ਵਰੁਣ ਧਵਨ ਨੇ ਇਕ ਵਾਰ ਫਿਰ ਉਤਾਰੀ ਸਲਮਾਨ ਖਾਨ ਦੀ ਨਕਲ, ਵੀਡੀਓ ਵਾਇਰਲ
15 ਮਈ ਨੂੰ ‘ਰੇਸ-3’ ਦਾ ਟ੍ਰੇਲਰ ਰਿਲੀਜ਼ ਹੋਇਆ। ਇਸ ‘ਚ ਦਮਦਾਰ ਡਾਇਲੌਗ ਤੇ ਐਕਸ਼ਨ ਦੇਖਣ ਨੂੰ ਮਿਲੇ। ਫ਼ਿਲਮ ‘ਚ ਸਲਮਾਨ, ਜੈਕਲੀਨ, ਅਨਿਲ, ਡੇਜ਼ੀ ਸ਼ਾਹ ਵਰਗੇ ਸਟਾਰਸ ਨਜ਼ਰ ਆਉਣਗੇ। ਇਸ ਫ਼ਿਲਮ ਦੇ ਇੱਕ ਡਾਇਲੌਗ ਨੂੰ ਲੈ ਕੇ ਡੇਜ਼ੀ ਸ਼ਾਹ ਨੂੰ ਟ੍ਰੋਲ ਕੀਤਾ ਗਿਆ। ਡੇਜ਼ੀ ਦੇ ਨਾਲ ਹੁਣ ਪੂਰੀ ਫ਼ਿਲਮ ਦੀ ਟੀਮ ਤੇ ਐਕਟਰ ਵਰੁਣ ਧਵਨ Varun Dhawan ਵੀ ਖੜ੍ਹੇ ਹਨ। ਸਾਰੀ ਟੀਮ ਨੇ ਕਈ ਥਾਂਵਾਂ ‘ਤੇ ਡਾਇਲੌਗ ਨੂੰ ਕਾਪੀ ਕੀਤਾ ਹੈ ਜੋ ਡਾਇਲੌਗ ਡੇਜ਼ੀ ਨੇ ਟ੍ਰੇਲਰ ‘ਚ ਕਈ ਵਾਰ ਯੂਜ਼ ਕੀਤਾ ਹੈ।
ਇਸ ਤਰ੍ਹਾਂ ਫ਼ਿਲਮ ਦਾ ਪ੍ਰਮੋਸ਼ਨ ਵੀ ਹੋ ਰਿਹਾ ਹੈ। ਹੁਣ ਹਾਲ ਹੀ ‘ਚ ਫ਼ਿਲਮ ਦੇ ਡਾਇਰੈਕਟਰ ਰੈਮੋ ਡਿਸੂਜ਼ਾ ਨੇ ਵੀ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ‘ਚ ਐਕਟਰ ਵਰੁਣ Varun Dhawan ਰੈਮੋ ਨਾਲ ਕੁਝ ਗੱਲਬਾਤ ਕਰ ਰਹੇ ਹਨ ਤੇ ਕੋਈ ਉਨ੍ਹਾਂ ਨੂੰ ਆ ਕੇ ਪੁੱਛਦਾ ਹੈ ਕਿ ਉਹ ਕੀ ਡਿਸਕਸ ਕਰ ਰਹੇ ਹਨ?’ ਇਸ ਦਾ ਜਵਾਬ ਵਰੁਣ ਕੁਝ ਇਸ ਤਰ੍ਹਾਂ ਦਿੰਦੇ ਹਨ।
ਜੇਕਰ ਵਰੁਣ Varun Dhawan ਦੇ ਕੰਮ ਦੀ ਗੱਲ ਕਰੀਏ ਤਾਂ ਵਰੁਣ ਹਾਲ ਹੀ ‘ਚ ਫ਼ਿਲਮ ‘ਕਲੰਕ Kalank’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਬਾਅਦ ਵਰੁਣ ਜਲਦੀ ਹੀ ਰੈਮੋ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦੈਣਗੇ। ਇਸ ਫ਼ਿਲਮ ਅਗਲੇ ਸਾਲ 8 ਨਵੰਬਰ ਨੂੰ ਰਿਲੀਜ਼ ਹੋਵੇਗੀ।