ਕਾਂਗਰਸ ਨੂੰ ਛੱਡ ਸ਼ਿਵ ਸੈਨਾ ਵਿੱਚ ਸ਼ਾਮਿਲ ਹੋਈ ਉਰਮਿਲਾ ਮਾਤੋਂਡਕਰ
ਉਰਮਿਲਾ ਮਾਤੋਂਡਕਰ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਗਈ ਹੈ । ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਯੁਵਾ ਸੈਨਾ ਮੁਖੀ ਆਦਿਤਿਆ ਠਾਕਰੇ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ । ਇਸ ਤੋਂ ਪਹਿਲਾਂ ਉਰਮਿਲਾ ਨੇ ਕਾਂਗਰਸ ਦਾ ਹੱਥ ਫੜ ਕੇ ਸਿਆਸਤ ਵਿੱਚ ਕਦਮ ਰੱਖਿਆ ਸੀ ਤੇ ਉਸ ਨੇ ਮੁੰਬਈ ਉੱਤਰੀ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ, ਸਖਤ ਮੁਕਾਬਲੇ ਦੇ ਬਾਵਜੂਦ, ਅਭਿਨੇਤਰੀ ਚੋਣ ਹਾਰ ਗਈ।
ਹੋਰ ਪੜ੍ਹੋ :
ਇਸ ਤੋਂ ਬਾਅਦ, ਉਸ ਨੇ 10 ਸਤੰਬਰ 2019 ਨੂੰ ਕਾਂਗਰਸ ਵਰਕਰਾਂ ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਉਂਦਿਆਂ ਪਾਰਟੀ ਛੱਡ ਦਿੱਤੀ ਸੀ। ਸ਼ਿਵ ਸੈਨਾ ਹਿੰਦੀ ਅਤੇ ਅੰਗਰੇਜ਼ੀ ਵੋਟਰਾਂ ਵਿੱਚ ਇੱਕ ਸ਼ਕਤੀਸ਼ਾਲੀ ਔਰਤ ਵਜੋਂ ਉਰਮਿਲਾ ਮਾਤੋਂਡਕਰ ਦੀ ਤਸਵੀਰ ਨੂੰ ਵੇਖਦੀ ਹੈ ਜੋ ਇੱਕ ਚੰਗੀ ਸਪੀਕਰ ਅਤੇ ਰਾਸ਼ਟਰੀ ਪੱਧਰ ਉੱਤੇ ਪਾਰਟੀ ਬਾਰੇ ਗੱਲ ਕਰਨ ਵਿੱਚ ਸਹਿਜ ਹੈ।
ਉਰਮਿਲਾ ਮਰਾਠੀ ਵੋਟਰਾਂ ਦੇ ਵੀ ਨੇੜੇ ਹੈ। ਭਵਿੱਖ ਵਿੱਚ ਉਰਮਿਲਾ ਨੂੰ ਪਾਰਟੀ ਬੁਲਾਰਾ ਵੀ ਬਣਾਇਆ ਜਾ ਸਕਦਾ ਹੈ। ਇੱਕ ਅਭਿਨੇਤਰੀ ਦੇ ਰੂਪ ਵਿੱਚ, ਉਰਮਿਲਾ ਮਾਤੋਂਡਕਰ ਪਹਿਲੀ ਵਾਰ 1991 ਵਿੱਚ ਆਈ ਫਿਲਮ ‘ਨਰਸਿੰਮਾ’ ਵਿੱਚ ਵੇਖੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 1995 ਵਿਚ ਆਈ ਫਿਲਮ ਰੰਗੀਲਾ ਤੋਂ ਪ੍ਰਸਿੱਧੀ ਮਿਲੀ। 1997 ਵਿਚ ਜੁਦਾਈ ਅਤੇ 1998 ਵਿਚ ਸੱਤਿਆ ਵਿਚ ਉਰਮਿਲਾ ਦੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਹੋਈ।