ਜੰਗਲੀ ਜਾਨਵਰਾਂ ਨਾਲ ਅਕਸਰ ਹੀ ਫਰੈਂਕ ਹੋਣ ਦੀ ਕੋਸ਼ਿਸ਼ ਕਰਦੇ ਹਨ।
ਹਾਲ ਹੀ 'ਚ ਅਜਿਹੀ ਹੀ ਇੱਕ ਜੰਗਲ ਸਫਾਰੀ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਵੀ ਦੰਗ ਰਹਿ ਗਏ ਹਨ।
ਇਸ ਹੈਰਾਨ ਕਰਨ ਵਾਲੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰ ਚਲਾ ਰਹੀ ਔਰਤ ਸੜਕ ਕਿਨਾਰੇ ਕਾਰ ਰੋਕਦੀ ਹੈ ਅਤੇ ਸਾਈਡ 'ਤੇ ਬੈਠੇ ਸ਼ੇਰਾਂ ਦੀ ਵੀਡੀਓ ਬਣਾਉਣ ਲੱਗਦੀ ਹੈ। ਇਸੇ ਦੌਰਾਨ ਇੱਕ ਸ਼ੇਰਨੀ ਕਾਰ ਦੇ ਨੇੜੇ ਆਉਂਦੀ ਹੈ ਅਤੇ ਕਾਰ ਦੇ ਅੰਦਰ ਝਾਕਣ ਲੱਗ ਜਾਂਦੀ ਹੈ।
ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਸ਼ੇਰਨੀ ਆਸਾਨੀ ਨਾਲ ਆਪਣੇ ਮੂੰਹ ਨਾਲ ਕਾਰ ਦਾ ਦਰਵਾਜ਼ਾ ਖੋਲ੍ਹਦੀ ਹੈ, ਜਿਸ ਤੋਂ ਬਾਅਦ ਕਾਰ 'ਚ ਬੈਠੇ ਲੋਕ ਡਰ ਦੇ ਮਾਰੇ ਚੀਕਾਂ ਮਾਰਦੇ ਹਨ। ਹਾਲਾਂਕਿ ਇਹ ਵੀਡੀਓ ਪੁਰਾਣੀ ਹੈ ਪਰ ਇੱਕ ਵਾਰ ਫਿਰ ਤੋਂ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @TansuYegen ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 12.5 ਮਿਲੀਅਨ ਲੋਕ ਦੇਖ ਚੁੱਕੇ ਹਨ, ਜਦਕਿ 9 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਡਰ ਦੇ ਮਾਰੇ ਯੂਜ਼ਰਸ ਦੇ ਸਾਹ ਵੀ ਰੁਕ ਗਏ ਹਨ।
Safari is over ??
— Tansu YEĞEN (@TansuYegen) January 4, 2023