ਪਰਫੈਕਟ ਪਤੀ ਨਹੀਂ ਹਨ ਵਿੱਕੀ ਕੌਸ਼ਲ, ਅਦਾਕਾਰ ਨੇ ਖ਼ੁਦ ਕੀਤਾ ਖੁਲਾਸਾ

Reported by: PTC Punjabi Desk | Edited by: Pushp Raj  |  February 02nd 2023 04:13 PM |  Updated: February 02nd 2023 04:19 PM

ਪਰਫੈਕਟ ਪਤੀ ਨਹੀਂ ਹਨ ਵਿੱਕੀ ਕੌਸ਼ਲ, ਅਦਾਕਾਰ ਨੇ ਖ਼ੁਦ ਕੀਤਾ ਖੁਲਾਸਾ

Vicky Kaushal talk about married life: ਬਾਲੀਵੁੱਡ ਦੇ ਸਟਾਰ ਕਪਲ ਵਿੱਕੀ ਕੌਸ਼ਲ (Vicky Kaushal) ਤੇ ਕੈਟਰੀਨਾ ਕੈਫ (Katrina Kaif) ਦੀ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਆਪਣੇ ਇੱਕ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਹਨ। ਆਪਣੇ ਇੱਕ ਇੰਟਰਵਿਊ ਦੇ ਦੌਰਾਨ ਵਿੱਕੀ ਵਿਆਹੁਤਾ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ।

ਦਰਅਸਲ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਨੂੰ ਮਿਲਣ ਤੋਂ ਲੈ ਕੇ ਵਿਆਹ ਕਰਵਾਉਣ ਤੱਕ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਵਿੱਕੀ ਨੇ ਵਿਆਹ ਮਗਰੋਂ ਉਨ੍ਹਾਂ ਦੀ ਜ਼ਿੰਦਗੀ 'ਚ ਆਏ ਬਦਲਾਅ ਬਾਰੇ ਗੱਲਬਾਤ ਵੀ ਕੀਤੀ।

ਵਿੱਕੀ ਕੌਸ਼ਲ ਨੇ ਕਿਹਾ, 'ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ, ਜਦੋਂ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਵਿੱਚ ਕਈ ਬਦਲਾਅ ਹੋਏ ਹਨ। ਅਦਾਕਾਰ ਨੇ ਕਿਹਾ, 'ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਰਹਿਣਾ ਸ਼ੁਰੂ ਕਰਦੇ ਹੋ ਅਤੇ ਤੁਹਾਡਾ ਕੋਈ ਸਾਥੀ ਹੁੰਦਾ ਹੈ, ਤਾਂ ਤੁਸੀਂ ਬਹੁਤ ਕੁਝ ਸਿੱਖਦੇ ਹੋ।'

ਆਪਣੇ ਇੰਟਰਵਿਊ ਦੇ ਦੌਰਾਨ ਵਿੱਕੀ ਕੌਸ਼ਲ ਨੇ ਇਹ ਵੀ ਖੁਲਾਸਾ ਕੀਤਾ ਕਿ 'ਉਹ ਇੱਕ ਪਰਫੈਕਟ ਪਤੀ ਨਹੀਂ ਹਨ ਤੇ ਨਾਂ ਹੀ ਉਹ ਇੱਕ ਪਰਫੈਕਟ ਬੇਟੇ ਹਨ। ਵਿੱਕੀ ਨੇ ਕਿਹਾ ਕਿ ਉਹ ਕਿਸੇ ਵੀ ਤਰੀਕੇ ਨਾਲ ਪਰਫੈਕਟ ਨਹੀਂ ਹਨ, ਪਰ ਇਨ੍ਹਾਂ ਸਭ ਵਿਚਾਲੇ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਪਰਫੈਕਟ ਪਤੀ ਦਾ ਸਭ ਤੋਂ ਚੰਗਾ ਵਰਜ਼ਨ ਬਨਣ ਦੀ ਕੋਸ਼ਿਸ਼ ਕਰਦੇ ਹਨ। '

Image Source : Instagram

ਵਿੱਕੀ ਨੇ ਕਿਹਾ ਕਿ ਕੈਟਰੀਨਾ ਨਾਲ ਵਿਆਹ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਬਦਲਾਅ ਆਏ ਹਨ। ਜਿਵੇਂ ਕਿ ਸਾਰੀਆਂ ਹੀ ਨੈਗੇਟਿਵ ਚੀਜ਼ਾਂ ਪੌਜ਼ੀਟਿਵ ਪਾਸੇ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, 'ਹਰ ਵਿਅਕਤੀ ਕੋਲ ਰੰਗਾਂ ਦਾ ਇੱਕ ਸਮੂਹ ਹੁੰਦਾ ਹੈ ਅਤੇ ਫਿਰ ਦੂਜਾ ਵਿਅਕਤੀ ਰੰਗਾਂ ਦਾ ਇੱਕ ਸੈਟ ਲਿਆਉਂਦਾ ਹੈ ਅਤੇ ਅਚਾਨਕ ਤੁਹਾਡੇ ਕੋਲ ਰੰਗਾਂ ਦੀ ਇੱਕ ਪੂਰੀ ਨਵੀਂ ਸ਼੍ਰੇਣੀ ਬਣ ਜਾਂਦੀ ਹੈ ਇਸ ਲਈ, ਇਹ ਮਹਿਸੂਸ ਕਰਨਾ ਹੈਰਾਨੀਜਨਕ ਹੈ। '

ਵਿੱਕੀ ਨੇ ਵੀ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ, 'ਇਹ ਇਸ ਲਈ ਹੈ ਕਿਉਂਕਿ ਉਹ ਪਿਆਰ ਵਿੱਚ ਹਨ। ਉਨ੍ਹਾਂ ਨੇ ਅੱਗੇ ਕਿਹਾ, 'ਜਦੋਂ ਕੋਈ ਵਿਅਕਤੀ ਪਿਆਰ ਵਿੱਚ ਹੁੰਦਾ ਹੈ, ਤਾਂ ਉਹ ਹਮੇਸ਼ਾ ਆਪਣੇ ਆਪ ਦਾ ਸਭ ਤੋਂ ਵਧੀਆ ਵਰਜਨ ਹੁੰਦਾ ਹੈ ਅਤੇ ਇਸ ਵਾਰ ਵੀ ਉਹੀ ਗੱਲ ਸਾਹਮਣੇ ਆ ਰਹੀ ਹੈ। ਉਹ ਇਹ ਗੱਲ ਕਬੂਲ ਕਰਦੇ ਹਨ , ਉਹ ਆਪਣੀ ਪਤਨੀ ਅਤੇ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੀ ਜ਼ਿੰਦਗੀ ਨੂੰ ਵੀ ਪਿਆਰ ਕਰਦੇ ਹਨ ਤੇ ਇਹ ਹੀ ਪਿਆਰ ਉਨ੍ਹਾਂ ਦੇ ਦਰਸ਼ਕਾਂ ਤੱਕ ਵੀ ਪਹੁੰਚਦਾ ਹੈ।

Image Source : Instagram

ਹੋਰ ਪੜ੍ਹੋ: Sidharth-Kiara Wedding: ਰਾਜਸਥਾਨ 'ਚ ਸ਼ਾਹੀ ਵਿਆਹ ਤੋਂ ਲੈ ਕੇ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਤੱਕ, ਜਾਣੋ ਇਸ ਸਟਾਰ ਕਪਲ ਦੇ ਵਿਆਹ ਬਾਰੇ ਹਰ ਅਪਡੇਟ

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਵਿੱਕੀ ਕੌਸ਼ਲ ਨੂੰ ਫ਼ਿਲਮ 'ਗੋਵਿੰਦਾ ਨਾਮ ਮੇਰਾ' ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਉਹ ਫ਼ਿਲਮ 'ਸੈਮ ਬਹਾਦੁਰ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਵਿੱਕੀ ਕੋਲ ਮੌਜੂਦਾ ਸਮੇਂ ਵਿੱਚ ਕਈ ਨਵੇਂ ਪ੍ਰੋਜੈਕਟਸ ਲਾਈਨਅਪ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network