ਸਾਊਥ ਸੁਪਰਸਟਾਰ ਵਿਕਰਮ ਜ਼ੇਰੇ ਇਲਾਜ ਹਸਪਤਾਲ 'ਚ ਭਰਤੀ, ਦਿਲ ਦਾ ਦੌਰਾ ਪੈਣ ਦੀ ਅਫਵਾਹ
Vikram chiyaan hospitalised: ਸਾਊਥ ਫਿਲਮਾਂ ਦੇ ਸੁਪਰ ਸਟਾਰ ਤੇ ਮਸ਼ਹੂਰ ਤਾਮਿਲ ਅਦਾਕਾਰ ਵਿਕਰਮ ਚਿਆਨ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਵਿਕਰਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫੈਨਜ਼ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।
Image Source: Twitter
ਜਾਣਕਾਰੀ ਮੁਤਾਬਕ 7 ਜੁਲਾਈ ਨੂੰ ਵਿਕਰਮ ਚਿਆਨ ਦੀ ਐਂਜੀਓਪਲਾਸਟੀ ਹੋਈ ਸੀ। ਕੁਝ ਮੀਡੀਆ ਰਿਪੋਰਟਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਕਰਮ ਨੂੰ ਦਿਲ ਦਾ ਦੌਰਾ ਪਿਆ ਹੈ , ਇਸ ਤੋਂ ਬਾਅਦ ਉਨ੍ਹਾਂ ਜਲਦ ਹੀ ਚੇਨਈ ਦੇ ਕਾਵੇਰੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਫਿਲਹਾਲ ਅਜੇ ਤੱਕ ਉਨ੍ਹਾਂ ਦੀ ਸਿਹਤ ਬਾਰੇ ਪਰਿਵਾਰ ਵੱਲੋਂ ਕੋਈ ਅਪਡੇਟ ਸ਼ੇਅਰ ਨਹੀਂ ਕੀਤੀ ਗਈ ਹੈ।
ਹਸਪਤਾਲ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਦਾਕਾਰ ਦੀ ਹਾਲਤ ਸਥਿਰ ਹੈ। ਦੱਸ ਦਈਏ ਕਿ 56 ਸਾਲਾ ਅਭਿਨੇਤਾ ਨੇ 8 ਜੁਲਾਈ ਨੂੰ ਆਪਣੀ ਆਉਣ ਵਾਲੀ ਮਿਥਾਹਾਸਕ ਕਹਾਣੀਆਂ 'ਤੇ ਅਧਾਰਿਤ ਪੀਰੀਅਡ ਫਿਲਮ 'ਪੋਨੀਅਨ ਸੇਲਵਨ ਪਾਰਟ 1' ਦੇ ਟ੍ਰੇਲਰ ਲਾਂਚ 'ਤੇ ਸ਼ਿਰਕਤ ਕਰਨ ਵਾਲੇ ਸੀ। ਇਹ ਪ੍ਰੋਗਰਾਮ ਅੱਜ ਸ਼ਾਮ 6 ਵਜੇ ਦੇ ਕਰੀਬ ਚੇਨਈ ਵਿੱਚ ਆਯੋਜਿਤ ਕੀਤਾ ਗਿਆ ਹੈ।
ਫਿਲਹਾਲ ਵਿਕਰਮ ਆਪਣੀ ਆਉਣ ਵਾਲੀ ਫਿਲਮ ਦੇ ਟੀਜ਼ਰ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਸਕਣਗੇ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਆਰਾਮ ਦੀ ਲੋੜ ਹੈ ਅਤੇ ਉਹ ਕੁਝ ਦਿਨ ਆਰਾਮ ਕਰਨਗੇ ਅਤੇ ਆਪਣੀ ਆਉਣ ਵਾਲੀ ਫਿਲਮ, ਕੋਬਰਾ ਦੇ ਆਡੀਓ ਲਾਂਚ ਵਿੱਚ ਸ਼ਾਮਲ ਹੋਣਗੇ, ਜੋ ਸੋਮਵਾਰ, 11 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਹੈ।
Image Source: Twitter
ਮਣੀ ਰਤਨਮ ਵੱਲੋਂ ਨਿਰਦੇਸ਼ਤ ਫਿਲਮ 'ਪੋਨੀਅਨ ਸੇਲਵਨ ਪਾਰਟ 1' ਤੋਂ ਵਿਕਰਮ ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੈਗਨਮ ਓਪਸ 'ਪੋਨੀਅਨ ਸੇਲਵਨ ਪਾਰਟ-1' ਵਿੱਚ ਸਾਊਥ ਸੁਪਰਸਟਾਰ ਵਿਕਰਮ ਤੋਂ ਇਲਾਵਾ ਜੈਮ ਰਵੀ, ਕਾਰਤੀ ਤ੍ਰਿਸ਼ਾ, ਸਰਥ ਕੁਮਾਰ, ਪ੍ਰਕਾਸ਼ ਰਾਜ, ਸੋਭਿਤਾ ਧੂਲੀਪਾਲਾ, ਵਿਕਰਮ ਪ੍ਰਭੂ ਅਤੇ ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾਵਾਂ 'ਚ ਹਨ।
ਇਸ ਫਿਲਮ ਦੀ ਸ਼ੂਟਿੰਗ ਹੈਦਰਾਬਾਦ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਕੀਤੀ ਗਈ ਹੈ। ਮਣੀ ਰਤਨਮ ਲੰਬੇ ਸਮੇਂ ਤੋਂ ਫਿਲਮ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਫਿਲਮ ਇਸ ਸਾਲ 30 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।
Image Source: Twitter
ਹੋਰ ਪੜ੍ਹੋ: Koffee With Karan 7 : ਆਲਿਆ ਭੱਟ ਨੇ ਆਪਣੀ ਸਗਾਈ ਦੀ ਅੰਗੂਠੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
ਵਿਕਰਮ ਨੂੰ ਚਿਆਂ ਵਿਕਰਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ ਕੈਨੇਡੀ ਜੌਨ ਵਿਕਟਰ ਹੈ। ਉਨ੍ਹਾਂ ਨੇ ਕਈ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ। ਵਿਕਰਮ ਨੇ ਰਾਸ਼ਟਰੀ ਪੁਰਸਕਾਰ ਸਣੇ ਸੱਤ ਫਿਲਮਫੇਅਰ ਅਵਾਰਡ, ਤਾਮਿਲਨਾਡੂ ਸਟੇਟ ਫਿਲਮ ਅਵਾਰਡ ਜਿੱਤੇ ਹਨ।
View this post on Instagram