ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਦਾ ਖਿਤਾਬ ਦਾ ਐਲਾਨ ਹੋਣ ‘ਤੇ ਊਰਵਸ਼ੀ ਰੌਤੇਲਾ ਹੋ ਗਈ ਸੀ ਭਾਵੁਕ
ਪੰਜਾਬ ਦੇ ਬਟਾਲਾ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਸਬੰਧ ਰੱਖਣ ਵਾਲੀ ਹਰਨਾਜ਼ ਕੌਰ ਸੰਧੂ (Harnaaz Sandhu) ਮਿਸ ਯੂਨੀਵਰਸ 2021 (miss universe2021) ਦਾ ਖਿਤਾਬ ਜਿੱਤ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ । ਇਸ ਤੋਂ ਪਹਿਲਾਂ 21 ਸਾਲ ਪਹਿਲਾਂ ਲਾਰਾ ਦੱਤਾ ਨੇ ਇਹ ਖਿਤਾਬ ਭਾਰਤ ਦੀ ਝੋਲੀ ‘ਚ ਪਾਇਆ ਸੀ ਜਿਸ ਤੋਂ ਬਾਅਦ ਹੁਣ ਹਰਨਾਜ਼ ਕੌਰ ਨੇ 21 ਸਾਲਾਂ ਬਾਅਦ ਇਹ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ । ਇਨ੍ਹਾਂ ਖੁਸ਼ੀ ਦੇ ਪਲਾਂ ਦੇ ਮੌਕੇ ‘ਤੇ ਹਰ ਕੋਈ ਹਰਨਾਜ਼ ਨੂੰ ਵਧਾਈ ਦੇ ਰਿਹਾ ਹੈ ।
image From instagram
ਹੋਰ ਪੜ੍ਹੋ : ਇਸ ਤਸਵੀਰ ‘ਚ ਛਿਪੀ ਹੈ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ
ਇਸ ਈਵੈਂਟ ‘ਚ ਭਾਰਤੀ ਅਦਾਕਾਰਾ ਊਰਵਸ਼ੀ ਰੌਤੇਲਾ ਬਤੌਰ ਜੱਜ ਸ਼ਾਮਿਲ ਹੋਈ ਸੀ । ਜਿਸ ਤੋਂ ਬਾਅਦ ਜਦੋਂ ਭਾਰਤ ਦੀ ਹਰਨਾਜ਼ ਕੌਰ ਸੰਧੂ ਨੂੰ ਇਹ ਟਾਈਟਲ ਦੇਣ ਦਾ ਐਲਾਨ ਹੋਇਆ ਤੇ ਜਦੋਂ ਉਸ ਨੂੰ ਕਰਾਊਨ ਪਾਇਆ ਜਾਣ ਲੱਗਿਆ ਤਾਂ ਊਰਵਸ਼ੀ ਰੌਤੇਲਾ ਭਾਵੁਕ ਹੋ ਗਈ ਅਤੇ ਖੁਸ਼ੀ ਨਾਲ ਉਸ ਦੀਆਂ ਅੱਖਾਂ ‘ਚੋਂ ਹੰਝੂ ਛਲਕ ਆਏ ।
image From instagram
ਊਰਵਸ਼ੀ ਰੌਤੇਲਾ ਆਪਣੀਆਂ ਅੱਖਾਂ ਨੂੰ ਸਾਫ ਕਰਦੀ ਦਿਖਾਈ ਦਿੱਤੀ ।ਇਸ ਦੇ ਨਾਲ ਹੀ ਹਰਨਾਜ਼ ਦਾ ਨਾਂਅ ਵੀ ਜਦੋਂ ਅਨਾਊਂਸ ਕੀਤਾ ਗਿਆ ਤਾਂ ਉਸ ਦੀਆਂ ਅੱਖਾਂ ਚੋਂ ਵੀ ਅੱਥਰੂ ਛਲਕ ਪਏ । ਊਰਵਸ਼ੀ ਰੌਤੇਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ।
View this post on Instagram
ਦੱਸ ਦਈਏ ਕਿ ਮਿਸ ਯੂਨੀਵਰਸ ਨੂੰ ਇਹ ਲਗਜ਼ਰੀ ਲਾਈਫ ਮਿਲਦੀ ਹੈ ਪਰ ਇਸ ਦੇ ਨਾਲ ਹੀ ਬਹੁਤ ਜ਼ਿੰਮੇਵਾਰੀ ਵੀ ਆਉਂਦੀ ਹੈ। ਉਸ ਨੂੰ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਦੀ ਮੁੱਖ ਰਾਜਦੂਤ ਵਜੋਂ ਸਮਾਗਮਾਂ, ਪਾਰਟੀਆਂ, ਚੈਰਿਟੀਜ਼, ਪ੍ਰੈਸ ਕਾਨਫਰੰਸਾਂ ਵਿੱਚ ਜਾਣਾ ਪੈਂਦਾ ਹੈ।