ਪੁਸ਼ਪਾ ਦੇ ਫੈਨ ਨਿਕਲੇ ਦੁਲਹਾ-ਦੁਲਹਨ, ਵਿਆਹ ‘ਚ ‘saami-saami’ ਗੀਤ ‘ਤੇ ਜ਼ਬਰਦਸਤ ਡਾਂਸ ਕਰਦੇ ਆਏ ਨਜ਼ਰ

Reported by: PTC Punjabi Desk | Edited by: Lajwinder kaur  |  May 25th 2022 01:35 PM |  Updated: May 25th 2022 01:35 PM

ਪੁਸ਼ਪਾ ਦੇ ਫੈਨ ਨਿਕਲੇ ਦੁਲਹਾ-ਦੁਲਹਨ, ਵਿਆਹ ‘ਚ ‘saami-saami’ ਗੀਤ ‘ਤੇ ਜ਼ਬਰਦਸਤ ਡਾਂਸ ਕਰਦੇ ਆਏ ਨਜ਼ਰ

ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦਾ ਜਾਦੂ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪੁਸ਼ਪਾ 2 ਨੂੰ ਲੈ ਕੇ ਜਿਥੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ । ਪੁਸ਼ਪਾ ਦੇ ਗੀਤਾਂ ਤੇ ਡਾਇਲਾਗਜ ਦਾ ਜਾਦੂ ਅਜੇ ਤੱਕ ਬਰਕਰਾਰ ਹੈ। ਸੋਸ਼ਲ ਮੀਡੀਆ ਉੱਤੇ ਦੁਲਹਾ-ਦੁਲਹਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿਆਹ ‘ਚ ਨਾ ਸਿਰਫ ਇਹ ਗੀਤ ਵੱਜ ਰਿਹਾ ਹੈ, ਸਗੋਂ ਨਵੀਂ ਵਿਆਹੀ ਜੋੜੀ ਪੁਸ਼ਪਾ ਦੇ ਗੀਤ Saami Saami 'ਤੇ ਜ਼ੋਰਦਾਰ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ : ਕਾਰਤਿਕ ਆਰੀਅਨ ਦੀ ‘Bhool Bhulaiyaa 2' ਨੇ ਓਪਨਿੰਗ ਡੇਅ 'ਤੇ 'Dhaakad' ਨੂੰ ਪਛਾੜ ਦਿੱਤਾ, ਕੰਗਨਾ ਰਣੌਤ ਨੇ ਕਹੀ ਇਹ ਗੱਲ...

saami saami song image source Instagram

ਅਜਿਹਾ ਹੀ ਇੱਕ ਵੀਡੀਓ ਹੈ ਜਿਸ ਵਿੱਚ ਦੁਲਹਨ ਪੁਸ਼ਪਾ ਫਿਲਮ ਦੇ ਸਾਮੀ ਸਾਮੀ ਗੀਤ 'ਤੇ ਜ਼ਬਰਦਸਤ ਡਾਂਸ ਕਰ ਰਹੀ ਹੈ। ਪਹਿਲਾਂ ਇਹ ਲਾੜੀ ਨੱਚਦੀ ਹੈ ਅਤੇ ਲਾੜਾ ਉਸ ਨੂੰ ਦੇਖ ਰਿਹਾ ਹੈ। ਦੁਲਹਨ ਪੁਸ਼ਪਾ ਦੀ ਸ਼੍ਰੀਵੱਲੀ ਰਸ਼ਮਿਕਾ ਮੰਡਨਾ ਵਾਂਗ ਡਾਂਸ ਸਟੈਪ ਕਰਦੀ ਹੈ। ਉਹ ਕੁਝ ਦੇਰ ਨੱਚਦੀ ਹੈ ਅਤੇ ਉਸ ਤੋਂ ਬਾਅਦ ਲਾੜੇ ਨੂੰ ਵੀ ਨੱਚਣ ਲਈ ਲੈ ਕੇ ਆਉਂਦੀ ਹੈ।

inside image of saami saami song bride and groom image source Instagram

ਬਾਅਦ ਵਿੱਚ, ਲਾੜਾ-ਲਾੜੀ ਮਸਤੀ ਵਿੱਚ ਪੁਸ਼ਪਾ ਦੇ ਗੀਤ ਸਾਮੀ ਸਾਮੀ 'ਤੇ ਨੱਚਦੇ ਹੋਏ ਨਜ਼ਰ ਆਉਂਦੇ ਹਨ। ਦੋਵਾਂ ਦੇ ਡਾਂਸ ਸਟੈਪਸ ਸ਼ਾਨਦਾਰ ਹਨ ਅਤੇ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਨੂੰ ਹੋਰ ਵੀ ਖਾਸ ਬਣਾ ਰਹੇ ਹਨ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

inside imge of virl pushpa song image source Instagram

ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦੇ ਗੀਤ ਸਾਮੀ ਸਾਮੀ ਨੂੰ ਮੋਨਿਕਾ ਯਾਦਵ ਨੇ ਗਾਇਆ ਹੈ, ਜਿਸ ਵਿੱਚ ਰਸ਼ਮਿਕਾ ਮੰਡਾਨਾ ਨੇ ਜ਼ਬਰਦਸਤ ਡਾਂਸ ਕੀਤਾ ਹੈ। ਇਸ ਗੀਤ ਦੇ ਬੋਲ ਚੰਦਰਬੋਸ ਨੇ ਲਿਖੇ ਹਨ ਜਦਕਿ ਸੰਗੀਤ ਦੇਵੀ ਸ਼੍ਰੀਪ੍ਰਸਾਦ ਦਾ ਸੀ। 'ਸਾਮੀ ਸਾਮੀ' ਗੀਤ ਨੂੰ ਯੂਟਿਊਬ 'ਤੇ 170 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ । ਹੁਣ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਪੁਸ਼ਪਾ 2 ਦੀ ਉਡੀਕ ਕਰ ਰਹੇ ਹਨ।

ਹੋਰ ਪੜ੍ਹੋ : ਹਾਸਿਆਂ ਦੇ ਰੰਗ ਨਾਲ ਭਰਿਆ ‘Sher Bagga’ ਦਾ ਟ੍ਰੇਲਰ ਹੋਇਆ ਰਿਲੀਜ਼, ਜਵਾਕ ਨੂੰ ਲੈ ਕੇ ਭੰਬਲਭੂਸੇ ‘ਚ ਫਸੇ ਐਮੀ ਵਿਰਕ ਤੇ ਸੋਨਮ ਬਾਜਵਾ

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network