ਵੀਤ ਬਲਜੀਤ ਦੇ ਨਵੇਂ ਗਾਣੇ ' ਟਾਊਨ ' ਨੇ ਮੋਹਿਆ ਲੋਕਾਂ ਦਾ ਦਿਲ , ਦੇਖੋ ਵੀਡੀਓ
ਵੀਤ ਬਲਜੀਤ ਦੇ ਨਵੇਂ ਗਾਣੇ ' ਟਾਊਨ ' ਨੇ ਮੋਹਿਆ ਲੋਕਾਂ ਦਾ ਦਿਲ , ਦੇਖੋ ਵੀਡੀਓ : ਵੀਤ ਬਲਜੀਤ ਪੰਜਾਬੀ ਇੰਡਸਟਰੀ ਦਾ ਉਹ ਵੱਡਾ ਨਾਮ ਜਿੰਨ੍ਹਾਂ ਦੀ ਕਲਮ ਨੇ ਵੱਡੇ ਵੱਡੇ ਗਾਣੇ ਲਿਖੇ ਤੇ ਆਪ ਵੀ ਗਏ। ਵੀਤ ਬਲਜੀਤ ਇੱਕ ਫੇਮਸ ਪੰਜਾਬੀ ਲਿਰਿਸਿਟ ਤੇ ਸਿੰਗਰ ਹਨ। ਉਹਨਾਂ ਦਾ ਨਵਾਂ ਗਾਣਾ 'ਟਾਊਨ' ਰਿਲੀਜ਼ ਹੋ ਚੁੱਕਿਆ ਹੈ। ਗਾਣਾ ਸੈਡ ਸੌਂਗ ਹੈ ਜਿਸ ਨੂੰ ਬੜੇ ਹੀ ਖੂਬਸੂਰਤ ਅੰਦਾਜ਼ ਨਾਲ ਵੀਤ ਬਲਜੀਤ ਹੋਰਾਂ ਨੇ ਗਾਇਆ ਹੈ। ਗਾਣੇ ਦੇ ਬੋਲ ਵੀ ਵੀਤ ਬਲਜੀਤ ਦੀ ਕਲਮ ਨੇ ਹੀ ਉਲੀਕੇ ਹਨ।
https://www.youtube.com/watch?v=wRZiT2D9mAQ
ਗਾਣੇ ਨੂੰ ਸੰਗੀਤ ਦੀ ਮਾਲਾ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਦੀਪ ਜੰਡੂ ਨੇ ਪਹਿਨਾਈ ਹੈ। ਗਾਣੇ ਦੀ ਵੀਡੀਓ ਵੀ ਬੜੀ ਹੀ ਖੂਬਸੂਰਤ ਹੈ, ਜਿਸ ਨੂੰ ਵਿਜ਼ ਕਿਡ ਫ਼ਿਲਮਜ਼ ਵੱਲੋਂ ਫਿਲਮਾਇਆ ਗਿਆ ਹੈ। ਗਾਣੇ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਨਾਲ ਯੂ ਟਿਊਬ ਚੈੱਨਲ ਤੇ ਪਾਇਆ ਗਿਆ ਹੈ। ਵੀਤ ਬਲਜੀਤ ਨੇ ਇਸ ਗਾਣੇ ਨੂੰ ਥੋੜ੍ਹਾ ਬਹੁਤ ਹਿੰਦੀ ਭਾਸ਼ਾ ਦਾ ਤੜਕਾ ਵੀ ਲਗਾਇਆ ਹੈ।
ਹੋਰ ਪੜ੍ਹੋ : ਤਿਆਰ ਹੋ ਜਾਵੋ ‘ਲੱਡੂ ਬਰਫੀ’ ਖਾਣ ਲਈ ਨਹੀਂ ਸਗੋਂ ਦੇਖਣ ਲਈ
ਹਮੇਸ਼ਾਂ ਤੋਂ ਹੀ ਵੀਤ ਬਲਜੀਤ ਆਪਣੇ ਸਰੋਤਿਆਂ ਲਈ ਕੁੱਝ ਨਾ ਕੁੱਝ ਨਵਾਂ ਲੈ ਕੇ ਆਉਂਦੇ ਰਹਿੰਦੇ ਹਨ ਤੇ ਇਸ ਗਾਣੇ 'ਚ ਵੀ ਉਹਨਾਂ ਹਿੰਦੀ ਭਾਸ਼ਾ ਦੀ ਵਰਤੋਂ ਕਰ ਕੁੱਝ ਨਵਾਂ ਕੀਤਾ ਹੈ। ਇਸ ਤੋਂ ਪਹਿਲਾਂ ਵੀਤ ਬਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਸਮ੍ਰਪਿਤ ਗਾਣਾ ਗਾ ਕੇ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਸੀ। ਇਸ ਸੈਡ ਸੌਂਗ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।