ਵਿੱਕੀ ਕੌਸ਼ਲ ਨੇ ਸ਼ੇਅਰ ਕੀਤੀ ਮਸ਼ਹੂਰ ਸ਼ਾਇਰ ਗੁਲਜ਼ਾਰ ਨਾਲ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ
ਬਾਲੀਵੁੱਡ ਦੇ ਹੈਂਡਸਮ ਮੈਨ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੈਮ ਬਹਾਦੁਰ' ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਇਸ ਫਿਲਮ ਦੇ ਨਾਲ-ਨਾਲ ਵਿੱਕੀ ਕੌਸ਼ਲ ਕਈ ਵੱਡੀਆਂ ਫਿਲਮਾਂ ਦੇ ਪ੍ਰੋਜੈਕਟਸ 'ਤੇ ਵੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਮਸ਼ਹੂਰ ਕਵਿ ਗੁਲਜ਼ਾਰ ਸਾਹਿਬ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਉੱਤੇ ਫੈਨਜ਼ ਭਰਪੂਰ ਪਿਆਰ ਲੁੱਟਾ ਰਹੇ ਹਨ।
ਦੱਸ ਦਈਏ ਕਿ ਵਿੱਕੀ ਕੌਸ਼ਲ ਨੇ ਫਿਲਹਾਲ ਫਿਲਮ ਸੈਮ ਬਹਾਦੁਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ। ਵਿੱਕੀ ਕੌਸ਼ਲ ਨੇ ਇਸ ਫਿਲਮ ਦੀ ਸਕ੍ਰਿਪਟ ਦੀ ਫੋਟੋ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਵਿੱਕੀ ਕੌਸ਼ਲ ਇਸ ਫੋਟੋ ਰਾਹੀਂ ਦੱਸਣਾ ਚਾਹੁੰਦੇ ਹਨ ਕਿ ਉਹ ਫਿਲਮ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ।
ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੇਘਨਾ ਗੁਲਜ਼ਾਰ ਦੇ ਪਿਤਾ ਤੇ ਮਸ਼ਹੂਰ ਕਵਿ ਗੁਲਜ਼ਾਰ ਸਾਹਿਬ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਵਿੱਕੀ ਕੌਸ਼ਲ ਗੁਲਜ਼ਾਰ ਸਾਹਿਬ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਤਸਵੀਰ ਦੇ ਵਿੱਚ ਦੋਵੇਂ ਖਿੜ-ਖਿੜਾ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ।
ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਨੇ ਸਲੇਟੀ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਅਤੇ ਹੱਥਾਂ ਵਿੱਚ ਐਨਕਾਂ ਫੜੀਆਂ ਹੋਈਆਂ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿੱਕੀ ਨੇ ਕੈਪਸ਼ਨ 'ਚ ਚਿੱਟੇ ਰੰਗ ਦਾ ਹਾਰਟ ਈਮੋਜੀ ਬਣਾਇਆ ਹੈ।
ਵਿੱਕੀ ਕੌਸ਼ਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕਮੈਂਟ ਸੈਕਸ਼ਨ 'ਚ ਪ੍ਰਸ਼ੰਸਕ ਹਾਰਟ ਈਮੋਜੀ ਬਣਾ ਰਹੇ ਹਨ 'ਤੇ ਕਮੈਂਟ ਕਰਕੇ ਆਪੋ ਆਪ ਕਰ ਰਹੇ ਹਨ, ਉਥੇ ਹੀ ਇੱਕ ਪ੍ਰਸ਼ੰਸਕ ਨੇ ਲਿਖਿਆ, ਤੁਹਾਡੀ ਮੁਸਕਰਾਹਟ ਬਹੁਤ ਖੂਬਸੂਰਤ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਜਿਥੇ ਇੱਕ ਪਾਸੇ ਵਿੱਕੀ ਕੌਸ਼ਲ ਸੈਮ ਬਹਾਦੁਰ ਦਾ ਕਿਰਦਾਰ ਨਿਭਾਉਣ ਲਈ ਸਖ਼ਤ ਮਿਹਨਤ ਤੇ ਪੂਰੀ ਤਿਆਰੀ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਫਾਤਿਮਾ ਇੰਦਰਾ ਗਾਂਧੀ ਬਾਰੇ ਕਈ ਕਿਤਾਬਾਂ ਪੜ੍ਹ ਰਹੀ ਹੈ ਤਾਂ ਜੋ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਸ ਦੇ ਕਾਰਜਕਾਲ ਬਾਰੇ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਉਸ ਨੇ ਆਪਣੇ ਕਿਰਦਾਰ ਦੀਆਂ ਬਾਰੀਕੀਆਂ ਅਤੇ ਡਾਇਲਾਗਸ ਨੂੰ ਸੰਪੂਰਨ ਕਰਨ ਲਈ ਕਈ ਦਸਤਾਵੇਜ਼ੀ ਫਿਲਮਾਂ ਵੀ ਦੇਖੀਆਂ ਹਨ। ਫਾਤਿਮਾ ਇਸ ਅਹਿਮ ਭੂਮਿਕਾ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।
ਫਿਲਮ 'ਸੈਮ ਬਹਾਦੁਰ' ਵਿੱਚ ਦੰਗਲ ਗਰਲਜ਼ ਫਾਤਿਮਾ ਸਨਾ ਸ਼ੇਖ ਵੀ ਹਨ। ਉਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਸਾਨਿਆ ਮਲਹੋਤਰਾ ਅਤੇ ਵਿੱਕੀ ਕੌਸ਼ਲ ਵੀ ਹਨ। ਜਿਵੇਂ ਕਿ ਨਿਰਮਾਤਾਵਾਂ ਨੇ ਪਹਿਲਾਂ ਐਲਾਨ ਕੀਤਾ ਸੀ। ਇਹ ਇੱਕ ਜੀਵਨੀ ਸੰਬੰਧੀ ਡਰਾਮਾ ਭਾਰਤ ਦੇ ਮਹਾਨ ਯੁੱਧ ਨਾਇਕਾਂ ਵਿੱਚੋਂ ਇੱਕ, ਬਹਾਦੁਰ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਨੂੰ ਰੋਨੀ ਸਕ੍ਰਰੂਵਾਲਾ ਵੱਲੋਂ ਨਿਰਮਿਤ ਕੀਤਾ ਗਿਆ ਹੈ ਅਤੇ ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਹੋਰ ਪੜ੍ਹੋ: ਸਿਧਾਰਥ ਦੀਆਂ ਯਾਦਾਂ ਨਾਲ ਅਜੇ ਵੀ ਜੁੜੀ ਹੋਈ ਹੈ ਸ਼ਹਿਨਾਜ਼ ਗਿੱਲ, ਫੈਨ ਨੂੰ ਆਟੋਗ੍ਰਾਫ ਦਿੰਦੇ ਹੋਏ ਵੀਡੀਓ ਹੋਈ ਵਾਇਰਲ
ਸੈਮ ਬਹਾਦਰ ਤੋਂ ਇਲਾਵਾ ਵਿੱਕੀ ਕੌਸ਼ਲ ਹੋਰ ਵੀ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਅਭਿਨੇਤਾ ਅਗਲੀ ਵਾਰ ਗੋਵਿੰਦਾ ਨਾਮ ਮੇਰਾ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਹ ਕਿਆਤਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਕੰਮ ਕਰਨਗੇ। ਉਹ ਲਕਸ਼ਮਣ ਉਟੇਕਰ ਦੀ ਅਨਟਾਈਟਲ ਸੀਕਵਲ ਅਤੇ ਦਿ ਗ੍ਰੇਟ ਇੰਡੀਅਨ ਫੈਮਿਲੀ ਵਿੱਚ ਵੀ ਦਿਖਾਈ ਦੇਵੇਗਾ। ਇਸ ਤੋਂ ਬਾਅਦ ਉਹ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ।
View this post on Instagram