ਵਿਜੇ ਦੇਵਰਕੋਂਡਾ ਸਟਾਰਰ ਫਿਲਮ Liger ਦਾ ਟ੍ਰੇਲਰ ਹੋਇਆ ਰਿਲੀਜ. ਬਾਕਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਵਿਜੇ

Reported by: PTC Punjabi Desk | Edited by: Pushp Raj  |  July 21st 2022 10:32 AM |  Updated: July 21st 2022 10:39 AM

ਵਿਜੇ ਦੇਵਰਕੋਂਡਾ ਸਟਾਰਰ ਫਿਲਮ Liger ਦਾ ਟ੍ਰੇਲਰ ਹੋਇਆ ਰਿਲੀਜ. ਬਾਕਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਵਿਜੇ

Vijay Deverakonda Film 'Liger' Trailer Out: ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਜਲਦ ਹੀ ਆਪਣੀ ਨਵੀਂ ਫਿਲਮ ਲਾਈਗਰ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫ਼ਿਲਮ ਨਿਰਮਾਤਾਵਾਂ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਿਜੇ ਦੇ ਫੈਨਜ਼ ਉਨ੍ਹਾਂ ਦੀ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

image From instagram

ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਨਵੀਂ ਫ਼ਿਲਮ ਲਾਈਗਰ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ ਅਨੰਨਿਆ ਪਾਂਡੇ ਵੀ ਨਜ਼ਰ ਆਵੇਗੀ। ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

ਜੇਕਰ ਫਿਲਮ ਦੇ ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਐਕਕਸ਼ ਤੇ ਸਪੋਰਟਸ ਡਰਾਮਾ ਅਧਾਰਿਤ ਫਿਲਮ ਹੈ। ਟ੍ਰੇਲਰ ਦੇ ਵਿੱਚ ਫਿਲਮ ਦੇ ਹੀਰੋ ਵਿਜੇ ਦੇਵਰਕੋਂਡਾ ਫੂੱਲ ਐਨਰਜੀ ਤੇ ਜੋਸ਼ ਵਿੱਚ ਨਜ਼ਰ ਆ ਰਹੇ ਹਨ। ਇਸ ਫਿਲਮ ਦੇ ਵਿੱਚ ਉਹ ਇੱਕ ਕਿੱਕ ਬਾਕਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਫਿਲਮ ਵਿੱਚ ਵਿਜੇ ਤੇ ਅਨੰਨਿਆ ਦੀ ਕੈਮਿਸਟਰੀ ਦਰਸਾਈ ਗਈ ਹੈ। ਫੈਨਜ਼ ਨੂੰ ਦੋਹਾਂ ਦੀ ਲਵ ਕੈਮਿਸਟਰੀ ਬੇਹੱਦ ਪਸੰਦ ਆ ਰਹੀ ਹੈ।

Image Source: YouTube

ਇਹ ਫ਼ਿਲਮ ਕਈ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਵਿੱਚ ਵਿਜੇ ਦਾ ਅਗਰੈਸਿਵ ਅਤੇ ਐਕਸ਼ਨ ਲੁੱਕ ਵੇਖਣ ਨੂੰ ਮਿਲੇਗਾ।ਇਸ ਫ਼ਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਅਨਨਿਆ ਪਾਂਡੇ, ਰੌਨਿਤ ਰਾਏ, ਸਾਬਕਾ ਬਾਕਸਰ ਮਾਈਕ ਟਾਇਸਨ, ਰਾਮਇਆ ਕ੍ਰਿਸ਼ਨਨ ਲੀਡ ਰੋਲ ਵਿੱਚ ਨਜ਼ਰ ਆਉਂਣਗੇ। ਕਰਨ ਜੌਹਰ ਇਸ ਫ਼ਿਲਮ ਦੇ ਨਿਰਮਾਤਾਵਾਂ ਚੋਂ ਇੱਕ ਹਨ।

ਦੱਸ ਦਈਏ ਕਿ ਫਿਲਮ 'ਲਾਈਗਰ' ਨਾਲ ਮਸ਼ਹੂਰ ਅਮਰੀਕੀ ਬਾਕਸਰ ਮਾਈਕ ਟਾਈਸਨ ਬਾਲੀਵੁੱਡ ਦੇ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੇ ਹਨ। ਫਿਲਮ 'ਲਾਈਗਰ' 'ਚ ਉਹ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ।

Liger trailer review: Vijay Deverakonda, Mike Tyson set to set a benchmark for action movies Image Source: YouTube

ਹੋਰ ਪੜ੍ਹੋ: ਕਾਰਤਿਕ ਆਰਯਨ ਨੇ ਸ਼ੁਰੂ ਕੀਤੀ ਫਿਲਮ 'ਸ਼ਹਿਜ਼ਾਦਾ' ਦੀ ਸ਼ੂਟਿੰਗ, ਸ਼ੂਟ ਲੋਕੇਸ਼ਨ ਤੋਂ ਸ਼ੇਅਰ ਕੀਤੀ ਸਨਸੈਟ ਦੀਆਂ ਖੂਬਸੂਰਤ ਤਸਵੀਰਾਂ

ਇਸ ਫਿਲਮ ਨੂੰ ਪੁਰੀ ਜਗਨਨਾਥ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਐਕਸ਼ਨ, ਰੋਮਾਂਚ ਅਤੇ ਪਾਗਲਪਨ ਸਭ ਕੁਝ ਦੇਖਣ ਨੂੰ ਮਿਲੇਗਾ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network