ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਅਤੇ ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਆਸਕਰ ਅਵਾਰਡ ਲਈ ਸ਼ਾਰਟਲਿਸਟ
ਵਿਦਿਆ ਬਾਲਨ (Vidya Balan) ਦੀ ਫ਼ਿਲਮ ਸ਼ੇਰਨੀ ਅਤੇ ਵਿੱਕੀ ਕੌਸ਼ਲ ਦੀ ਸਰਦਾਰ ਉਧਮ (sardar udham) ਨੂੰ ਉਨ੍ਹਾਂ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਭਾਰਤ ਵੱਲੋਂ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਦੋਵੇਂ ਫਿਲਮਾਂ ਅਗਲੇ ਸਾਲ ਹੋਣ ਵਾਲੇ ਆਸਕਰ ਅਵਾਰਡਸ ਲਈ ਚੁਣੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਫਿਲਮਾਂ ਆਸਕਰ ਦੀ ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਲਈ ਚੁਣੀਆਂ ਗਈਆਂ ਹਨ।
Pic Courtesy: Instagram
ਹੋਰ ਪੜ੍ਹੋ :
ਮਲਾਇਕਾ ਅਰੋੜਾ ਦਾ ਅੱਜ ਹੈ ਜਨਮ ਦਿਨ, ਅਰਜੁਨ ਕਪੂਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
Pic Courtesy: Instagram
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਅਗਲੇ ਸਾਲ ਹੋਣ ਵਾਲੇ 94ਵੇਂ ਅਕੈਡਮੀ ਅਵਾਰਡਸ ਲਈ 14 ਫਿਲਮਾਂ ਦੀ ਸ਼ਾਰਟਲਿਸਟ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 15 ਮੈਂਬਰਾਂ ਦੀ ਜਿਊਰੀ ਦੀ ਅਗਵਾਈ ਸ਼ਾਜੀ ਐਨ ਕਰਨ ਜਾ ਰਹੇ ਹਨ ।
Pic Courtesy: Instagram
ਇਨ੍ਹਾਂ 14 ਫਿਲਮਾਂ ਵਿੱਚ ਮਲਿਆਲਮ ਫਿਲਮ ਨਾਇਟੂ, ਤਾਮਿਲ ਫਿਲਮ ਮੰਡੇਲਾ, ਹਿੰਦੀ ਫਿਲਮਾਂ ਵਿੱਚ ਵਿਦਿਆ ਬਾਲਨ ਦੀ 'ਸ਼ੇਰਨੀ' ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਵਿੱਕੀ ਕੌਸ਼ਲ ਦੀ 'ਸਰਦਾਰ ਊਧਮ ਵੀ ਸ਼ਾਮਲ ਹਨ । ਦੱਸ ਦੇਈਏ ਕਿ ਸਰਦਾਰ ਊਧਮ (sardar udham) ਇੱਕ ਕ੍ਰਾਂਤੀਕਾਰੀ ਸਰਦਾਰ ਊਧਮ ਸਿੰਘ ਦੀ ਕਹਾਣੀ ਹੈ, ਜਿਨ੍ਹਾਂ ਨੇ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿੱਚ ਬੇਰਹਿਮੀ ਨਾਲ ਮਾਰੇ ਗਏ ਲੋਕਾਂ ਦੀ ਮੌਤ ਦਾ ਬਦਲਾ ਲਿਆ ਸੀ ।