Urvashi Rautela Photos: ਹਰੇ ਲਹਿੰਗੇ 'ਚ ਅਦਾਕਾਰਾ ਨੇ ਦਿਖਾਈਆਂ ਖੂਬਸੂਰਤ ਅਦਾਵਾਂ, ਕੈਪਸ਼ਨ ਕਰਕੇ ਹੋ ਰਹੀ ਹੈ ਕਾਫੀ ਚਰਚਾ

Reported by: PTC Punjabi Desk | Edited by: Lajwinder kaur  |  October 10th 2022 12:11 PM |  Updated: October 10th 2022 12:19 PM

Urvashi Rautela Photos: ਹਰੇ ਲਹਿੰਗੇ 'ਚ ਅਦਾਕਾਰਾ ਨੇ ਦਿਖਾਈਆਂ ਖੂਬਸੂਰਤ ਅਦਾਵਾਂ, ਕੈਪਸ਼ਨ ਕਰਕੇ ਹੋ ਰਹੀ ਹੈ ਕਾਫੀ ਚਰਚਾ

Urvashi Rautela News: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਰਚਾ 'ਚ ਹੈ। ਉਰਵਸ਼ੀ ਟੀਮ ਇੰਡੀਆ ਦਾ ਹਰ ਮੈਚ ਦੇਖਣ ਸਟੇਡੀਅਮ ਪਹੁੰਚ ਜਾਂਦੀ ਹੈ। ਅਭਿਨੇਤਰੀ ਦੇ ਉੱਥੇ ਪਹੁੰਚਦੇ ਹੀ ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੁਰਖੀਆਂ 'ਚ ਆ ਗਏ। ਇਸ ਦੌਰਾਨ ਉਰਵਸ਼ੀ ਰੌਤੇਲਾ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਲੰਬੇ ਸਮੇਂ ਤੋਂ ਚਰਚਾ ਵਿੱਚ ਹਨ।

ਹੋਰ ਪੜ੍ਹੋ : ਅੱਜ ਹੈ ਹਿੰਦੀ ਤੇ ਪੰਜਾਬੀ ਗੀਤਾਂ ‘ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਦਾ ਜਨਮਦਿਨ, ਕਲਾਕਾਰ ਤੇ ਪ੍ਰਸ਼ੰਸਕ ਕਰ ਰਹੇ ਨੇ ਵਿਸ਼

actress urvashi image source Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਤਸਵੀਰਾਂ 'ਚ ਸ਼ੇਅਰ ਕੀਤਆਂ ਨੇ, ਜਿਸ ‘ਚ ਉਰਵਸ਼ੀ ਰੌਤੇਲਾ ਹਰੇ ਰੰਗ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

bollywood actress urvashi image source Instagram

ਇਨ੍ਹਾਂ ਤਸਵੀਰਾਂ ਨੂੰ ਉਰਵਸ਼ੀ ਰੌਤੇਲਾ ਵੱਲੋਂ ਦਿੱਤਾ ਗਿਆ ਕੈਪਸ਼ਨ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ''ਮੈਂ ਉਸ ਨੂੰ ਕਿਵੇਂ ਭੁੱਲ ਸਕਦੀ ਹਾਂ, ਮੌਤ ਇਨਸਾਨਾਂ ਨੂੰ ਆਉਂਦੀ ਹੈ, ਯਾਦਾਂ ਨੂੰ ਨਹੀਂ...'' ਇਸ ਦੇ ਨਾਲ ਹੀ ਅਦਾਕਾਰਾ ਨੇ ਟੁੱਟੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਅਜਿਹੇ 'ਚ ਪ੍ਰਸ਼ੰਸਕ ਵੀ ਇਸ ਕੈਪਸ਼ਨ ਨੂੰ ਲਵ ਲਾਈਫ ਨਾਲ ਜੋੜ ਕੇ ਦੇਖ ਰਹੇ ਹਨ।

urvashi and rishbha image source instagram

ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੇ ਫੈਨਜ਼ ਨਾਲ ਨਵੀਆਂ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਹਰੇ ਰੰਗ ਦੇ ਲਹਿੰਗਾ ਚੋਲੀ 'ਚ ਅਦਾਕਾਰਾ ਦੇ ਪ੍ਰਸ਼ੰਸਕ ਉਸ ਤੋਂ ਨਜ਼ਰ ਨਹੀਂ ਹਟਾ ਪਾ ਰਹੇ ਹਨ। ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਯੂਜ਼ਰ ਕਮੈਂਟ ਬਾਕਸ ‘ਚ ਰਿਸ਼ਭ ਪੰਤ ਬਾਰੇ ਲਿਖ ਰਹੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network