ਕੋਰੋਨਾ ਮਹਾਮਾਰੀ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਨਾਲ ਤੁਸੀਂ ਆਪਣੇ ਫੇਫੜਿਆਂ ਨੂੰ ਬਣਾ ਸਕਦੇ ਹੋ ਮਜ਼ਬੂਤ
ਵਧੀਆ ਜ਼ਿੰਦਗੀ ਜਿਉਣ ਲਈ ਤੁਹਾਡਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ । ਇਸ ਲਈ ਸਾਨੂੰ ਆਪਣੇ ਸਰੀਰ ਦੇ ਹਰ ਅੰਗ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ ।ਫੇਫੜਿਆਂ ਦੀ ਸਿਹਤ ‘ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡੇਲੀ ਡਾਈਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਫੇਫੜਿਆਂ ਨੂੰ ਹੈਲਥੀ ਰੱਖਿਆ ਜਾ ਸਕਦਾ ਹੈ । ਪੋਟਾਸ਼ੀਅਮ, ਆਇਰਨ, ਕਲੋਰੋਫਿਲ ਮੈਗਨੇਸ਼ੀਅਮ, ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਤੁਲਸੀ ਦੇ ਪੱਤੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਸਵੇਰੇ ਤੁਲਸੀ ਦੇ 4-5 ਪੱਤੇ ਚਬਾਓ। ਜੇ ਤੁਸੀਂ ਚਾਹੋ ਤਾਂ ਤੁਸੀਂ ਗਿਲੋਅ ਅਤੇ ਤੁਲਸੀ ਦਾ ਕਾੜ੍ਹਾ ਵੀ ਪੀ ਸਕਦੇ ਹੋ।
ਹੋਰ ਪੜ੍ਹੋ :
ਮੁਲੱਠੀ ‘ਚ ਵਿਟਾਮਿਨ ਬੀ, ਈ, ਫਾਸਫੋਰਸ, ਕੈਲਸ਼ੀਅਮ, ਆਇਰਨ ਜਿਹੇ ਪੋਸ਼ਕ ਤੱਤਾਂ ਦੇ ਨਾਲ ਐਟੀ-ਆਕਸੀਡੈਂਟ, ਐਂਟੀ-ਬਾਇਓਟਿਕ ਗੁਣ ਵੀ ਹੁੰਦੇ ਹਨ। ਮੁਲੱਠੀ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ, ਬੁਖਾਰ ਤੋਂ ਰਾਹਤ ਤਾਂ ਮਿਲਦੀ ਹੈ ਨਾਲ ਹੀ ਫੇਫੜੇ ਵੀ ਮਜ਼ਬੂਤ ਬਣਦੇ ਹਨ। ਮੁਲੱਠੀ ਦਾ ਸੇਵਨ 3-5 ਗ੍ਰਾਮ ਪਾਊਡਰ ਦੇ ਰੂਪ ‘ਚ ਕਰੋ।
ਥਿਆਮੀਨ, ਫਾਸਫੋਰਸ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਗੁਣਾਂ ਨਾਲ ਭਰਪੂਰ ਦਾਲਚੀਨੀ ਸਵਾਦ ‘ਚ ਥੋੜੀ ਜਿਹੀ ਤਿੱਖੀ ਹੁੰਦੀ ਹੈ ਪਰ ਫੇਫੜਿਆਂ ਨੂੰ ਸਿਹਤਮੰਦ ਬਣਾਉਣ ‘ਚ ਮਦਦਗਾਰ ਹੈ। ਦਾਲਚੀਨੀ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੀ ਹੈ। ਲੌਂਗ ਬੇਸ਼ਕ ਦਿੱਖਣ ‘ਚ ਛੋਟਾ ਹੁੰਦਾ ਹੈ ਪਰ ਇਸਦੇ ਬਹੁਤ ਸਾਰੇ ਫਾਇਦੇ ਹਨ। ਲੌਂਗ ਤਣਾਅ, ਪੇਟ ਦੀ ਸਮੱਸਿਆ, ਸਰੀਰ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।