ਦੁਨੀਆ ਦੇ ਸਾਹਮਣੇ ਪ੍ਰੇਮਿਕਾ ਨੂੰ ਕਰਨ ਜਾ ਰਿਹਾ ਸੀ ਵਿਆਹ ਲਈ ਪ੍ਰਪੋਜ਼, ਪਰ ਇਸ ਵਿਅਕਤੀ ਦੀ ਐਂਟਰੀ ਨੇ ਕਰਤਾ ਸਾਰਾ ਮਜ਼ਾ ਕਿਰਕਿਰਾ

Reported by: PTC Punjabi Desk | Edited by: Lajwinder kaur  |  June 07th 2022 08:11 PM |  Updated: June 07th 2022 08:16 PM

ਦੁਨੀਆ ਦੇ ਸਾਹਮਣੇ ਪ੍ਰੇਮਿਕਾ ਨੂੰ ਕਰਨ ਜਾ ਰਿਹਾ ਸੀ ਵਿਆਹ ਲਈ ਪ੍ਰਪੋਜ਼, ਪਰ ਇਸ ਵਿਅਕਤੀ ਦੀ ਐਂਟਰੀ ਨੇ ਕਰਤਾ ਸਾਰਾ ਮਜ਼ਾ ਕਿਰਕਿਰਾ

ਵਿਆਹ ਨੂੰ ਲੈ ਕੇ ਹਰ ਕਿਸੇ ਦੇ ਖ਼ਾਸ ਸੁਫਨੇ ਹੁੰਦੇ ਹਨ। ਜਿਸ ਕਰਕੇ ਹਰ ਸਖ਼ਸ ਆਪਣੇ ਵੈਂਡਿੰਗ ਪ੍ਰਪੋਜ਼ਲ ਨੂੰ ਯਾਦਗਾਰ ਬਨਾਉਣ ਚਾਹੁੰਦਾ ਹੈ। ਨੌਜਵਾਨ ਜੋ ਕਿ ਆਪਣੀ ਪ੍ਰੇਮਿਕਾ ਨੂੰ ਵਿਆਹ ਦਾ ਪ੍ਰਸਤਾਵ ਦੇਣ ਜਾ ਰਿਹਾ ਸੀ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਮੁੰਦਰੀ ਵੀ ਖਰੀਦ ਲਈ ਗਈ ਸੀ ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦਾ ਇਹ ਰੋਮਾਂਟਿਕ ਵੀਡੀਓ ਆਇਆ ਸਾਹਮਣੇ, ਐਕਟਰ ਨੇ ਕਿਹਾ-‘ਜਦੋਂ ਤੋਂ ਇਹ ਮੇਰੀ ਜ਼ਿੰਦਗੀ ‘ਚ ਆਈ ਹੈ...’

Disney

ਵੈਡਿੰਗ ਪ੍ਰਪੋਜ਼ ਲਈ ਜਗ੍ਹਾ ਵੀ ਚੁਣ ਲਈ ਗਈ ਸੀ। ਉਹ ਆਪਣੀ ਪ੍ਰੇਮਿਕਾ ਨੂੰ ਲੈ ਕੇ ਉਥੇ ਪਹੁੰਚਿਆ ਅਤੇ ਜਦੋਂ ਉਹ ਗੋਡਿਆਂ ਭਾਰ ਬੈਠ ਕੇ ਆਪਣੀ ਲੇਡੀ ਲਵ ਨੂੰ ਰਿੰਗ ਦੇਣ ਜਾ ਰਿਹਾ ਸੀ, ਉਦੋਂ ਹੀ ਇੱਕ ਵਿਅਕਤੀ ਕਬਾਬ 'ਚ ਹੱਡੀ ਬਣ ਕੇ ਉਥੇ ਆਉਂਦਾ ਹੈ ਅਤੇ ਰਿੰਗ ਲੈ ਕੇ ਭੱਜ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹ ਮਾਮਲਾ ਹੈ ਕੀ ?

Disney land

ਦਰਅਸਲ, ਇਹ ਸਾਰਾ ਮਾਮਲਾ ਡਿਜ਼ਨੀਲੈਂਡ ਵਿਖੇ ਹੋਇਆ। ਰਿੰਗ ਲੈ ਕੇ ਭੱਜਣ ਦੀ ਹਰਕਤ ਡਿਜ਼ਨੀਲੈਂਡ ਦੇ ਮੁਲਾਜ਼ਮ ਨੇ ਕੀਤੀ ਹੈ, ਜਿਸ ਨੇ ਇਸ ਕਪਲ ਦੇ ਖ਼ਾਸ ਪਲ ਨੂੰ ਖਰਾਬ ਕਰ ਦਿੱਤਾ । ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਡਿਜ਼ਨੀਲੈਂਡ ਅਤੇ ਇਸ ਦੇ ਕਰਮਚਾਰੀ ਦੀ ਇਸ ਹਰਕਤ ਦੀ ਨਿਖੇਧੀ ਕਰ ਰਹੇ ਹਨ। ਹਾਲਾਂਕਿ, ਡਿਜ਼ਨੀਲੈਂਡ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਮੁਆਫੀ ਮੰਗੀ।

Disneyland employee ruins proposal

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ Barstool Sports ਅਕਾਉਂਟ ਤੋਂ ਪੋਸਟ ਕੀਤਾ ਗਿਆ ਹੈ। ਇਹ ਵੀਡੀਓ ਪੋਸਟ ਹੋਣ ਤੋਂ ਬਾਅਦ ਇਹ ਵਾਇਰਲ ਹੋ ਗਿਆ ਹੈ। ਹੁਣ ਤੱਕ ਇਸ ਨੂੰ ਕਰੀਬ 35 ਲੱਖ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ 17 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਕਰੀਬ ਸਾਢੇ 1700 ਲੋਕਾਂ ਨੇ ਰੀਟਵੀਟ ਕੀਤਾ ਹੈ, ਜਦੋਂ ਕਿ ਕਰੀਬ 23 ਲੋਕਾਂ ਨੇ ਇਸ 'ਤੇ ਟਿੱਪਣੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਹੋਏ ਹੰਗਾਮੇ ਲਈ ਡਿਜ਼ਨੀਲੈਂਡ ਨੇ ਮੁਆਫੀ ਮੰਗੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network