ਕੀ ਵਿੱਕੀ ਕੌਸ਼ਲ ਕਨਰ ਜੌਹਰ ਤੇ ਐਮੀ ਵਿਰਕ ਨਾਲ ਕਰਨਗੇ ਆਪਣੀ ਅਗਲੀ ਫ਼ਿਲਮ , ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ (Vicky Kaushal) ਜਲਦ ਹੀ ਕਰਨ ਜੌਹਰ ਤੇ ਐਮੀ ਵਿਰਕ (Ammy Virk ) ਨਾਲ ਨਵੀਂ ਫ਼ਿਲਮ ਕਰਨ ਜਾ ਰਹੇ ਹਨ। ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ (Tripti Dimri) ਜਲਦ ਹੀ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਐਮੀ ਵਿਰਕ ਵੀ ਵਿਖਾਈ ਦੇਣਗੇ। ਵਿੱਕੀ ਕੌਸ਼ਲ ਆਪਣੇ ਦੋਹਾਂ ਸਹਿ ਕਲਾਕਾਰਾਂ ਤ੍ਰਿਪਤੀ ਅਤੇ ਐਮੀ ਵਿਰਕ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
Image source- Instagram
ਜਾਣਕਾਰੀ ਮੁਤਾਬਕ ਇਹ ਫ਼ਿਲਮ ਆਨੰਦ ਤਿਵਾਰੀ ਵੱਲੋਂ ਨਿਰਦੇਸ਼ਤ ਅਤੇ ਕਰਨ ਜੌਹਰ ਵੱਲੋਂ ਨਿਰਮਿਤ ਹੋਵੇਗੀ। ਅਜਿਹਾ ਪਹਿਲੀ ਵਾਰ ਹੈ ਜਦੋਂ ਵਿੱਕੀ ਅਤੇ ਤ੍ਰਿਪਤੀ ਕਿਸੇ ਪ੍ਰੋਜੈਕਟ ਲਈ ਇਕੱਠੇ ਕੰਮ ਕਰ ਰਹੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਵਿੱਕੀ ਕੌਸ਼ਲ ਤੇ ਤ੍ਰਿਪਤੀ ਡਿਮਰੀ ਮੁੰਬਈ ਦੇ ਇੱਕ ਸਟੂਡੀਓ ਦੇ ਵਿੱਚ ਇੱਕ ਮਹੀਨੇ ਤੱਕ ਇਸ ਫ਼ਿਲਮ ਦੀ ਸ਼ੂਟਿੰਗ ਕਰਨਗੇ। ਇਸ ਤੋਂ ਬਾਅਦ ਉਹ ਦਿੱਲੀ ਤੇ ਉੱਤਰ ਭਾਰਤ ਦੀਆਂ ਕਈ ਥਾਵਾਂ ਉੱਤੇ ਸ਼ੂਟਿੰਗ ਲਈ ਜਾਣਗੇ।
Image source- Google
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਿਰਮਾਤਾ ਆਪਣੇ ਦੂਜੇ ਸ਼ੈਡਿਊਲ ਦੇ ਨਾਲ ਰੋਲ ਕਰਨ ਤੋਂ ਪਹਿਲਾਂ ਇਸ ਨੂੰ ਫਾਈਨਲ ਕਰਨਗੇ। ਐਮੀ ਵਿਰਕ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ। ਸੂਤਰਾਂ ਨੇ ਖੁਲਾਸਾ ਕੀਤਾ ਕਿ ਇਹ ਇੱਕ ਬਹੁਤ ਹੀ ਮਨੋਰੰਜਕ ਅਤੇ ਵਿਲੱਖਣ ਸਕ੍ਰਿਪਟ ਹੈ, ਪਰ ਇਸ ਵਿੱਚ ਦਰਸ਼ਕਾਂ ਲਈ ਇੱਕ ਮਹੱਤਵਪੂਰਨ ਸੰਦੇਸ਼ ਵੀ ਹੈ। ਟੀਮ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਰਿਸਰਚ ਤੇ ਐਕਸਪੈਰੀਮੈਂਟ ਕੀਤੇ ਹਨ।
Image source- Instagram
ਹੋਰ ਪੜ੍ਹੋ : ਐਮੀ ਵਿਰਕ ਅਤੇ ਵਿੱਕੀ ਕੌਸ਼ਲ ਜਲਦ ਸਕ੍ਰੀਨ ਕਰਨਗੇ ਸਾਂਝਾ, ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਨੇ ਕੀਤੀ ਮੁਲਾਕਾਤ
ਜੇਕਰ ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਨਵਰੀ ਤੇ ਫਰਵਰੀ ਦੇ ਵਿੱਚ ਸਾਰਾ ਅਲੀ ਖਾਨ ਨਾਲ ਮੱਧ ਪ੍ਰਦੇਸ਼ ਵਿੱਚ ਇੱਕ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਵੀ ਵਿੱਕੀ ਕੋਲ ਕਈ ਦਿਲਚਸਪ ਪ੍ਰੋਜੈਕਟਸ ਹਨ । ਉਹ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਨਾਲ ਸ਼ਸ਼ਾਂਕ ਖੇਤਾਨ ਦੀ ਅਗਲੀ ਫ਼ਿਲਮ ਦਾ ਹਿੱਸਾ ਹਨ। ਅਭਿਨੇਤਾ ਮੇਘਨਾ ਗੁਲਜ਼ਾਰ ਦੀ ਸੈਮ ਬਹਾਦੁਰ ਅਤੇ ਆਦਿਤਿਆ ਧਰ ਦੀ ਦਿ ਅਮਰ ਅਸ਼ਵਥਾਮਾ ਵਿੱਚ ਵੀ ਦਿਖਾਈ ਦੇਣਗੇ।
View this post on Instagram