ਸਰਦੀਆਂ ਦਾ ਸੁਪਰਫੂਡ ਹੈ ਗਾਜਰ, ਜਾਣੋ ਇਸ ਦੇ ਫਾਇਦੇ

Reported by: PTC Punjabi Desk | Edited by: Pushp Raj  |  January 25th 2022 07:21 PM |  Updated: January 25th 2022 07:28 PM

ਸਰਦੀਆਂ ਦਾ ਸੁਪਰਫੂਡ ਹੈ ਗਾਜਰ, ਜਾਣੋ ਇਸ ਦੇ ਫਾਇਦੇ

ਠੰਢ ਦੇ ਮੌਸਮ 'ਚ ਸਬਜ਼ੀਆਂ ਦੀ ਬਹੁਤ ਪੈਦਾਵਾਰ ਹੁੰਦੀ ਹੈ। ਗਾਜਰ ਦੀ ਸਬਜ਼ੀ ਵੀ ਸਰਦੀਆਂ ਵਿੱਚ ਹੀ ਮਿਲਦੀ ਹੈ। ਲੋਕ ਗਾਜਰ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਨ। ਇਸ ਨੂੰ ਆਮ ਤੌਰ 'ਤੇ ਸਬਜ਼ੀ, ਜੂਸ, ਸਲਾਦ ਦੇ ਰੂਪ ਵਿੱਚ ਖਾਧਾ ਜਾਂਦਾ ਹੈ। ਗਾਜਰ ਮਹਿਜ਼ ਸੁਆਦ ਹੀ ਨਹੀਂ ਬਲਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਵੀ ਮਦਦ ਕਰਦੀ ਹੈ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਲਾਲ ਰੰਗ ਦੀ ਸਬਜ਼ੀ ਸਿਹਤ ਲਈ ਫਾਇਦੇਮੰਦ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਦੇ ਹਰੇ ਪੱਤੇ ਵੀ ਪੌਸ਼ਟਿਕ ਤੱਤਾਂ ਦਾ ਭੰਡਾਰ ਵੀ ਹਨ ਅਤੇ ਕਈ ਤਰੀਕਿਆਂ ਨਾਲ ਸਿਹਤ ਨੂੰ ਲਾਭ ਪਹੁੰਚਾ ਸਕਦੇ ਹਨ।

ਕੋਈ ਵੀ ਅਜਿਹਾ ਪੋਸ਼ਕ ਤੱਤ ਨਹੀਂ ਹੈ ਜੋ ਗਾਜਰ ਵਿੱਚ ਨਾ ਪਾਇਆ ਜਾਂਦਾ ਹੋਵੇ। ਇਸੇ ਲਈ ਗਾਜਰ ਨੂੰ ਸਰਦੀਆਂ ਦਾ ਸੁਪਰਫੂਡ ਕਿਹਾ ਜਾਂਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਗਾਜਰ ਅੱਖਾਂ ਲਈ ਫਾਇਦੇਮੰਦ ਹੈ ਤੇ ਇਹ ਸ਼ੂਗਰ, ਦਿਲ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ।

ਅੱਖਾਂ ਲਈ ਫਾਇਦੇਮੰਦ

ਗਾਜਰ ਅੱਖਾਂ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਇਹ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਵਿੱਚ ਵਿਟਾਮਿਨ ਏ ਵਿੱਚ ਬਦਲ ਜਾਂਦੇ ਹਨ। ਇਹ ਵਿਟਾਮਿਨ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਇਹ ਬੀਟਾ-ਕੈਰੋਟੀਨ ਅੱਖਾਂ ਨੂੰ ਤੇਜ਼ ਧੁੱਪ ਅਤੇ ਮੋਤੀਆਬਿੰਦ ਅਤੇ ਅੱਖਾਂ ਦੀਆਂ ਹੋਰ ਸਮੱਸਿਆਵਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।

ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ

ਗਾਜਰ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। ਇਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੁਹਾਡੇ ਸਰੀਰ ਵਿੱਚ ਹਾਨੀਕਾਰਕ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰਦੇ ਹਨ। ਗਾਜਰ ਵਿੱਚ ਦੋ ਮੁੱਖ ਕਿਸਮ ਦੇ ਐਂਟੀਆਕਸੀਡੈਂਟ ਹੁੰਦੇ ਹਨ, ਕੈਰੋਟੀਨੋਇਡ ਅਤੇ ਐਂਥੋਸਾਇਨਿਨ। ਇਹ ਐਂਟੀਆਕਸੀਡੈਂਟ ਕੈਂਸਰ ਨਾਲ ਲੜਨ ਲਈ ਬਹੁਤ ਜ਼ਰੂਰੀ ਹਨ।

 

ਹੋਰ ਪੜ੍ਹੋ : COVID-19 ਤੋਂ ਰਿਕਵਰ ਹੋਣ ਤੋਂ ਬਾਅਦ ਇਨ੍ਹਾਂ ਚੀਜਾਂ ਤੋਂ ਕਰੋ ਪਰਹੇਜ਼, ਨਹੀਂ ਤਾਂ ਠੀਕ ਹੋਣ 'ਚ ਲੱਗ ਸਕਦਾ ਹੈ ਵੱਧ ਸਮਾਂ

ਇਮਿਊਨ ਸਿਸਟਮ ਨੂੰ ਵਧਾਉਂਦਾ ਹੈ

ਗਾਜਰ ਇਮਿਊਨ ਸਿਸਟਮ ਨੂੰ ਵਧਾਉਣ 'ਚ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਮੌਜੂਦ ਵਿਟਾਮਿਨ ਸੀ ਸਰੀਰ ਵਿੱਚ ਐਂਟੀਬਾਡੀਜ਼ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਇਮਿਊਨ ਸਿਸਟਮ ਦੀ ਰੱਖਿਆ ਕਰਦਾ ਹੈ। ਵਿਟਾਮਿਨ ਸੀ ਤੁਹਾਡੇ ਸਰੀਰ ਨੂੰ ਆਇਰਨ ਲੈਣ ਅਤੇ ਵਰਤਣ ਅਤੇ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।

ਕਬਜ਼ ਦੀ ਸਮੱਸਿਆ

ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਗਾਜਰ ਬਹੁਤ ਫਾਇਦੇਮੰਦ ਹੁੰਦੀ ਹੈ। ਜੇਕਰ ਤੁਹਾਡਾ ਪੇਟ ਸਾਫ਼ ਨਹੀਂ ਹੈ ਤਾਂ ਤੁਹਾਨੂੰ ਕੱਚੀ ਗਾਜਰ ਖਾਣੀ ਚਾਹੀਦੀ ਹੈ। ਇਨ੍ਹਾਂ 'ਚ ਮੌਜੂਦ ਫਾਈਬਰ ਕਬਜ਼ ਨੂੰ ਘੱਟ ਕਰਦਾ ਹੈ।

ਡਾਇਬਟੀਜ਼ ਨੂੰ ਕੰਟਰੋਲ ਕਰਦੀ ਹੈ

ਗਾਜਰ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਗਾਜਰ ਸਣੇ ਸਟਾਰਚ ਰਹਿਤ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗਾਜਰ 'ਚ ਮੌਜੂਦ ਫਾਈਬਰ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਗਾਜਰ ਵਿੱਚ ਮੌਜੂਦ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਵੀ ਸ਼ੂਗਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network