ਰਣਬੀਰ ਕਪੂਰ ਦੇ ਇਸ਼ਕ 'ਚ ਪਾਗਲ ਹੋਈ ਆਲੀਆ, ਹਰ ਪਾਸੇ ਦਿਖਾਈ ਦਿੰਦਾ ਹੈ ਰਣਬੀਰ, ਵੀਡਿਓ ਵਾਇਰਲ
ਬਾਲੀਵੁੱਡ 'ਚ ਆਲਿਆ ਭੱਟ ਤੇ ਰਣਬੀਰ ਕਪੂਰ ਕਾਫੀ ਸ਼ੁਰਖੀਆਂ ਵਿੱਚ ਹਨ ਕਿਉਂਕਿ ਹਰ ਪਾਸੇ ਉਹਨਾਂ ਦੇ ਇਸ਼ਕ ਦੇ ਚਰਚੇ ਹਨ । ਏਨੀਂ ਦਿਨੀਂ ਆਲਿਆ ਆਪਣੀ ਆਉਣ ਵਾਲੀ ਫ਼ਿਲਮ 'ਕਲੰਕ' ਦੀ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ । ਇਸ ਸਭ ਦੇ ਚਲਦੇ ਉਹ ਹਾਲ ਹੀ 'ਚ ਇੱਕ ਪ੍ਰਮੋਸ਼ਨ ਈਵੈਂਟ 'ਤੇ ਨਜ਼ਰ ਆਈ। ਇਸ ਇਵੈਂਟ 'ਚ ਆਲਿਆ ਨਾਲ ਫ਼ਿਲਮ ਦੀ ਸਾਰੀ ਟੀਮ ਪਹੁੰਚੀ ਸੀ। ਵਰੁਣ, ਆਲਿਆ ਨਾਲ ਮਸਤੀ ਕਰ ਰਹੇ ਸੀ।
https://www.instagram.com/p/BwOudl6ArSZ/?utm_source=ig_embed
ਜਿੱਥੇ ਗੱਲਬਾਤ ਦੌਰਾਨ ਵਰੁਣ ਮਸਤੀ 'ਚ ਆਲਿਆ ਦੇ ਵਾਲ ਛੇੜ ਰਹੇ ਸੀ। ਵਰੁਣ ਨੂੰ ਰੋਕਣ ਸਮੇਂ ਆਲਿਆ ਨੇ ਵਰੁਣ ਦੀ ਥਾਂ ਰਣਬੀਰ ਦਾ ਨਾਂ ਲੈ ਲਿਆ।ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਇਸ ਪਲ ਨੂੰ ਕੈਮਰੇ ਵਿੱਚ ਕੈਦ ਕਰ ਲਿਆ । ਇਹ ਵੀਡਿਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਸਾਫ਼ ਸੁਣਾਈ ਦੇ ਰਿਹਾ ਹੈ ਕਿ ਆਲਿਆ ਨੇ ਰਣਬੀਰ ਦਾ ਪੂਰਾ ਨਾਂ ਨਹੀਂ ਲਿਆ ਪਰ ਆਲਿਆ ਦੇ 'ਰਣ' ਬੋਲਦੇ ਹੀ ਉੱਥੇ ਬੈਠੇ ਸਾਰੇ ਸਟਾਰਸ ਹੱਸ ਪੈਂਦੇ ਹਨ।
https://www.instagram.com/p/BvtF3BRA4Eq/?utm_source=ig_embed
ਦੋਵਾਂ ਦੇ ਫੈਨਸ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਰਾਲੀਆ ਦੇ ਵੀਡੀਓ ਤੇ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।