ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ
ਅੱਜ ਪੂਰੀ ਦੁਨੀਆ ‘ਚ ਵੈਲੇਂਨਟਾਈਨ ਡੇਅ (Valentine Day 2023 ) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣੇ ਵੈਲੇਂਨਟਾਈਨ ਨੂੰ ਵਧਾਈ ਦਿੱਤੀ ਹੈ। ਗਿੱਪੀ ਗਰੇਵਾਲ (Gippy Grewal)ਨੇ ਵੀ ਇੱਕ ਤਸਵੀਰ ਆਪਣੀ ਪਤਨੀ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ (Wife)ਨੂੰ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ ।
Image Source : Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਰਵਾਇਆ ਬੇਹੱਦ ਬੋਲਡ ਫੋਟੋਸ਼ੂਟ, ਪ੍ਰਸ਼ੰਸਕਾਂ ਨੇ ਕਿਹਾ ‘ਕਿੱਲਰ ਲੁੱਕ’
14 ਫਰਵਰੀ ਨੂੰ ਮਨਾਇਆ ਜਾਂਦਾ ਹੈ ਵੈਲੇਂਨਟਾਈਨ ਡੇਅ
ਪੂਰੀ ਦੁਨੀਆ ‘ਚ 14 ਫਰਵਰੀ ਨੂੰ ਵੈਲੇਂਨਟਾਈਨ ਡੇਅ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਪ੍ਰੇਮੀ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹਨ ਅਤੇ ਆਪੋ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । ਪਿਆਰ ਦੋ ਦਿਲਾਂ ਵਿਚਕਾਰ ਰਿਸ਼ਤੇ ਦਾ ਅਧਾਰ ਹੁੰਦਾ ਹੈ ।
Image Source : Instagram
ਹੋਰ ਪੜ੍ਹੋ : ਸਰਗੁਨ ਮਹਿਤਾ ਤੇ ਰਵੀ ਦੁਬੇ ਦਾ ਰੋਮਾਂਟਿਕ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਪਿਆਰ ਇੱਕ ਅਜਿਹਾ ਅਹਿਸਾਸ ਹੈ ਜਿਸ ਨੂੰ ਲਫਜ਼ਾਂ ‘ਚ ਬਿਆਨ ਨਹੀਂ ਕੀਤਾ ਜਾਂਦਾ । ਕਿਉਂਕਿ ਜੋ ਇਨਸਾਨ ਪਿਆਰ ਕਰਦਾ ਹੈ, ਉਹੀ ਪਿਆਰ ਦੇ ਮਹੱਤਵ ਨੂੰ ਜਾਣ ਸਕਦਾ ਹੈ । ਪਿਆਰ ਜੋ ਕਿ ਆਪਸੀ ਵਿਸ਼ਵਾਸ਼ ‘ਤੇ ਟਿਕਿਆ ਹੁੰਦਾ ਹੈ । ਪਰ ਜੇ ਇਸ ਰਿਸ਼ਤੇ ‘ਚ ਕਿਤੇ ਵੀ ਥੋੜੀ ਬਹੁਤ ਹੀ ਕੁੱੜਤਣ ਆ ਜਾਵੇ ਤਾਂ ਉਸ ਰਿਸ਼ਤੇ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ ।
ਰਹੀਮ ਸਾਹਿਬ ਨੇ ਵੀ ਪਿਆਰ ਨੂੰ ਆਪਣੇ ਸ਼ਬਦਾਂ ‘ਚ ਇਸ ਤਰ੍ਹਾਂ ਬਿਆਨ ਕੀਤਾ ਹੈ। 'ਰਹਿਮਨ ਧਾਗਾ ਪ੍ਰੇਮ ਕਾ, ਮਤ ਤੋੜੋ ਚਟਕਾਏ। ਟੂਟੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ’ । ਭਾਵ ਕਿ ਜੇ ਤੁਹਾਨੂੰ ਕਿਸੇ ਦੇ ਨਾਲ ਪਿਆਰ ਹੈ ਤਾਂ ਇਸ ਪਿਆਰ ਭਰੇ ਰਿਸ਼ਤੇ ਰੂਪੀ ਡੋਰ ਨੂੰ ਵਿਸ਼ਵਾਸ਼ ਰੂਪੀ ਤੰਦਾਂ ਦੇ ਨਾਲ ਬੰਨ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਪਿਆਰ ‘ਚ ਇੱਕ ਵਾਰ ਵਿਸ਼ਵਾਸ਼ ਡੋਲ ਜਾਵੇ ਤਾਂ ਉਸ ‘ਚ ਅਜਿਹੀ ਗੰਢ ਪੈ ਜਾਂਦੀ ਹੈ । ਜਿਸ ਨੂੰ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਓ ਮੁੜ ਤੋਂ ਪਹਿਲਾਂ ਵਰਗੀ ਗੱਲ ਨਹੀਂ ਰਹਿੰਦੀ ।
View this post on Instagram