ਫਿਲਮ ਸੈਮ ਬਹਾਦੁਰ ਦੀ ਤਿਆਰੀ 'ਚ ਜੁੱਟੇ ਵਿੱਕੀ ਕੌਸ਼ਲ, ਸਾਹਮਣੇ ਆਈਆਂ ਤਸਵੀਰਾਂ
Vicky Kaushal in Sam Bahadur: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇੰਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ 'ਸੈਮ ਬਹਾਦੁਰ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਆਨੰਦ ਤਿਵਾਰੀ ਦੇ ਨਿਰਦੇਸ਼ਨ ਵਿੱਚ ਤ੍ਰਿਪਤੀ ਡਿਮਰੀ ਦੇ ਨਾਲ ਆਪਣੇ ਸਹਿਯੋਗ ਲਈ ਸੁਰਖੀਆਂ ਵਿੱਚ ਰਹੇ। ਹੁਣ ਵਿੱਕੀ ਕੌਸ਼ਲ ਆਪਣੀ ਮੋਸਟ ਅਵੇਟਿਡ ਫਿਲਮ 'ਸੈਮ ਬਹਾਦੁਰ' ਦੀ ਤਿਆਰੀ ਕਰ ਰਹੇ ਹਨ, ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
image From instagram
ਵਿੱਕੀ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਲਿਆ ਅਤੇ ਆਪਣੇ ਫੈਨਜ਼ ਅਤੇ ਦੋਸਤਾਂ ਨਾਲ ਦਿਲਚਸਪ ਜਾਣਕਾਰੀ ਦਾ ਖੁਲਾਸਾ ਕੀਤਾ। ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "Here we go… Prep starts!!! #SAMBAHADUR@meghnagulzar @rsvpmovies"
ਫਿਲਮ 'ਸੈਮ ਬਹਾਦੁਰ' ਵਿੱਚ ਦੰਗਲ ਗਰਲਜ਼ ਫਾਤਿਮਾ ਸਨਾ ਸ਼ੇਖ ਵੀ ਹਨ। ਉਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਸਾਨਿਆ ਮਲਹੋਤਰਾ ਅਤੇ ਵਿੱਕੀ ਕੌਸ਼ਲ ਵੀ ਹਨ। ਜਿਵੇਂ ਕਿ ਨਿਰਮਾਤਾਵਾਂ ਨੇ ਪਹਿਲਾਂ ਐਲਾਨ ਕੀਤਾ ਸੀ। ਇਹ ਇੱਕ ਜੀਵਨੀ ਸੰਬੰਧੀ ਡਰਾਮਾ ਭਾਰਤ ਦੇ ਮਹਾਨ ਯੁੱਧ ਨਾਇਕਾਂ ਵਿੱਚੋਂ ਇੱਕ, ਬਹਾਦੁਰ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਨੂੰ ਰੋਨੀ ਸਕ੍ਰਰੂਵਾਲਾ ਵੱਲੋਂ ਨਿਰਮਿਤ ਕੀਤਾ ਗਿਆ ਹੈ ਅਤੇ ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਜਿਥੇ ਇੱਕ ਪਾਸੇ ਵਿੱਕੀ ਕੌਸ਼ਲ ਸੈਮ ਬਹਾਦੁਰ ਦਾ ਕਿਰਦਾਰ ਨਿਭਾਉਣ ਲਈ ਸਖ਼ਤ ਮਿਹਨਤ ਤੇ ਪੂਰੀ ਤਿਆਰੀ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਫਾਤਿਮਾ ਇੰਦਰਾ ਗਾਂਧੀ ਬਾਰੇ ਕਈ ਕਿਤਾਬਾਂ ਪੜ੍ਹ ਰਹੀ ਹੈ ਤਾਂ ਜੋ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਸ ਦੇ ਕਾਰਜਕਾਲ ਬਾਰੇ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਉਸ ਨੇ ਆਪਣੇ ਕਿਰਦਾਰ ਦੀਆਂ ਬਾਰੀਕੀਆਂ ਅਤੇ ਡਾਇਲਾਗਸ ਨੂੰ ਸੰਪੂਰਨ ਕਰਨ ਲਈ ਕਈ ਦਸਤਾਵੇਜ਼ੀ ਫਿਲਮਾਂ ਵੀ ਦੇਖੀਆਂ ਹਨ। ਫਾਤਿਮਾ ਇਸ ਅਹਿਮ ਭੂਮਿਕਾ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।
image From instagram
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹੋਇਆ ਵੱਡਾ ਖੁਲਾਸਾ, ਸ਼ੂਟਰਾਂ ਨੂੰ ਪਾਕਿਸਤਾਨ ਤੋਂ ਮਿਲੇ ਸਨ ਹਥਿਆਰ ਤੇ ਗੋਲਾ ਬਾਰੂਦ
ਉਥੇ ਹੀ ਸਾਨਿਆ ਮਲਹੋਤਰਾ ਫਿਲਮ 'ਚ ਸੈਮ ਮਾਨੇਕਸ਼ਾ ਦੀ ਪਤਨੀ ਸਿਲੂ ਮਾਨੇਕਸ਼ਾ ਦਾ ਕਿਰਦਾਰ ਨਿਭਾਏਗੀ।
ਸੈਮ ਬਹਾਦਰ ਤੋਂ ਇਲਾਵਾ ਵਿੱਕੀ ਕੌਸ਼ਲ ਹੋਰ ਵੀ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਅਭਿਨੇਤਾ ਅਗਲੀ ਵਾਰ ਗੋਵਿੰਦਾ ਨਾਮ ਮੇਰਾ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਹ ਕਿਆਤਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਕੰਮ ਕਰਨਗੇ। ਉਹ ਲਕਸ਼ਮਣ ਉਟੇਕਰ ਦੀ ਅਨਟਾਈਟਲ ਸੀਕਵਲ ਅਤੇ ਦਿ ਗ੍ਰੇਟ ਇੰਡੀਅਨ ਫੈਮਿਲੀ ਵਿੱਚ ਵੀ ਦਿਖਾਈ ਦੇਵੇਗਾ। ਇਸ ਤੋਂ ਬਾਅਦ ਉਹ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ।