‘ਸਰਦਾਰ ਉਧਮ’ ਫ਼ਿਲਮ ਬਨਾਉਣ ਸਮੇਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਕੀਤਾ ਸਾਹਮਣਾ, ਵਿੱਕੀ ਕੌਸ਼ਲ ਨੇ ਕੀਤਾ ਖੁਲਾਸਾ
Shoojit Sircar ਵੱਲੋਂ ਬਣਾਈ ਗਈ ਫ਼ਿਲਮ ‘ਸਰਦਾਰ ਉਧਮ’ (Sardar Udham, ) ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਫ਼ਿਲਮ ਦੇਖਣ ਵਾਲੇ ਲੋਕ ਸਿਰਫ ਕਹਾਣੀ, ਕੈਰੇਕਟਰ ਦੀ ਹੀ ਤਾਰੀਫ ਨਹੀਂ ਕਰ ਰਹੇ ਬਲਕਿ ਇਸ ਫ਼ਿਲਮ ਨੂੰ ਬਨਾਉਣ ਦੇ ਤਰੀਕੇ ਦੀ ਵੀ ਤਾਰੀਫ ਕਰ ਰਹੇ ਹਨ । ਅਦਾਕਾਰ ਵਿੱਕੀ ਕੌਸ਼ਲ (Vicky Kaushal) ਵੀ ਆਪਣੇ ਕਿਰਦਾਰ ਨੂੰ ਲੈ ਕੇ ਚਰਚਾ ਵਿੱਚ ਹਨ । ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ । ਇਸ ਫ਼ਿਲਮ ਨੂੰ ਬਨਾਉਣ ਲਈ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ।
image source-instagram
ਹੋਰ ਪੜ੍ਹੋ :
ਗਿੰਨੀ ਚਤਰਥ ਨੇ ਵੀ ਕਪਿਲ ਸ਼ਰਮਾ ਦੇ ਲਈ ਰੱਖਿਆ ਕਰਵਾ ਚੌਥ ਦਾ ਵਰਤ, ਤਸਵੀਰਾਂ ਵਾਇਰਲ
Pic Courtesy: Instagram
ਜਿਸ ਦਾ ਖੁਲਾਸਾ ਫ਼ਿਲਮ ਦੇ ਡਾਇਰੈਕਟਰ ਸ਼ੂਜਿਤ ਸਰਕਾਰ ਤੇ ਅਦਾਕਾਰ ਵਿੱਕੀ ਕੌਸ਼ਲ ਨੇ ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਪੀਟੀਸੀ ਸ਼ੋਅਕੇਸ਼ ਵਿੱਚ ਕੀਤਾ । ਸ਼ੂਜੀਤ ਨੇ ਦੱਸਿਆ ਕਿ ਸਰਦਾਰ ਉਧਮ ਸਿੰਘ ਉਹਨਾਂ ਦੇ ਦਿਲ ਦੇ ਕਰੀਬ ਹਨ, ਤੇ ਭਗਤ ਸਿੰਘ ਦੇ ਵਿਚਾਰ ਉਹ ਆਪਣੇ ਨਾਲ ਲੈ ਕੇ ਚੱਲਦੇ ਹਨ । ਉਹ ਜਲਿ੍ਹਆ ਵਾਲਾ ਬਾਗ ਦੀ ਘਟਨਾ ਤੋਂ ਏਨੇਂ ਪ੍ਰਭਾਵਿਤ ਹਨ, ਜਿਸ ਦੀ ਵਜ੍ਹਾ ਕਰਕੇ ਨਾ ਤਾਂ ਉਹ ਇਸ ਘਟਨਾ ਨੂੰ ਉਹ ਭੁੱਲ ਸਕਦੇ ਹਨ ਤੇ ਨਾ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਮਾਫ ਕਰ ਸਕਦੇ ਹਨ ।
Pic Courtesy: Instagram
ਸ਼ੂਜੀਤ ਨੇ ਦੱਸਿਆ ਕਿ ਇਹ ਸਾਰੇ ਕਾਰਨ ਹਨ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਫਿਲਮ ਬਣਾਈ । ਸਰਦਾਰ ਉਧਮ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਦੱਸਿਆ ਕਿ ਇਹ ਕਿਰਦਾਰ ਨਿਭਾਉਣਾ ਉਸ ਲਈ ਬਹੁਤ ਹੀ ਚੁਣੌਤੀ ਭਰਪੂਰ ਸੀ ਕਿਉਂਕਿ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇਸ਼ ਦੇ ਨਾਂਅ ਲਗਾ ਦਿੱਤੀ । ਉਸ ਦੀ ਸੋਚ ਤੇ ਉਸ ਦੇ ਸਿਧਾਂਤਾਂ ਨੂੰ ਪੇਸ਼ ਕਰਨਾ ਸਭ ਤੋਂ ਔਖਾ ਕੰਮ ਸੀ । ਪੀਟੀਸੀ ਸ਼ੋਅਕੇਸ ਵਿੱਚ ਵਿੱਕੀ ਕੌਸ਼ਲ (Vicky Kaushal) ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ । ਇਸ ਇੰਟਰਵਿਊ ਦੀ ਵੀਡੀਓ ਇਹ ਰਹੀ । :-