ਵਰੁਣ ਧਵਨ ਤੇ ਰਸ਼ਮਿਕਾ ਮੰਡਾਨਾ ਬੀਚ 'ਤੇ ਮਸਤੀ ਕਰਦੇ ਆਏ ਨਜ਼ਰ , ਵੀਡੀਓ ਹੋਈ ਵਾਇਰਲ

Reported by: PTC Punjabi Desk | Edited by: Pushp Raj  |  March 10th 2022 05:34 PM |  Updated: March 10th 2022 05:34 PM

ਵਰੁਣ ਧਵਨ ਤੇ ਰਸ਼ਮਿਕਾ ਮੰਡਾਨਾ ਬੀਚ 'ਤੇ ਮਸਤੀ ਕਰਦੇ ਆਏ ਨਜ਼ਰ , ਵੀਡੀਓ ਹੋਈ ਵਾਇਰਲ

ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਪੂਜਾ ਹੋਗੜੇ ਦੀ ਕੈਮਿਸਟਰੀ ਵੇਖਣ ਲਈ ਫੈਨਜ਼ ਉਨ੍ਹਾਂ ਦੀ ਨਵੀਂ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਵਿਜੇ ਦੀ ਇਸ ਨਵੀਂ ਫ਼ਿਲਮ ਦਾ ਪਹਿਲਾ ਟਰੈਕ ਅਰਬੀ ਕੁਥੂ ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਦਰਸ਼ਕਾਂ ਦੀ ਪਲੇਅ ਲਿਸਟ ਵਿੱਚ ਸਭ ਉੱਤੇ ਹੈ। ਵਰੂਣ ਧਵਨ ਤੇ ਰਸ਼ਮਿਕਾ ਮੰਡਾਨਾ ਨੇ ਵੀ ਇਸ ਗੀਤ ਦੇ ਚੈਲੇਂਜ ਵਿੱਚ ਹਿੱਸਾ ਲਿਆ।

ਰਸ਼ਮਿਕਾ ਅਤੇ ਵਰੂਣ ਧਵਨ ਨੇ ਇਸ ਗੀਤ ਉੱਤੇ ਡਾਂਸ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ ਚੈਲੇਂਜ਼ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਦੇ ਵਿੱਚ ਵਰੂਣ ਤੇ ਰਸ਼ਮਿਕਾ ਦੋਵੇਂ ਬੀਚ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਵਰੁਣ ਧਵਨ ਨੇ ਆਪਣੀ ਡਾਂਸ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਭੂਰੇ ਰੰਗ ਦੀਆਂ ਸਲੈਕਸ ਅਤੇ ਮੈਚਿੰਗ ਬੂਟ ਪਾਏ ਹੋਏ ਹਨ।

ਉਥੇ ਹੀ ਰਸ਼ਮਿਕ ਮੰਡਾਨਾ ਨੇ ਮਲਟੀਕਲਰ ਡਰੈਸ ਨਾਲ ਡੈਨਿਮ ਜੈਕੇਟ ਕੈਰੀ ਕੀਤੀ ਹੈ। ਇਸ ਡਰੈਸ ਵਿੱਚ ਰਸ਼ਮਿਕਾ ਬੇਹੱਦ ਖੂਬਸੂਰਤ ਤੇ ਫੈਸ਼ਨੇਬਲ ਲੱਗ ਰਹੀ ਹੈ। ਉਸ ਨੇ ਇਸ ਡਰੈਸ ਦੇ ਨਾਲ ਚਿੱਟੇ ਰੰਗ ਦੇ ਸਨੀਕਰਸ ਪਾਏ ਹੋਏ ਹਨ।

ਇਸ ਡਾਂਸ ਚੈਲੇਜ਼ ਦੀ ਵੀਡੀਓ ਸ਼ੂਟ ਕਰਦੇ ਸਮੇਂ ਦੋਵੇਂ ਕਲਾਕਾਰ ਬਹੁਤ ਜਿਆਦਾ ਮਸਤੀ ਕਰਦੇ ਹੋਏ ਨਜ਼ਰ ਆਏ। ਰਸ਼ਮਿਕਾ ਨੇ ਸ਼ੂਟ ਖ਼ਤਮ ਹੋਣ ਤੋਂ ਬਾਅਦ ਵਰੁਣ ਧਵਨ ਦਾ ਮਜ਼ਾਕ ਉਡਾਇਆ। ਹਲਾਂਕਿ ਇਸ ਦੌਰਾਨ ਵਰੁਣ ਉਨ੍ਹਾਂ ਤੋਂ ਬੱਚਦੇ ਨਜ਼ਰ ਆਏ। ਵਰੁਣ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਹੋਣ ਮਗਰੋਂ ਇਸ ਵੀਡੀਓ ਉੱਤੇ ਕਮੈਂਟ ਕੀਤਾ " ਯੋ ਹਬੀਬੋ, ਰੇਤ ਉੱਤੇ ਡਾਂਸ ਕਰਨ ਦੇ ਬਾਰੇ 'ਚ ਕੁਝ "

 

ਉਨ੍ਹਾਂ ਦੇ ਇਕੱਠੇ ਡਾਂਸ ਕਰਨ ਦੇ ਦ੍ਰਿਸ਼ ਨੇ ਉਨ੍ਹਾਂ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫੈਨਜ਼ ਦੋਹਾਂ ਦੀ ਇਸ ਵੀਡੀਓ ਉੱਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "Omgggggg," ਜਦੋਂ ਕਿ ਦੂਜੇ ਨੇ ਲਿਖਿਆ "Hayeee you both" ।

ਹੋਰ ਪੜ੍ਹੋ : ਵਰੁਣ ਧਵਨ ਦੇ ਨਵੇਂ ਲੁੱਕ ਦੀ ਸਾਰਾ ਅਲੀ ਖਾਨ ਨੇ ਕੀਤੀ ਤਰੀਫ, ਵੇਖੋ ਤਸਵੀਰਾਂ

ਦੱਸ ਦਈਏ ਕਿ ਰਸ਼ਮਿਕਾ ਮੰਡਾਨਾ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਉਹ ਸਿਧਾਰਥ ਮਲਹੋਤਰਾ ਅਭਿਨੀਤ 'ਮਿਸ਼ਨ ਮਜਨੂੰ' ਫ਼ਿਲਮ ਤੋਂ ਡੈਬਿਊ ਕਰੇਗੀ। ਦੂਜੇ ਪਾਸੇ, ਵਰੁਣ ਧਵਨ ਫਿਲਮ ਜੁਗ ਜੁਗ ਜੀਓ ਵਿੱਚ ਅਨਿਲ ਕਪੂਰ ਅਤੇ ਨੀਤੂ ਸਿੰਘ ਨਾਲ ਕੰਮ ਕਰਨ ਲਈ ਤਿਆਰ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network