ਅਨੁਸ਼ਕਾ ਸ਼ਰਮਾ ਤੇ ਵਿਰਾਟ ਦੇ ਗੁਆਂਢੀ ਬਨਣਗੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ 9 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ। ਬਾਲੀਵੁੱਡ ਦੀ ਇਸ ਮਸ਼ਹੂਰ ਜੋੜੀ ਦੀ ਵਿਆਹ ਦੀ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਜਲਦ ਹੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਗੁਆਂਢੀ ਬਨਣ ਜਾ ਰਹੇ ਹਨ, ਇਸ ਦੀ ਪੁਸ਼ਟੀ ਖ਼ੁਦ ਅਨੁਸ਼ਕਾ ਸ਼ਰਮਾ ਨੇ ਕੀਤੀ ਹੈ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੋਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
image From instagram
ਹੋਰ ਪੜ੍ਹੋ : ਖ਼ੁਬਸੁਰਤ ਲਾਲ ਜੋੜੇ 'ਚ ਸਜੀ ਹੋਈ ਵਿਖਾਈ ਦਿੱਤੀ ਵਿੱਕੀ ਦੀ ਦੁਲਹਨ, ਵੇਖੋ ਤਸਵੀਰਾਂ
ਬਾਲੀਵੁੱਡ ਦੇ ਕਈ ਸੈਲੇਬਸ ਦੋਹਾਂ ਨੂੰ ਵਧਾਈ ਦੇ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਵਿੱਕੀ ਅਤੇ ਕੈਟਰੀਨਾ ਕੈਫ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, " ਇਸ ਖ਼ੁਬਸੁਰਤ ਜੋੜੇ ਨੂੰ ਵਿਆਹ ਲਈ ਬਹੁਤ ਬਹੁਤ ਵਧਾਈਆਂ, ਤੁਹਾਡੇ ਵਿੱਚ ਹਮੇਸ਼ਾ ਪਿਆਰ, ਤੇ ਅੰਡਰਸਟੈਂਡਿੰਗ ਬਣੀ ਰਹੇ। ਵਿਆਹ ਤੋਂ ਬਾਅਦ ਤੁਸੀਂ ਜਲਦ ਹੀ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਜਾਵੋਗੇ। ਹੁਣ ਸਾਨੂੰ ਕੰਸਟ੍ਰਕਸ਼ਨ ਦੀ ਆਵਾਜ਼ ਨਹੀਂ ਸੁਣਨੀ ਪਵੇਗੀ। ਤੁਹਾਨੂੰ ਦੋਹਾਂ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ!"
ਹੋਰ ਪੜ੍ਹੋ : ਬਾਲੀਵੁੱਡ ਐਕਟਰ ਧਰਮਿੰਦਰ ਨੂੰ ਪ੍ਰਸ਼ੰਸਕ ਤੋਂ ਮਿਲਿਆ ਖੂਬਸੂਰਤ ਤੋਹਫਾ, ਐਕਟਰ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਧੰਨਵਾਦ
ਆਪਣੀ ਇਸ ਇੰਸਟਾਗ੍ਰਾਮ ਸਟੋਰੀ ਰਾਹੀਂ ਅਨੁਸ਼ਕਾ ਸ਼ਰਮਾ ਨੇ ਆਪਣੇ ਨਵੇਂ ਗੁਆਂਢੀਆਂ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਘਰ ਮੁੰਬਈ ਦੇ ਪਾਸ਼ ਇਲਾਕੇ ਜੁਹੂ ਦੇ ਸੀ-ਫੇਸਿੰਗ ਵਿੱਚ ਸਥਿਤ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵੀ ਜਲਦ ਹੀ ਅਨੁਸ਼ਕਾ ਤੇ ਵਿਰਾਟ ਕੋਹਲੀ ਦੇ ਗੁਆਂਢ ਵਿੱਚ 8ਵੀਂ ਮੰਜ਼ਿਲ ਦੇ ਇੱਕ ਅਪਾਰਟਮੈਂਟ ਵਿੱਚ ਰਹਿਣ ਆ ਰਹੇ ਹਨ। ਦੋਹਾਂ ਨੇ ਇਹ ਅਪਾਰਟਮੈਂਟ 9 ਲੱਖ ਰੁਪਏ ਕਿਰਾਏ ਉੱਤੇ 6 ਸਾਲ ਤੱਕ ਦੇ ਲਈ ਖਰੀਦਿਆ ਹੈ।
image from google
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨੇ ਬਾਲੀਵੁੱਡ ਦੀਆਂ ਮਹਿਜ਼ ਦੋ ਫ਼ਿਲਮਾਂ ਵਿੱਚ ਹੀ ਇੱਕਠੇ ਕੰਮ ਕੀਤਾ ਹੈ। ਇਹ ਫ਼ਿਲਮ ਜੀਰੋ ਅਤੇ ਜਬ ਤੱਕ ਹੈ ਜਾਨ ਹਨ, ਇਸ ਫਿਲਮ ਵਿੱਚ ਦੋਹਾਂ ਦੇ ਨਾਲ ਬਾਲੀਵੁੱਡ ਦੇ ਕਿੰਗ ਖ਼ਾਨ ਯਾਨਿ ਕਿ ਸ਼ਾਹਰੁਖ਼ਾਨ ਲੀਡ ਰੋਲ ਵਿੱਚ ਨਜ਼ਰ ਆਏ ਸੀ।