ਉਰਫੀ ਜਾਵੇਦ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਪਪਰਾਜ਼ੀ ਨੂੰ ਪ੍ਰਸ਼ਾਦ ਵੰਡਦੀ ਆਈ ਨਜ਼ਰ; ਦੇਖੋ ਵੀਡੀਓ
Urfi Javed seek blessings at a gurdwara in Mumbai: ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਇਸ ਕਾਰਨ ਉਹ ਅੱਜ ਸੋਸ਼ਲ ਮੀਡੀਆ ਉੱਤੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ।
image source: Instagram
ਹੋਰ ਪੜ੍ਹੋ : Pathaan OTT: ਜਾਣੋ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਅਤੇ ਕਦੋਂ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’?
image source: Instagram
ਉਹ ਆਪਣੀ ਅਜੀਬੋ-ਗਰੀਬ ਡਰੈੱਸ ਨਾਲ ਹਮੇਸ਼ਾ ਸਾਰਿਆਂ ਨੂੰ ਹੈਰਾਨ ਕਰਦੀ ਹੈ। ਸੋਸ਼ਲ ਮੀਡੀਆ ਉੱਤੇ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਮੁੰਬਈ ਵਿੱਚ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਹੋਏ ਨਜ਼ਰ ਆਈ। ਇਸ ਮੌਕੇ ਉੱਤੇ ਉਹ ਕਾਲੇ ਰੰਗ ਦੇ ਪੰਜਾਬੀ ਸੂਟ ਵਿੱਚ ਨਜ਼ਰ ਆਈ।
image source: Instagram
ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ
ਉਰਫੀ ਜਾਵੇਦ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਸ਼ੇਅਰ ਕੀਤਾ ਹੈ। ਉਰਫੀ ਨੇ ਫੁੱਲ ਸਲੀਵਜ਼ ਵਾਲਾ ਲੰਬਾ ਸੂਟ ਪਾਇਆ ਹੋਇਆ ਹੈ। ਉਸ ਨੇ ਆਪਣਾ ਸਿਰ ਚੁੰਨੀ ਦੇ ਨਾਲ ਢੱਕਿਆ ਹੋਇਆ ਹੈ। ਉਨ੍ਹਾਂ ਨੇ ਗੁਰਦੁਆਰੇ ਸਾਹਿਬ ਵਿੱਚ ਮੱਥਾ ਟੇਕਿਆ ਤੇ ਪਰਮਾਤਮਾ ਦਾ ਆਸ਼ੀਰਵਾਦ ਲਿਆ। ਗੁਰਦੁਆਰੇ ਤੋਂ ਬਾਹਰ ਆ ਕੇ ਉਰਫੀ ਨੇ ਪਪਰਾਜ਼ੀ ਨੂੰ ਪ੍ਰਸ਼ਾਦ ਵੀ ਵੰਡਿਆ। ਸੋਸ਼ਲ ਮੀਡੀਆ ਉੱਤੇ ਉਰਫੀ ਦਾ ਇਹ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ। ਹਰ ਕੋਈ ਉਰਫੀ ਦੀ ਤਾਰੀਫ ਕਰ ਰਹੇ ਹਨ ।
image source: Instagram
ਉਰਫੀ ਜਾਵੇਦ ਉਹ ਨਾਮ ਹੈ, ਜੋ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਬੱਚਾ-ਬੱਚਾ ਉਸ ਦੇ ਨਾਂ ਤੋਂ ਜਾਣੂ ਹੈ। ਉਰਫੀ ਜਾਵੇਦ ਆਪਣੇ ਅਸਾਧਾਰਨ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਜਿਸ ਕਰਕੇ ਉਹ ਅਕਸਰ ਆਪਣੀ ਡਰੈਸਿੰਗ ਸੈਂਸ ਲਈ ਟ੍ਰੋਲ ਹੋ ਜਾਂਦੀ ਹੈ। ਉਹ ਅਕਸਰ ਹੀ ਆਪਣੇ ਬੇਬਾਕ ਬਿਆਨਬਾਜ਼ੀ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ।
image source: Instagram
View this post on Instagram