ਵਿਦਿਆ ਬਾਲਨ ਦੇ ਪਿਤਾ ਪੀ.ਆਰ.ਬਾਲਨ ਹਸਪਤਾਲ 'ਚ ਦਾਖਲ,ਦਿਲ ਦਾ ਦੌਰਾ ਪੈਣ ਦੀ ਖ਼ਬਰ
ਅਦਾਕਾਰਾ ਵਿਦਿਆ ਬਾਲਨ Vidya balan ਦੇ ਪਿਤਾ ਪੀ. ਆਰ. ਬਾਲਨ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਮੁਤਾਬਕ, ਪੀ. ਆਰ. ਬਾਲਨ ਨੂੰ ਸੋਮਵਾਰ ਨੂੰ ਅਚਾਨਕ ਬੈਚੇਨੀ ਹੋਣ ਲੱਗੀ। ਤੁਰੰਤ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਦੱਸ ਦੇਈਏ ਕਿ ਪੀ. ਆਰ. ਬਾਲਨ ਡਿਜੀਕੇਬਲ ਦੇ ਵਾਈਸ ਪ੍ਰੈਜ਼ੀਡੇਂਟ ਹੈਂਜੋ ਰਿਲਾਇੰਸ ਕਮਿਊਨੀਕੇਸ਼ਨ ਦਾ ਇਕ ਹਿੱਸਾ ਹੈ। ਇਹ ਇੱਕ ਟੈਲੀਵਿਜ਼ਨ ਕੰਪਨੀ ਹੈ ਅਤੇ ਇਸਦਾ ਨੈੱਟਵਰਕ 14 ਸੂਬਿਆਂ ਦੇ 46 ਸ਼ਹਿਰਾਂ 'ਚ ਫੈਲਿਆ ਹੋਇਆ ਹੈ।
ਬਾਲੀਵੁੱਡ bollywood films ਵਿਚ ਆਪਣੀ ਇੱਕ ਵੱਖਰੀ ਅਦਾਕਾਰੀ ਲਈ ਮਸ਼ਹੂਰ ਵਿਦਿਆ ਬਾਲਨ Vidya balan ਆਪਣੇ ਆਉਣ ਵਾਲੇ ਪ੍ਰੋਜੈਕਟ 'ਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਸੂਤਰਾਂ ਅਨੁਸਾਰ ਜੈਲਲਿਤਾ ਦੀ ਜੀਵਨੀ 'ਤੇ 2 ਪ੍ਰੋਡਕਸ਼ਨ ਕੰਪਨੀਆਂ ਫਿਲਮ ਬਣਾਉਣ ਦੀਆਂ ਤਿਆਰੀਆਂ 'ਚ ਹਨ। ਪਹਿਲੀ ਕੰਪਨੀ ਵੇਬਰੀ ਮੀਡੀਆ ਜੋ ਕੀ ਇੱਕ ਬਾਇਓਪਿਕ ਬਣਾਉਣ ਜਾ ਰਹੀ ਹੈ, ਜਿਸ ਨੂੰ ਤਾਮਿਲ,ਤੇਲਗੂ ਅਤੇ ਹਿੰਦੀ ਵਿਚ ਰਿਲੀਜ਼ ਕੀਤਾ ਜਾਵੇਗਾ। ਦੱਸ ਦੇਈਏ ਕੀ ਇਸ ਫਿਲਮ ਦੇ ਨਿਰਮਾਤਾ ਤਾਮਿਲ ਡਾਇਰੈਕਟਰ ਏ. ਐੱਲ. ਵਿਆਸ ਹਨ।