ਵਿਦਯੁਤ ਜਾਮਵਾਲ ਨੇ ਮਹਰੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ, ਕਿਹਾ 'ਰੀਟਾ ਮਾਂ ਦੇ ਹੌਸਲੇ ਨੇ ਮੈਨੂੰ ਬਦਲ ਦਿੱਤਾ'
Vidyut Jammwal Remembers Sidharth Shukla: ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਆਪਣੇ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਹੁਤ ਦੁਖੀ ਹਨ ਅਤੇ ਇਹ ਸਭ ਜਾਣਦੇ ਹਨ। ਸਿਧਾਰਥ ਸ਼ੁਕਲਾ ਅਤੇ ਵਿਦਯੁਤ ਜਾਮਵਾਲ ਬਹੁਤ ਕਰੀਬੀ ਦੋਸਤ ਸਨ ਅਤੇ ਉਨ੍ਹਾਂ ਨੇ ਕਈ ਸਾਲਾਂ ਤੱਕ ਇਕੱਠੇ ਕੰਮ ਵੀ ਕੀਤਾ। ਇੱਕ ਵਾਰ ਮੁੜ ਵਿਦਯੁਤ ਜਾਮਵਾਲ ਨੇ ਮਹਰੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਹੈ ਤੇ ਕਿਹਾ ਕਿ ਰੀਟਾ ਮਾਂ ਕਈ ਲੋਕਾਂ ਲਈ ਪ੍ਰੇਰਣਾ ਹਨ।
Image Source: Instagram
ਦੱਸ ਦਈਏ ਕਿ ਵਿਦਯੁਤ ਜਾਮਵਾਲ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ਖ਼ੁਦਾ ਹਾਫਿਜ਼-2 ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਇੱਕ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਵਿਦਯੁਤ ਜਾਮਵਾਲ ਆਪਣੇ ਮਰਹੂਮ ਦੋਸਤ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਭਾਵੁਕ ਹੋ ਗਏ। ਵਿਦਯੁਤ ਜਮਵਾਲ ਨੇ ਦੱਸਿਆ ਕਿ ਉਹ ਅਤੇ ਸਿਧਾਰਥ ਬਹੁਤ ਚੰਗੇ ਦੋਸਤ ਸਨ, ਦੋਹਾਂ ਦੀ ਦੋਸਤੀ ਦਾ ਰਿਸ਼ਤਾ ਇੱਕ ਸਾਲ ਦਾ ਨਹੀਂ ਸਗੋਂ 15 ਸਾਲਾਂ ਦਾ ਸੀ।
Image Source: Instagram
ਇਸ ਦੌਰਾਨ ਵਿਦਯੁਤ ਨੇ ਆਪਣੇ ਤੇ ਸਿਧਾਰਥ ਦੀ ਦੋਸਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਰੀਟਾ ਮਾਂ ਬਾਰੇ ਅਜਿਹੀ ਗੱਲ ਦੱਸੀ ਹੈ , ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਵਿਦਯੁਤ ਨੇ ਦੱਸਿਆ ਕਿ ਅਕਸਰ ਸਿਧਾਰਥ ਦੀ ਮਾਂ ਉਨ੍ਹਾਂ ਨੂੰ ਖਾਣੇ 'ਤੇ ਘਰ ਆਉਣ ਦਾ ਸੱਦਾ ਦਿੰਦੀ ਸੀ, ਹਰ ਵਾਰ ਆਪਣੇ ਹੱਥ ਨਾਲ ਖਾਣਾ ਬਣਾ ਕੇ ਖਵਾਉਂਦੀ ਸੀ।
ਆਪਣੇ ਖਾਸ ਦੋਸਤ ਅਤੇ ਸਿਧਾਰਥ ਦੀ ਮਾਂ ਬਾਰੇ ਗੱਲ ਕਰਦੇ ਹੋਏ ਵਿਦਯੁਤ ਨੇ ਕਿਹਾ, " ਮੈਂ ਰੀਟਾ ਮਾਂ ਤੋਂ ਬਹੁਤ ਕੁਝ ਸਿੱਖਿਆ ਹੈ। ਵਿਦਯੁਤ ਨੇ ਕਿਹਾ ਕਿ ਉਸ ਦੇ ਦੋਸਤ ਦੀ ਮਾਂ ਨੇ ਉਸ ਸਮੇਂ ਤਾਕਤ ਦੇ ਸਭ ਤੋਂ ਵੱਡੇ ਥੰਮ੍ਹ ਵਾਂਗ ਕੰਮ ਕੀਤਾ ਸੀ, ਉਨ੍ਹਾਂ ਕਿਹਾ, “ਇਹ ਕਦੇ ਵੀ ਤੁਹਾਡਾ ਦਿਮਾਗ ਨਹੀਂ ਛੱਡਦਾ। ਅਸਲ ਵਿੱਚ, ਮੈਨੂੰ ਇਹ ਫੋਟੋ ਅੱਜ ਟਵਿੱਟਰ 'ਤੇ ਮੇਰੇ ਇੱਕ ਪੁਰਾਣੇ ਫੈਸ਼ਨ ਸ਼ੋਅ ਤੋਂ ਮਿਲੀ ਹੈ ਅਤੇ ਇਹ ਬਸ (ਤੁਹਾਨੂੰ ਯਾਦਾਂ ਵਿੱਚ ਵਾਪਸ ਲੈ ਜਾਂਦੀ ਹੈ)। ਤੁਸੀਂ ਇਸ ਤਰ੍ਹਾਂ ਦੀ ਕਿਸੇ ਚੀਜ਼ ਨਾਲ ਠੀਕ ਨਹੀਂ ਹੋ ਸਕਦੇ। ਮੈਂ ਉਸ ਦੀ ਮਾਂ ਤੋਂ ਇੱਕ ਬਹੁਤ ਹੀ ਖੂਬਸੂਰਤ ਗੱਲ ਸਿੱਖੀ ਜੋ ਮੈਂ ਪਹਿਲਾਂ ਕਦੇ ਨਹੀਂ ਸੁਣੀ ਸੀ, ਉਸ ਦੀ ਮਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।"
Image Source: Instagram
ਮੀਡੀਆ ਨਾਲ ਗੱਲਬਾਤ ਦੌਰਾਨ ਵਿਦਯੁਤ ਨੇ ਕਿਹਾ ਕਿ ਕਈ ਵਾਰ ਤੁਸੀਂ ਕਿਸੇ ਨੁਕਸਾਨ ਦੀ ਭਰਪਾਈ ਨਹੀਂ ਕਰ ਪਾਉਂਦੇ ਅਤੇ ਉਹ ਹਮੇਸ਼ਾ ਯਾਦਾਂ 'ਚ ਰਹਿੰਦੀ ਹੈ। ਵਿਦਯੁਤ ਜਾਮਵਾਲ ਨੇ ਦੱਸਿਆ ਕਿ ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਦੇਖੀ ਸੀ ਜੋ ਉਨ੍ਹਾਂ ਦੇ ਮਾਡਲਿੰਗ ਦੇ ਦਿਨਾਂ ਦੀ ਸੀ ਅਤੇ ਸਿਧਾਰਥ ਸ਼ੁਕਲਾ ਦੇ ਮਾਡਲਿੰਗ ਦੇ ਦਿਨਾਂ ਦੀ ਸੀ। ਵਿਦਯੁਤ ਨੇ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਸਿਧਾਰਥ ਬਾਰੇ ਦਿਲ ਖੋਲ ਕੇ ਆਪਣਾ ਪਿਆਰ ਪ੍ਰਗਟਾਇਆ ਸੀ ਤੇ ਦੱਸਿਆ ਸੀ ਕਿ ਸਿਧਾਰਥ ਦੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਅਹਿਮੀਅਤ ਸੀ।
View this post on Instagram