ਮਸ਼ਹੂਰ ਹੋਣ ਦੇ ਚੱਲਦੇ ਮੁਸ਼ਕਿਲ 'ਚ ਪਏ ਵਿਜੇ ਦੇਵਰਕੋਂਡਾ, ਜਾਣੋ ਵਜ੍ਹਾ
Liger MoneyLaundering Case : ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਪਿਛਲੇ ਕੁਝ ਸਮੇਂ ਤੋਂ ਆਪਣੀ ਪੈਨ ਇੰਡੀਆ ਫ਼ਿਲਮ 'ਲਾਈਗਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫ਼ਿਲਮ ਪਰਦੇ 'ਤੇ ਫਲਾਪ ਸਾਬਿਤ ਹੋਈ, ਪਰ ਇਸ ਫ਼ਿਲਮ ਨੇ ਵਿਜੇ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕਿਉਂਕਿ ਇਸ ਫ਼ਿਲਮ ਨੂੰ ਲੈ ਕੇ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ।
image source: instagram
ਮੀਡੀਆ ਰਿਪੋਰਟਸ ਦੇ ਮੁਤਾਬਕ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਬੇਸ਼ਕ ਓਟੀਟੀ ਪਲੇਟਫਾਰਮ ਉੱਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ, ਪਰ ਹੁਣ ਵਿਜੇ ਦੇਵਰਕੋਂਡਾ ਫ਼ਿਲਮ ਲਾਈਗਰ ਨੂੰ ਲੈ ਕੇ ਮੁਸੀਬਤ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ। ਬੀਤੇ ਦਿਨ ਈਡੀ ਨੇ ਇਸ ਫ਼ਿਲਮ ਦੇ ਫੰਡਿੰਗ ਨੂੰ ਲੈ ਕੇ ਵਿਜੇ ਦੇਵਰਕੋਂਡਾ ਤੋਂ ਪੁੱਛਗਿੱਛ ਕੀਤੀ ਹੈ।
ਈਡੀ ਨੇ ਕਥਿਤ ਤੌਰ 'ਤੇ FEMA ਦੇ ਉਲੰਘਣਾ ਦੇ ਮਾਮਲੇ 'ਚ ਅਦਾਕਾਰ ਤੋਂ ਪੁੱਛਗਿੱਛ ਕੀਤੀ। ਤੁਹਾਨੂੰ ਦੱਸ ਦੇਈਏ ਕਿ 17 ਨਵੰਬਰ ਨੂੰ ਈਡੀ ਅਧਿਕਾਰੀਆਂ ਨੇ ਫ਼ਿਲਮ ਨਿਰਦੇਸ਼ਕ ਪੁਰੀ ਜਗਨਧ ਅਤੇ ਅਦਾਕਾਰਾ ਤੋਂ ਨਿਰਮਾਤਾ ਬਣੀ ਚਾਰਮੀ ਕੌਰ ਤੋਂ ਇਕ ਦਿਨ ਲਈ ਪੁੱਛਗਿੱਛ ਕੀਤੀ ਸੀ। ਉਸ ਤੋਂ ਇਸ ਸਾਲ ਅਗਸਤ 'ਚ ਰਿਲੀਜ਼ ਹੋਈ ਹਿੰਦੀ-ਤੇਲੁਗੂ ਫਿਲਮ 'ਲਿਗਰ' 'ਚ ਨਿਵੇਸ਼ ਦੇ ਸਰੋਤ ਬਾਰੇ ਸਵਾਲ ਕੀਤਾ ਗਿਆ ਸੀ।
ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਜੇ ਦੇਵਰਕੋਂਡਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਵਿਜੇ ਦੇਵਰਕੋਂਡਾ ਨੇ ਕਿਹਾ, "ਪ੍ਰਸਿੱਧੀ ਦੇ ਨਾਲ -ਨਾਲ ਚੁਣੌਤੀਆਂ ਵੀ ਆਉਂਦੀਆਂ ਹਨ ਅਤੇ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ, ਪਰ ਮੈਂ ਇਸ ਨੂੰ ਇੱਕ ਅਨੁਭਵ ਵਜੋਂ ਦੇਖਦਾ ਹਾਂ। ਜਦੋਂ ਈਡੀ ਨੇ ਮੈਨੂੰ ਬੁਲਾਇਆ ਤਾਂ ਮੈਂ ਆਪਣਾ ਫਰਜ਼ ਨਿਭਾਇਆ। ਮੈਂ ਗਿਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।" 'ਲਾਈਗਰ' ਫੇਮ ਦੇਵਰਕੋਂਡਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਤੋਂ ਲਗਭਗ 12 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
image source: instagram
ਹੋਰ ਪੜ੍ਹੋ: ਮਸ਼ਹੂਰ ਗਾਇਕ ਉਦਿਤ ਨਾਰਾਇਣ ਅੱਜ ਮਨਾ ਰਹੇ ਨੇ ਆਪਣਾ 67ਵਾਂ ਜਨਮਦਿਨ
ਮੀਡੀਆ ਰਿਪੋਰਟਸ ਦੇ ਮੁਤਾਬਕ ਇੱਕ ਸੂਤਰ ਨੇ ਵੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਉਸ ਨੇ ਦੱਸਿਆ, “ਈਡੀ ਅਧਿਕਾਰੀ ਫ਼ਿਲਮ ਨੂੰ ਫੰਡ ਦੇਣ ਵਾਲੀ ਕੰਪਨੀ ਤੇ ਲੋਕਾਂ ਦਾ ਨਾਮ ਜਾਣਨਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਫ਼ਿਲਮ ਨੂੰ ਫੰਡ ਦੇਣ ਲਈ ਵਰਤਿਆ ਗਿਆ ਪੈਸਾ ਵਿਦੇਸ਼ ਤੋਂ ਆਇਆ ਸੀ। ਇਸ ਦੇ ਨਾਲ ਹੀ, ਉਹ ਜਾਂਚ ਕਰ ਰਹੇ ਹਨ ਕਿ ਕੀ ਇਸ ਫੰਡਿੰਗ ਵਿੱਚ ਫੇਮਾ (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਦੀ ਉਲੰਘਣਾ ਕੀਤੀ ਗਈ ਹੈ।”