ਊਰਵਸ਼ੀ ਰੌਤੇਲਾ ਨੇ ਪਹਿਨੀ 37 ਕਰੋੜ ਦੀ ਡਰੈੱਸ, ਵੀਡੀਓ ਹੋ ਰਿਹਾ ਵਾਇਰਲ

Reported by: PTC Punjabi Desk | Edited by: Shaminder  |  November 04th 2020 06:24 PM |  Updated: November 04th 2020 06:24 PM

ਊਰਵਸ਼ੀ ਰੌਤੇਲਾ ਨੇ ਪਹਿਨੀ 37 ਕਰੋੜ ਦੀ ਡਰੈੱਸ, ਵੀਡੀਓ ਹੋ ਰਿਹਾ ਵਾਇਰਲ

ਉਰਵਸ਼ੀ ਰੌਤੇਲਾ ਇੱਕ ਵਾਰ ਫੇਰ ਸੁਰਖੀਆਂ 'ਚ ਆ ਗਈ ਹੈ। ਹੁਣ ਸੁਰਖੀਆਂ 'ਚ ਆਉਣ ਦਾ ਕਾਰਨ ਉਸ ਦੀ ਕੋਈ ਫਿਲਮ ਜਾਂ ਬਿਆਨ ਨਹੀਂ ਸਗੋਂ ਉਸ ਦੀ ਕੀਮਤੀ ਡ੍ਰੈੱਸ ਹੈ। ਦੱਸ ਦਈਏ ਕਿ ਉਰਵਸ਼ੀ ਅਮਾਤੋ ਦੀ ਫੈਸ਼ਨ ਫਿਲਮ 'ਚ ਈਜ਼ੀਪਟ ਦੀ ਰਾਣੀ ਕਲਿਓਪੇਟ੍ਰਾ ਬਣੀ ਹੈ।

urvashi

ਇਸ ਲਈ ਉਸ ਨੇ 5 ਮਿਲੀਅਨ ਅਮਰੀਕੀ ਡਾਲਰ ਦੀ ਸੋਨੇ ਦੀ ਡ੍ਰੈੱਸ ਪਾਈ ਜਿਸ ਦੀ ਕੀਮਤ ਭਾਰਤੀ ਰੁਪਏ 'ਚ 37 ਕਰੋੜ 34 ਲੱਖ ਤੋਂ ਜ਼ਿਆਦਾ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਉਰਵਸ਼ੀ ਰੌਤੇਲਾ ਤੇ ਜੱਸ ਮਾਣਕ ਦੀ ਇਹ ਵੀਡੀਓ

urvashi urvashi

ਬਾਲੀਵੁੱਡ ਦੀ ਗਲੈਮ ਗਰਲ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੇ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸ ਦੀ ਨੇਹਾ ਤੋਂ ਵੀ ਮਹਿੰਗ ਲਹਿੰਗਾ ਪਾਇਆ ਸੀ ਜੋ ਲੇਜਰ ਕੱਟ ਲੈਦਰ ਸੀ।

Urvashi_Rautela

ਇਸ 'ਤੇ ਜਰਦੌਜ਼ਾ ਦਾ ਕੰਮ ਕੀਤਾ ਗਿਆ ਸੀ ਤੇ ਇਸ ਵਿੱਚ ਓਰੀਜਨਲ ਸਵਰੋਸਕੀ ਲੱਗੇ ਸੀ। ਉਰਵਸ਼ੀ ਨੇ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡ੍ਰੈੱਸ ਪਾਈ ਹੋਈ ਸੀ। ਉਰਵਸ਼ੀ ਦੀ ਡ੍ਰੈੱਸ ਲੱਖਾਂ ਦੀ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗੇ ਤੇ ਗਹਿਣਿਆਂ ਦੀ ਕੀਮਤ ਕੁਲ 55 ਲੱਖ ਰੁਪਏ ਸੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network