ਊਰਵਸ਼ੀ ਰੌਤੇਲਾ ਨੇ ਚਿਹਰੇ ‘ਤੇ ਪਹਿਨਿਆ 3 ਕਰੋੜ ਦੇ ਹੀਰਿਆਂ ਦਾ ਮਾਸਕ
ਊਰਵਸ਼ੀ ਰੌਤੇਲਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ।ਇਸ ਵੀਡੀਓ ‘ਚ ਉਹ ਆਪਣੇ ਚਿਹਰੇ ‘ਤੇ ਡਾਇਮੰਡ ਦਾ ਮਾਸਕ ਲਾਈ ਨਜ਼ਰ ਆ ਰਹੀ ਹੈ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
Image From Urvashi Rautela Instagram
ਹੋਰ ਪੜ੍ਹੋ : ਬਿਮਾਰੀ ਤੋਂ ਉੱਭਰਨ ਤੋਂ ਬਾਅਦ ਬੱਪੀ ਲਹਿਰੀ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਕੁਝ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ
image From Urvashi Rautela Instagram
ਉਨ੍ਹਾਂ ਦੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਦੱਸ ਦਈਏ ਕਿ ਕੌਮਾਂਤਰੀ ਪੱਧਰ ਬਰਾਂਡ ਦੇ ਸ਼ੂਟ ਲਈ ਊਰਵਸ਼ੀ ਨੇ ਇਹ ਲੁੱਕ ਕ੍ਰਿਏਟ ਕੀਤਾ ਸੀ ।ਹੀਰਿਆਂ ਨਾਲ ਜੜੇ ਇਸ ਮਾਸਕ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ ।
Image From Urvashi Rautela Instagram
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦਾ ਇਹ ਮਾਸਕ ਬਹੁਤ ਹੀ ਭਾਰੀ ਹੈ।
View this post on Instagram
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਕੌਮਾਂਤਰੀ ਬਰਾਂਡ ਦੀ ਸ਼ੂਟਿੰਗ ‘ਚ ਉਨ੍ਹਾਂ ਨੇ ਬਹੁਤ ਇਨਜੁਆਏ ਕੀਤਾ ਅਤੇ ਚਿਹਰੇ ‘ਤ ਏਨੇ ਸਾਰੇ ਡਾਇਮੰਡ ਉਨ੍ਹਾਂ ਨੇ ਕਦੇ ਨਹੀਂ ਸੀ ਪਾਏ ।