ਆਪਣੇ ਨੰਨ੍ਹੇ ਫੈਨਜ਼ ਨੂੰ ਜੱਫੀ ਪਾ ਕੇ ਮਿਲੇ ਗਾਇਕ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਪੁਰਾਣਾ ਵੀਡੀਓ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਕਈ ਸਾਲਾਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੀ ਸੇਵਾ ਕਰ ਰਹੇ ਨੇ। ਦਿਲਜੀਤ ਦੋਸਾਂਝ ਦੇ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਨੇ। ਅਜਿਹੇ ‘ਚ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂਝ ਦੀ ਆਪਣੇ ਨੰਨ੍ਹੇ ਫੈਨ ਦੇ ਨਾਲ ਇੱਕ ਪੁਰਾਣੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
Image Source: Instagram
ਹੋਰ ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆਇਆ ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ, ਆਪਣੀ ਕਿਊਟ ਅਦਾਵਾਂ ਦੇ ਨਾਲ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓਹੋਰ ਪੜ੍ਹੋ : ਗਾਇਕਾ ਸ਼ਿਪਰਾ ਗੋਇਲ ਪਹੁੰਚੀ ਹਸੀਨ ਵਾਦੀਆਂ ‘ਚ, ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦਾ ਲੈ ਰਹੀ ਹੈ ਲੁਤਫ
Image Source: Instagram
ਇਸ ਵੀਡੀਓ ‘ਚ ਇਹ ਨੰਨ੍ਹਾ ਫੈਨ ਦਿਲਜੀਤ ਦੋਸਾਂਝ ਨੂੰ ਦੇਖ ਕੇ ਭੱਜਿਆ ਆਉਂਦਾ ਹੈ ਤੇ ਆ ਕੇ ਦਿਲਜੀਤ ਨੂੰ ਜੱਫੀ ਪਾ ਲੈਂਦਾ ਹੈ। ਦਿਲਜੀਤ ਵੀ ਇਸ ਨੰਨ੍ਹੇ ਫੈਨ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਕੁਝ ਸਾਲ ਪੁਰਾਣਾ ਹੈ। ਪਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਤੇ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਫੈਨ ਪੇਜ਼ legend_diljitdosanjh ‘ਤੇ ਪੋਸਟ ਕੀਤਾ ਹੈ।
Image Source: Instagram
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ
‘MOON CHILD ERA’ ਲੈ ਕੇ ਆ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ।
View this post on Instagram