ਉਰਫੀ ਜਾਵੇਦ ਨੇ ਪਾਈ ਅਜਿਹੀ ਟੀ-ਸ਼ਰਟ ਕਿ ਹਰ ਕੋਈ ਵੇਖ ਕੇ ਹੋਇਆ ਹੈਰਾਨ, ਜਾਵੇਦ ਅਖ਼ਤਰ ਬਾਰੇ ਲਿਖਿਆ ਸਲੋਗਨ
ਉਰਫੀ ਜਾਵੇਦ ਅਕਸਰ ਹੀ ਆਪਣੀ ਅਜੀਬੋ-ਗਰੀਬ ਡ੍ਰੈਸਿੰਗ ਸੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਉਰਫੀ ਜਾਵੇਦ ਨੇ ਇੱਕ ਅਜਿਹੀ ਟੀ-ਸ਼ਰਟ ਪਾਈ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ। ਇਸ ਉੱਤੇ ਉਸ ਨੇ ਜਾਵੇਦ ਅਖ਼ਤਰ ਬਾਰੇ ਇੱਕ ਸਲੋਗਨ ਲਿਖਿਆ ਹੈ, ਜਿਸ ਕਾਰਨ ਉਨ੍ਹਾਂ ਦੀ ਇਹ ਟੀ-ਸ਼ਰਟ ਚਰਚਾ ਦਾ ਵਿਸ਼ਾ ਬਣ ਗਈ ਹੈ।
ਉਰਫੀ ਜਾਵੇਦ ਅਕਸਰ ਆਪਣੀ ਡ੍ਰੈਸ ਨੂੰ ਖ਼ੁਦ ਡਿਜ਼ਾਈਨ ਕਰਨ ਦਾ ਦਾਅਵਾ ਕਰਦੀ ਹੈ। ਉਰਫੀ ਜਾਵੇਦ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਨੇ ਇੱਕ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਟੀ-ਸ਼ਰਟ ਰਾਹੀਂ ਉਸ ਨੇ ਜਾਵੇਦ ਅਖਤਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣੇ ਸਬੰਧਾਂ ਬਾਰੇ ਗੱਲ ਕੀਤੀ ਹੈ।
ਉਰਫੀ ਦੀ ਇਸ ਟੀ-ਸ਼ਰਟ 'ਤੇ ਜਾਵੇਦ ਅਖ਼ਤਰ ਦੇ ਨਾਂਅ ਦਾ ਇੱਕ ਖ਼ਾਸ ਸਲੋਗਨ ਲਿਖਿਆ ਹੋਇਆ ਹੈ। ਇਹ ਸਲੋਗਨ ਹੈ, " ਮੈਂ ਜਾਵੇਦ ਅਖ਼ਤਰ ਦੀ ਪੋਤੀ ਨਹੀਂ ਹਾਂ। " ਇਸ ਤੋਂ ਇਲਾਵਾ ਉਰਫੀ ਦੇ ਹੱਥ ਵਿੱਚ ਭਾਗਵਤ ਗੀਤਾ ਵੀ ਵਿਖਾਈ ਦੇ ਰਹੀ ਹੈ। ਹਾਲਾਂਕਿ ਉਰਫੀ ਜਾਵੇਦ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਜਾਵੇਦ ਅਖ਼ਤਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਹੁਣ ਉਸ ਨੇ ਅਜਿਹੀ ਟੀ-ਸ਼ਰਟ ਪਾ ਕੇ ਇਹ ਦਰਸਾਇਆ ਹੈ ਕਿ ਉਹ ਜਾਵੇਦ ਅਖ਼ਤਰ ਦੀ ਪੋਤੀ ਨਹੀਂ ਹੈ।
ਹੋਰ ਪੜ੍ਹੋ : ਸੁਜ਼ੈਨ ਖ਼ਾਨ ਨੇ ਰਿਤਿਕ ਰੌਸ਼ਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਦੱਸਿਆ ਸਭ ਤੋਂ ਚੰਗਾ ਪਿਤਾ
ਇਨ੍ਹਾ ਹੀ ਨਹੀਂ ਸਗੋਂ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਜਾਵੇਦ ਅਖ਼ਤਰ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਸੀ ਕਿ ਸਾਡਾ ਉਰਫੀ ਜਾਵੇਦ ਨਾਲ ਕੋਈ ਸਬੰਧ ਨਹੀਂ ਹੈ। ਝੂਠੀਆਂ ਅਫਵਾਹਾਂ ਨੂੰ ਫੈਲਾਉਣਾ ਬੰਦ ਕਰੋ। ਦੱਸ ਦੇਈਏ ਕਿ ਉਰਫੀ ਜਾਵੇਦ ਨੂੰ ਬਿੱਗ ਬੌਸ ਓਟੀਟੀ ਵਿੱਚ ਵੀ ਦੇਖਿਆ ਗਿਆ ਸੀ, ਪਰ ਉਹ ਪਹਿਲੇ ਹਫ਼ਤੇ ਹੀ ਘਰੋਂ ਬਾਹਰ ਹੋ ਗਈ ਸੀ।
View this post on Instagram