ਇਸ ਵਾਰ ਪੀਟੀਸੀ ਪੋਡਕਾਸਟ ਵਿੱਚ ਜਾਣੋ ਇਸ ਸਿੱਖ ਗੋਤਾਖੋਰ ਪਰਗਟ ਸਿੰਘ ਬਾਰੇ। ਪਰਗਟ ਸਿੰਘ ਇੱਕ ਗੋਤਾਖੋਰ ਹੀ ਨਹੀਂ ਇੱਕ ਸਮਾਜ ਸੇਵਕ ਵੀ ਹਨ। ਪਰਗਟ ਸਿੰਘ ਹੁਣ 16000 ਤੋਂ ਵੱਧ ਜਿਉਂਦਾ, ਮ੍ਰਿਤਕ ਤੇ ਲਵਾਰਸ ਲੋਕਾਂ ਦੀਆਂ ਲਾਸ਼ਾਂ ਨੂੰ ਪਾਣੀ ਚੋਂ ਬਾਹਰ ਕੱਢ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ 18 ਮੱਗਰਮੱਛਾਂ, 300 ਤੋਂ ਗਊਆਂ ਨੂੰ ਡੁੱਬਣ ਤੋਂ ਬਚਾ ਚੁੱਕੇ ਹਨ। ਆਪਣੀ ਜਾਨ ਜੋਖ਼ਮ 'ਚ ਪਾ ਕੇ ਲੋਕਾਂ ਨੂੰ ਬਚਾਉਣ ਵਾਲੇ ਪਰਗਟ ਸਿੰਘ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।