ਜਾਣੋ ਕਿਸ ਬਾਲੀਵੁੱਡ ਐਕਟਰ ਨੂੰ ਓਟੀਟੀ ਪਲੇਟਫਾਰਮ 'ਤੇ ਨਹੀਂ ਵੇਖਣਾ ਚਾਹੁੰਦੇ ਵਰੁਣ ਧਵਨ, ਪੜ੍ਹੋ ਪੂਰੀ ਖ਼ਬਰ
Varun Dhawan news: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਫ਼ਿਲਮ 'ਜੁਗ ਜੁਗ ਜੀਓ' ਤੋਂ ਬਾਅਦ ਜਲਦ ਹੀ ਮੁੜ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਜਲਦ ਹੀ ਵਰੁਣ ਆਪਣੀ ਨਵੀਂ ਫ਼ਿਲਮ 'ਭੇੜੀਆ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਵਰੁਣ ਨੇ ਦੱਸਿਆ ਕਿ ਉਹ ਕਿਸ ਅਦਾਕਾਰ ਨੂੰ ਓਟੀਟੀ ਪਲੇਟਫਾਰਮ 'ਤੇ ਨਹੀਂ ਦੇਖਣਾ ਚਾਹੁੰਦੇ ਹਨ।
Image Source: Instagram
ਦੱਸ ਦਈਏ ਕਿ ਵਰੁਣ ਧਵਨ ਬਾਲੀਵੁੱਡ ਦੇ ਇੱਕ ਮਲਟੀਟੈਲੈਂਟਿਡ ਐਕਟਰ ਮੰਨੇ ਜਾਂਦੇ ਹਨ। ਜਲਦ ਹੀ ਵਰੁਣ ਧਵਨ ਆਪਣੀ ਨਵੀਂ ਫ਼ਿਲਮ 'ਭੇੜੀਆ' ਵਿੱਚ ਨਜ਼ਰ ਆਉਣਗੇ, ਇਹ ਇੱਕ ਹੌਰਰ ਕਾਮੇਡੀ 'ਤੇ ਅਧਾਰਿਤ ਫ਼ਿਲਮ ਹੈ।
ਹਾਲ ਹੀ ਵਿੱਚ ਜਦੋਂ ਵਰੁਣ ਧਵਨ ਮੀਡੀਆ ਨਾਲ ਰੁਬਰੂ ਹੋਏ ਤਾਂ ਉਨ੍ਹਾਂ ਕੋਲੋਂ ਫ਼ਿਲਮ 'ਭੇੜੀਆ ਦੇ ਨਾਲ-ਨਾਲ ਓਟੀਟੀ ਪਲੇਟਫਾਰਮ ਉੱਤੇ ਫ਼ਿਲਮਾਂ ਰਿਲੀਜ਼ ਹੋਣ ਬਾਰੇ ਵੀ ਕਈ ਸਵਾਲ ਪੁੱਛੇ ਗਏ। ਇੱਕ ਇੰਟਰਵਿਊ ਦੌਰਾਨ ਵਰੁਣ ਤੋਂ ਪੁੱਛਿਆ ਗਿਆ ਕਿ ਉਹ ਕਿਹੜੇ-ਕਿਹੜੇ ਅਦਾਕਾਰ ਹਨ ਜੋ ਕਦੇ ਵੀ OTT 'ਤੇ ਨਹੀਂ ਆਉਣਗੇ ਅਤੇ ਕਿਹੜੇ-ਕਿਹੜੇ ਅਦਾਕਾਰ ਹਨ ਜਿਨ੍ਹਾਂ ਨੂੰ OTT 'ਤੇ ਆਉਣਾ ਚਾਹੀਦਾ ਹੈ।
Image Source: Instagram
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਵਰੁਣ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਧਾਰਥ ਮਲਹੋਤਰਾ ਅਤੇ ਸ਼ਾਹਿਦ ਕਪੂਰ OTT ਡੈਬਿਊ ਕਰਨ। ਸਿਧਾਰਥ ਹੁਣ ਰੋਹਿਤ ਸ਼ੈੱਟੀ ਦੇ ਨਾਲ ਸ਼ਾਨਦਾਰ ਸ਼ੋਅ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਾਹਿਦ ਵੀ ਫ਼ਿਲਮ ਫਰਜ਼ੀ ਦੇ ਨਾਲ ਆਪਣਾ ਓਟੀਟੀ ਡੈਬਿਊ ਕਰ ਰਹੇ ਹਨ। ਇਸ ਲਈ ਹੁਣ ਮੈਨੂੰ ਲੱਗਦਾ ਹੈ ਕਿ ਅਮਿਤਾਭ ਬੱਚਨ ਸਰ ਨੂੰ ਆਉਣਾ ਚਾਹੀਦਾ ਹੈ। ਉਹ ਕਿਸੇ ਸੀਰੀਜ਼ ਜਾਂ ਫ਼ਿਲਮ 'ਚ ਸ਼ਾਨਦਾਰ ਕੰਮ ਕਰਨਗੇ ਅਤੇ ਫੈਨਜ਼ ਉਨ੍ਹਾਂ ਨੂੰ ਓਟੀਟੀ ਪਲੇਟਫਾਰਮ ਉੱਤੇ ਵੀ ਵੇਖਣਾ ਪਸੰਦ ਕਰਨਗੇ।
ਕਿਹੜੇ ਅਦਾਕਾਰਾਂ ਨੂੰ OTT 'ਤੇ ਡੈਬਿਊ ਨਹੀਂ ਕਰਨਾ ਚਾਹੀਦਾ, ਇਸ ਦਾ ਜਵਾਬ ਦਿੰਦੇ ਹੋਏ ਵਰੁਣ ਨੇ ਕਿਹਾ ਕਿ 'ਸਲਮਾਨ ਖ਼ਾਨ ਸਰ ਨੂੰ OTT 'ਤੇ ਡੈਬਿਊ ਨਹੀਂ ਕਰਨਾ ਚਾਹੀਦਾ ਹੈ। ਮੈਂ ਸਲਮਾਨ ਭਾਈ ਨੂੰ OTT 'ਤੇ ਨਹੀਂ ਦੇਖਣਾ ਚਾਹੁੰਦਾ। ਜਦੋਂ ਮੈਂ ਉਨ੍ਹਾਂ ਨੂੰ ਈਦ 'ਤੇ ਦੇਖਦਾ ਹਾਂ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਇਸ ਲਈ ਸਿਰਫ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਮੈਂ OTT 'ਤੇ ਨਹੀਂ ਵੇਖਣਾ ਚਾਹੁੰਦਾ। ਕਿਉਂਕਿ ਉਹ ਦਮਦਾਰ ਐਕਸ਼ਨ ਸੀਨਸ ਕਰਦੇ ਹਨ ਜੋ ਕਿ ਵੱਡੇ ਪਰਦੇ 'ਤੇ ਬੇਹੱਦ ਸ਼ਾਨਦਾਰ ਲੱਗਦੇ ਹਨ। ਸਲਮਾਨ ਭਾਈ ਦੇ ਜ਼ਿਆਦਾਤਰ ਫੈਨਜ਼ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਹੀ ਵੇਖਣਾ ਪਸੰਦ ਕਰਦੇ ਹਨ।
Image Source: Instagram
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਰੁਣ ਪਿਛਲੀ ਫ਼ਿਲਮ 'ਜੁਗ ਜੁਗ ਜੀਓ' ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ 'ਚ ਵਰੁਣ ਦੇ ਨਾਲ ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ ਮੁੱਖ ਭੂਮਿਕਾਵਾਂ 'ਚ ਸਨ। ਜਲਦ ਹੀ ਵਰੁਣ ਨਵੀਂ ਫ਼ਿਲਮ ਬਾਵਲ ਅਤੇ ਭੇੜੀਆ ਵਿੱਚ ਵੀ ਨਜ਼ਰ ਆਉਣ ਵਾਲੇ ਹਨ। ਬਾਵਲ 'ਚ ਉਹ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਉਣਗੇ, ਜਦੋਂ ਕਿ 'ਭੇੜੀਆ' ਫ਼ਿਲਮ 'ਚ ਉਹ ਕ੍ਰਿਤੀ ਸੈਨਨ ਨਾਲ ਸਕ੍ਰੀਨ ਸਾਂਝੀ ਕਰਨਗੇ।