ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਲੀਕ
ਅਕਸਰ ਬਾਲੀਵੁੱਡ ਜੋੜੀਆਂ ਦੇ ਵਿਆਹ ਚਰਚਾ ਵਿੱਚ ਰਹਿੰਦੇ ਹਨ, ਪਰ ਇਨ੍ਹੀ ਦਿਨੀ ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਦੇ ਵਿਆਹ (Wedding) ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਮੁੰਬਈ ‘ਚ ਕਰਨਗੇ ਗ੍ਰੈਂਡ ਰਿਸੈਪਸ਼ਨ
ਹਾਲ ਹੀ ਵਿੱਚ ਵਿੱਕੀ ਕੌਸ਼ਲ ਤੇ ਕੈਟਰੀਨਾ ਦੀ ਹਲਦੀ ਸੈਰਾਮਨੀ ਦੀ ਤਸਵੀਰਾਂ ਲੀਕ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਰਿਸ਼ਤੇਦਾਰ ਤੇ ਦੋਸਤ ਪੀਲੇ ਰੰਗ ਦੀਆਂ ਪੋਸ਼ਾਕਾਂ ਵਿੱਚ ਨਜ਼ਰ ਆ ਰਹੇ ਹਨ। ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਇਹ ਤਸਵੀਰ ਹਲਦੀ ਸਮਾਗਮ ਦੀਆਂ ਹਨ।
7 ਦਸੰਬਰ ਨੂੰ ਮੇਂਹਦੀ ਦੀ ਰਸਮ ਤੋਂ ਬਾਅਦ 8 ਦਸੰਬਰ ਨੂੰ ਦੋਹਾਂ ਦੀ ਹਲਦੀ ਸੈਰਾਮਨੀ ਸੀ। ਇਸ ਤੋਂ ਪਹਿਲਾਂ ਮੇਂਹਦੀ ਸਮਾਗਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਕੈਟਰੀਨਾ ਕੈਫ ਇੱਕ ਹਰੇ ਰੰਗ ਦੀ ਜ਼ਰੀਦਾਰ ਸਾੜੀ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਦੋਹਾਂ ਹੱਥਾਂ ਵਿੱਚ ਮੇਂਹਦੀ ਲੱਗੀ ਹੋਈ ਹੈ ਤੇ ਉਹ ਖੁਸ਼ੀ ਦੇ ਨਾਲ ਨੱਚਦੀ ਹੋਈ ਦਿਖਾਈ ਦੇ ਰਹੀ ਹੈ। ਇਹ ਜੋੜੀ ਅੱਜ ਵਿਆਹ ਬੰਧਨ 'ਚ ਬੱਝ ਜਾਵੇਗੀ।
ਹੋਰ ਪੜ੍ਹੋ : H'Bday ਸ਼ਤਰੁਘਨ ਸਿਨਹਾ: ਜਾਣੋ ਕਿੰਝ ਰਿਹਾ ਸ਼ਤਰੁਘਨ ਦਾ ਅਭਿਨੇਤਾ ਤੋਂ ਨੇਤਾ ਬਣਨ ਤੱਕ ਦਾ ਸਫ਼ਰ
image From instagram
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਇਸ ਵਿਆਹ ਨੂੰ ਸਾਲ 2021 ਦਾ ਬਹੁਚਰਚਿਤ ਵਿਆਹ ਵੀ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਵਿਆਹ ਨਿੱਜੀ ਤਰੀਕੇ ਨਾਲ ਹੋ ਰਿਹਾ ਹੈ। ਇਸ ਵਿਆਹ ਵਿੱਚ ਮਹਿਜ਼ 120 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਇਸ ਦੇ ਲਈ ਵਿਸ਼ੇਸ਼ ਕੋਡ ਵੀ ਜਾਰੀ ਕੀਤੇ ਗਏ ਹਨ। ਇਸ ਕੋਡ ਨੂੰ ਦਿੱਤੇ ਜਾਣ ਮਗਰੋਂ ਹੀ ਮਹਿਮਾਨ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਸਕਣਗੇ। ਦੋਹਾਂ ਦੇ ਫੈਨਜ਼ ਇਸ ਵਿਆਹ ਬਾਰੇ ਜਾਨਣ ਲਈ ਬਹੁਤ ਉਤਸ਼ਾਹਤ ਹਨ।
ਇਸ ਬਾਲੀਵੁੱਡ ਜੋੜੀ ਨੇ ਆਪਣੇ ਵਿਆਹ ਲਈ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਬੁੱਕ ਕੀਤਾ ਹੈ। ਇਸ ਵਿਆਹ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰ ਤੇ ਬੇਹੱਦ ਨਜ਼ਦੀਕੀ ਦੋਸਤ ਹੀ ਸ਼ਮੂਲੀਅਤ ਕਰ ਰਹੇ ਹਨ। ਦੋਹਾਂ ਦੇ ਦੋਸਤ ਤੇ ਪਰਿਵਾਰਕ ਮੈਂਬਰ ਸਵਾਈ ਮਾਧੋਪੁਰ ਪਹੁੰਚ ਚੁੱਕੇ ਹਨ। 7 ਦਸੰਬਰ ਤੋਂ ਇਸ ਜੋੜੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕਿਆਂ ਹਨ।