ਰਿਆ ਚੱਕਰਵਰਤੀ ਦੀ ਚੈਟ ਵਾਇਰਲ ਹੋਣ ਤੋਂ ਬਾਅਦ ਮਹੇਸ਼ ਭੱਟ ਨਾਲ ਇਸ ਅਦਾਕਾਰਾ ਦੀ ਵੀਡੀਓ ਹੋ ਰਹੀ ਹੈ ਵਾਇਰਲ, ਅਦਾਕਾਰਾ ਨੇ ਕਰ ਲਈ ਸੀ ਖੁਦਕੁਸ਼ੀ
ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਏਨੀਂ ਦਿਨੀਂ ਚਰਚਾ ਵਿੱਚ ਬਣੇ ਹੋਏ ਹਨ । ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰਿਆ ਚੱਕਰਵਤੀ ਤੇ ਮਹੇਸ਼ ਭੱਟ ਦਾ ਰਿਸ਼ਤਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ । ਹਾਲ ਹੀ ਵਿੱਚ ਦੋਹਾਂ ਦੀ ਵਟਸਐਪ ਚੈਟ ਵਾਇਰਲ ਹੋਈ ਸੀ ।ਇਸ ਚੈਟ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਦੇ ਕਹਿਣ ਤੇ ਹੀ ਰਿਆ ਨੇ ਸੁਸ਼ਾਂਤ ਤੋਂ ਸਾਰੇ ਰਿਸ਼ਤੇ ਤੋੜੇ ਸਨ ।
https://www.instagram.com/p/CEHRFylFnrY/?utm_source=ig_embed
ਰਿਆ ਨੇ 8 ਜੂਨ ਨੁੰ ਸੁਸ਼ਾਂਤ ਦਾ ਘਰ ਛੱਡਿਆ ਸੀ ਤੇ 14 ਜੂਨ ਨੂੰ ਸੁਸ਼ਾਂਤ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ ।ਇਸ ਸਭ ਦੇ ਚਲਦੇ ਮਹੇਸ਼ ਭੱਟ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਜੀਆ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੀਆ ਖ਼ਾਨ ਨੇ 3 ਜੂਨ 2013 ਨੂੰ ਮੁੰਬਈ ਵਿੱਚ ਆਪਣੇ ਘਰ ਵਿੱਚ ਫਾਂਸੀ ਲਗਾਕੇ ਖੁਦਕੁਸ਼ੀ ਕਰ ਲਈ ਸੀ ।
https://www.instagram.com/p/CETSHA0Fhou/
ਇਸ ਵੀਡੀਓ ਵਿੱਚ ਜਿਆ ਮਹੇਸ਼ ਭੱਟ ਦੇ ਕਾਫੀ ਕਰੀਬ ਬੈਠੀ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਮਹੇਸ਼ ਭੱਟ ਕਦੇ ਜੀਆ ਨੂੰ ਗਲੇ ਲਗਾ ਰਹੇ ਹਨ ਤੇ ਕਦੇ ਉਸ ਦਾ ਹੱਥ ਫੜ ਰਹੇ ਹਨ ।ਇਸ ਵੀਡੀਓ ਨੂੰ ਲੈ ਕੇ ਲੋਕ ਲਗਾਤਾਰ ਮਹੇਸ਼ ਭੱਟ ਜੰਮ ਕੇ ਟਰੋਲਹੋ ਰਹੇ ਹਨ ।
https://www.instagram.com/p/CEETDGMl_8t/