ਫ਼ਿਲਮ ਬਵਾਲ 'ਚ ਇੱਕਠੇ ਨਜ਼ਰ ਆਉਣਗੇ ਵਰੂਣ ਧਵਨ ਤੇ ਜਾਹਨਵੀ ਕਪੂਰ
ਅਭਿਨੇਤਾ ਵਰੁਣ ਧਵਨ ਅਤੇ ਜਾਹਨਵੀ ਕਪੂਰ ਆਪਣੀ ਮਿਹਨਤ ਦੇ ਦਮ 'ਤੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਰਹੇ ਹਨ। ਜਲਦ ਹੀ ਵਰੂਣ ਤੇ ਜਾਹਨਵੀ ਕਪੂਰ ਇੱਕਠੇ ਆਪਣੀ ਨਵੀਂ ਫ਼ਿਲਮ ਵਿੱਚ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਦੀ ਪੁਸ਼ਟੀ ਦੋਹਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕੀਤੀ ਹੈ।
ਵਰੁਣ ਧਵਨ ਅਤੇ ਜਾਹਨਵੀ ਕਪੂਰ ਨੇ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਿਤੇਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ਅਤੇ ਸਾਜਿਦ ਨਾਡਿਆਡਵਾਲਾ ਵੱਲੋਂ ਨਿਰਮਿਤ ਫਿਲਮ 'ਬਾਵਾਲ' ਦਾ ਐਲਾਨ ਕੀਤਾ ਹੈ।
ਵਰੁਣ ਧਵਨ ਨੇ ਫਿਲਮ ਦਾ ਐਲਾਨ ਕਰਨ ਤੋਂ ਬਾਅਦ, ਇਸ ਫ਼ਿਲਮ ਦੇ ਪਹਿਲੇ ਲੁੱਕ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਅਬ ਹੋਗਾ #BAWAAL! ? ਸ਼ਾਨਦਾਰ ਜੋੜੀ, #SajidNadiadwala & @niteshtiwari22 ਦੇ ਨਾਲ @janhvikapoor ♥️ ਨਾਲ ਆਪਣੀ ਅਗਲੀ ਫਿਲਮ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਅਤੇ ਧੰਨਵਾਦੀ ਹਾਂ।ਤੁਹਾਨੂੰ 7 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ #goodfriday"
ਵਰੂਣ ਧਵਨ ਦੇ ਨਾਲ-ਨਾਲ ਦੂਜੇ ਪਾਸੇ ਜਾਨ੍ਹਵੀ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹੀ ਤਸਵੀਰ ਸ਼ੇਅਰ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।
ਹੋਰ ਪੜ੍ਹੋ : RRR Box Office Collection : ਪੰਜਵੇਂ ਦਿਨ 'RRR' ਦਾ ਹਿੰਦੀ ਕਲੈਕਸ਼ਨ 100 ਕਰੋੜ ਤੋਂ ਪਾਰ
ਵਰੁਣ ਧਵਨ ਅਤੇ ਜਾਹਨਵੀ ਕਪੂਰ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਅਤੇ ਪ੍ਰਸ਼ੰਸਕ ਇਸ ਨਵੀਂ ਜੋੜੀ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਹਨ। 'ਬਾਵਾਲ' 7 ਅਪ੍ਰੈਲ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
ਇਸ ਤੋਂ ਇਲਾਵਾ ਵਰੁਣ ਧਵਨ ਕੋਲ ਕਿਆਰਾ ਅਡਵਾਨੀ ਨਾਲ 'ਜੁਗ ਜੁਗ ਜੀਓ', ਕ੍ਰਿਤੀ ਸੈਨਨ ਨਾਲ 'ਭੇੜੀਆ' ਅਤੇ ਰਾਜਕੁਮਾਰ ਹੀਰਾਨ ਦੀ ਅਨਟਾਈਟਲ ਹੈ, ਜਦੋਂ ਕਿ ਜਾਨਵੀ ਕਪੂਰ ਅਗਲੀ ਵਾਰ 'ਗੁੱਡਲਕ ਜੈਰੀ', 'ਮਿਲੀ' ਅਤੇ 'ਮਿਸਟਰ' ਅਤੇ ਸ਼੍ਰੀਮਤੀ ਮਾਹੀ 'ਚ ਨਜ਼ਰ ਆਵੇਗੀ।
View this post on Instagram