ਅੰਗਰੇਜ਼ੀ ਬੀਟ ‘ਤੇ ਜਦੋਂ ਦੇਸੀ ਕਵੀਨ ਸਪਨਾ ਚੌਧਰੀ ਨੇ ਲਗਾਏ ਠੁਮਕੇ, ਵੀਡੀਓ ਹੋ ਰਿਹਾ ਵਾਇਰਲ

Reported by: PTC Punjabi Desk | Edited by: Shaminder  |  December 28th 2021 11:22 AM |  Updated: December 28th 2021 11:22 AM

ਅੰਗਰੇਜ਼ੀ ਬੀਟ ‘ਤੇ ਜਦੋਂ ਦੇਸੀ ਕਵੀਨ ਸਪਨਾ ਚੌਧਰੀ ਨੇ ਲਗਾਏ ਠੁਮਕੇ, ਵੀਡੀਓ ਹੋ ਰਿਹਾ ਵਾਇਰਲ

ਸਪਨਾ ਚੌਧਰੀ (Sapna Choudhary) ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਸ ਦੇ ਵੀਡੀਓ (Video) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਸਪਨਾ ਚੌਧਰੀ ਬੀਚ ‘ਤੇ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਪਨਾ ਰਿਵਾਇਤੀ ਪਹਿਰਾਵੇ ਨੂੰ ਛੱਡ ਕੇ ਅੰਗਰੇਜ਼ੀ ਬੀਟ ‘ਤੇ ਡਾਂਸ (Dance ) ਕਰਦੀ ਹੋਈ ਵਿਖਾਈ ਦੇ ਰਹੀ ਹੈ ।ਪੂਰੀ ਵੀਡੀਓ 'ਚ ਸਪਨਾ ਬੀਚ 'ਤੇ ਆ ਰਹੀਆਂ ਲਹਿਰਾਂ ਅਤੇ ਰੇਤ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

Sapna Choudhary- image From instagram

ਹੋਰ ਪੜ੍ਹੋ : ਕਰੀਨਾ ਕਪੂਰ ਦੇ ਬੇਟੇ ਦਾ ਨਾਮ ‘ਤੇ ਵਿਵਾਦ, ਸਕੂਲ ਨੂੰ ਜਾਰੀ ਕੀਤਾ ਗਿਆ ਨੋਟਿਸ

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਪਨਾ ਨੇ ਕੈਪਸ਼ਨ 'ਚ ਲਿਖਿਆ, 'ਜੇਕਰ ਇਹ ਪਿਆਰਾ ਹੈ, ਤਾਂ ਮੈਨੂੰ ਇਹ ਚਾਹੀਦਾ ਹੈ।' ਦੱਸ ਦਈਏ ਕਿ ਸਪਨਾ ਚੌਧਰੀ ਨੇ ਪੂਰੇ ਹਰਿਆਣਾ ਹੀ ਨਹੀਂ ਪੂਰੇ ਦੇਸ਼ ‘ਚ ਆਪਣੇ ਡਾਂਸ ਦੇ ਨਾਲ ਵੱਖਰੀ ਪਛਾਣ ਬਣਾਈ ਹੈ ।ਸਪਨਾ ਚੌਧਰੀ ਨੇ ਵੀਰ ਸਾਹੂ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਪਤੀ ਦੇ ਨਾਲ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

Sapna Choudhary , image From instagram

ਵੀਰ ਸਾਹੂ ਨੂੰ ਹਰਿਆਣਾ ਦਾ ਬੱਬੂ ਮਾਨ ਵੀ ਕਿਹਾ ਜਾਂਦਾ ਹੈ । ਵੀਰ ਸਾਹੂ ਆਪਣੇ ਦੇਸੀ ਸਟਾਈਲ ਦੇ ਲਈ ਜਾਣੇ ਜਾਂਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਸਪਨਾ ਚੌਧਰੀ ਦੇ ਨਾਲ ਉਨ੍ਹਾਂ ਨੇ ਲਾਕਡਾਊਨ ਦੇ ਦੌਰਾਨ ਲਵ ਮੈਰਿਜ ਕਰਵਾਈ ਸੀ ।ਪਰ ਇਸ ਵਿਆਹ ਦੀ ਕਿਸੇ ਨੂੰ ਵੀ ਭਿਣਕ ਤੱਕ ਨਹੀਂ ਸੀ ਲੱਗਣ ਦਿੱਤੀ ।ਜਦੋਂ ਇਹ ਵਿਆਹ ਚਰਚਾ ‘ਚ ਆਇਆ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਸਨ । ਜਿਸ ਤੋਂ ਬਾਅਦ ਸਪਨਾ ਚੌਧਰੀ ਨੇ ਇੱਕ ਬਿਆਨ ‘ਚ ਇਹ ਸਪੱਸ਼ਟ ਕੀਤਾ ਸੀ ਕਿ ਉਸ ਦੇ ਘਰ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ । ਜਿਸ ਕਾਰਨ ਇਹ ਵਿਆਹ ਨੂੰ ਬਿਨਾਂ ਕਿਸੇ ਨੂੰ ਦੱਸੇ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network