ਫਿਲਮ 'ਊਰੀ' ਦੀ ਟੀਮ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ 1 ਕਰੋੜ ਦੀ ਮਦਦ ਦਾ ਐਲਾਨ

Reported by: PTC Punjabi Desk | Edited by: Aaseen Khan  |  February 17th 2019 01:15 PM |  Updated: February 17th 2019 01:15 PM

ਫਿਲਮ 'ਊਰੀ' ਦੀ ਟੀਮ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ 1 ਕਰੋੜ ਦੀ ਮਦਦ ਦਾ ਐਲਾਨ

ਫਿਲਮ 'ਊਰੀ' ਦੀ ਟੀਮ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ 1 ਕਰੋੜ ਦੀ ਮਦਦ ਦਾ ਐਲਾਨ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਤੋਂ ਬਾਅਦ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅੱਗੇ ਆਏ ਹਨ। ਅਮਿਤਾਭ ਬੱਚਨ ਨੇ ਐਲਾਨ ਕੀਤਾ ਹੈ ਕਿ ਉਹ ਹਮਲੇ 'ਚ ਸ਼ਹੀਦਾਂ ਦੇ ਹਰ ਪਰਿਵਾਰ ਨੂੰ 5 ਲੱਖ ਰੁਪਏ ਦੇਣਗੇ। ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਸਰਜੀਕਲ ਸਟਰਾਇਕ 'ਤੇ ਆਧਾਰਿਤ ਫਿਲਮ 'ਉਰੀ' ਦੀ ਟੀਮ ਨੇ ਵੀ ਸ਼ਹੀਦਾਂ ਦੇ ਪਰੀਜਨਾਂ ਨੂੰ ਮਦਦ ਦਾ ਐਲਾਨ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਰੌਨੀ ਸਕਰੂਵਾਲਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਰੀ ਦੀ ਟੀਮ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

uri movie producer donate 1 crore for pulwama shaheed jawans uri movie producer donate 1 crore for pulwama shaheed jawans

ਹੋਰ ਵੇਖੋ : ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪੰਜਾਬੀ ਇੰਡਸਟਰੀ ਸੋਕ ‘ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਾਲ ਹੀ ਲੋਕਾਂ ਵੱਲੋਂ ਵੀ ਰਿਕਵੇਸਟ ਕੀਤੀ ਗਈ ਹੈ ਕਿ ਅਜਿਹੇ ਸਮੇਂ 'ਚ ਜਵਾਨਾਂ ਦੇ ਨਾਲ ਖੜੇ ਹੋਣ ਦਾ ਸਮਾਂ ਹੈ।ਦੱਸ ਦਈਏ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਪੁਲਵਾਮਾ 'ਚ ਅੱਤ ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ 42 ਜਵਾਨਾਂ ਤੋਂ ਵੱਧ ਜਵਾਨ ਵੀਰਗੱਦੀ ਪ੍ਰਾਪਤ ਕਰ ਚੁੱਕੇ ਹਨ। ਇਸ ਆਤਮਘਾਤੀ ਹਮਲੇ ਨਾਲ ਪੂਰਾ ਭਾਰਤ ਵਰਸ਼ ਸਦਮੇ 'ਚ ਹੈ ਅਤੇ ਲੋਕਾਂ ਵੱਲੋਂ ਸ਼ਹੀਦ ਹੋਏ ਅਤੇ ਜ਼ਖਮੀ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਕੇ ਸਹਾਰਾ ਬਣਿਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network