ਹੋ ਜਾਓ ਤਿਆਰ , ਇਹਨਾਂ ਪੰਜਾਬੀ ਫ਼ਿਲਮਾਂ ਦੇ ਆ ਰਹੇ ਹਨ ਅਗਲੇ ਭਾਗ
ਹੋ ਜਾਓ ਤਿਆਰ , ਇਹਨਾਂ ਪੰਜਾਬੀ ਫ਼ਿਲਮਾਂ ਦੇ ਆ ਰਹੇ ਹਨ ਅਗਲੇ ਭਾਗ : ਦੀਵਾਲੀ ਦੇ ਸਮੇਂ ਗਿੱਪੀ ਗਰੇਵਾਲ ਨੇ 'ਮੰਜੇ ਬਿਸਤਰੇ' 2 ਦਾ ਛੋਟਾ ਜਿਹਾ ਟੀਜ਼ਰ ਰਿਲੀਜ਼ ਕਰ ਸਰੋਤਿਆਂ 'ਚ ਉਤਸਕਤਾ ਵਧਾ ਦਿੱਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਹੁਣ ਮੰਜੇ ਬਿਸਤਰੇ ਦੀ ਕਾਸਟ ਨਾਲ ਫੋਟੋ ਪੋਸਟ ਕਰ ਇੱਕ ਵਾਰ ਫਿਰ ਫਿਲਮ ਬਾਰੇ ਉਤਸਕਤਾ ਪੈਦਾ ਕਰ ਦਿੱਤੀ ਹੈ। ਤਸਵੀਰ 'ਚ ਗਿੱਪੀ ਗਰੇਵਾਲ , ਗੁਰਪ੍ਰੀਤ ਘੁਗੀ , ਹੌਬੀ ਧਾਲੀਵਾਲ ਅਤੇ ਕਰਮਜੀਤ ਅਨਮੋਲ ਪੋਜ਼ ਕਰਦੇ ਨਜ਼ਰ ਆ ਰਹੇ ਹਨ। ਫੋਟੋ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਪਹਿਲੇ ਭਾਗ ਨਾਲੋਂ ਵੀ ਮਜ਼ੇਦਾਰ ਹੋਣ ਵਾਲੀ ਹੈ।
https://www.instagram.com/p/Bql9SwInYAv/
ਤਸਵੀਰ ਦੀ ਕੈਪਸ਼ਨ 'ਚ ਗਿੱਪੀ ਗਰੇਵਾਲ ਨੇ ਲਿਖਿਆ ਹੈ ਕਿ "#ਮੰਜੇ ਬਿਸਤਰੇ 2" , #12ਅਪ੍ਰੈਲ2019 "
ਇਸ ਤੋਂ ਪਹਿਲਾ 2017 'ਚ ਰਿਲੀਜ਼ ਹੋਈ ਫਿਲਮ ਮੰਜੇ ਬਿਸਤਰੇ ਬਹੁਤ ਹੀ ਸਫਲ ਰਹੀ ਸੀ। ਹੁਣ ਇਸ ਬਾਰ ਗਿੱਪੀ ਗਰੇਵਾਲ ਤੇ ਉਹਨਾਂ ਦੇ ਸਾਥੀ ਮੰਜੇ ਬਿਸਤਰੇ ਇਕੱਠੇ ਕਰਨ ਲਈ ਕੈਨੇਡਾ ਗਏ ਹਨ।
ਕਦੇ ਸਮਾਂ ਹੁੰਦਾ ਸੀ ਜਦੋਂ ਪੰਜਾਬੀ ਸਿਨੇਮਾ ਸਿਰਫ ਕੌਮੇਡੀ ਪ੍ਰੋਜੈਕਟਸ ਦੇਣ ਲਈ ਜਾਣਿਆ ਜਾਂਦਾ ਸੀ। ਪਰ ਕੁੱਝ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਵੀ ਹੁਣ ਮੁੱਦਿਆਂ 'ਤੇ ਅਧਾਰਿਤ ਅਤੇ ਆਰਟ ਸਿਨੇਮਾ ਲਿਆਉਣ 'ਚ ਸਫਲ ਹੋਈ ਹੈ। ਜਿਸ ਦੀ ਉਦਾਹਰਣ ਹੈ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਰੱਬ ਦਾ ਰੇਡੀਓ' ਜਿਸ ਨੇ ਪੰਜਾਬੀ ਸਿਨੇਮਾਂ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚ ਦਿੱਤਾ। ਰੱਬ ਦਾ ਰੇਡੀਓ ਫਿਲਮ ਹੈਰੀ ਭੱਟੀ ਅਤੇ ਤਰਨ ਵੀਰ ਸਿੰਘ ਜਗਪਾਲ ਵੱਲੋਂ ਡਾਇਰੈਕਟ ਕੀਤੀ ਗਈ ਸੀ। ਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਰੱਬ ਦਾ ਰੇਡੀਓ 2 ਦੀ ਸ਼ੂਟਿੰਗ ਵੀ ਸਟਾਰਟ ਹੋ ਚੁੱਕੀ ਹੈ। ਇਸ ਬਾਰੇ ਸੰਕੇਤ ਖੁਦ ਪਿਛਲੀ ਫਿਲਮ ਦੀ ਅਤੇ ਇਸ ਫਿਲਮ ਦੀ ਵੀ ਹੀਰੋਇਨ 'ਸਿੱਮੀ ਚਾਹਲ' ਨੇ ਇੱਕ ਤਸਵੀਰ ਸ਼ੇਅਰ ਕਰ ਦਿੱਤੀ ਜਿਸ ਦੀ ਕੈਪਸ਼ਨ 'ਚ ਉਹਨਾਂ ਲਿਖਿਆ ਹੈ ਕਿ #ਵਰਕ #RDR 2
ਇਹ ਫਿਲਮ ਵੀ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਬਣਾਉਣ ਵਾਲੇ ਮੇਕਰਾਂ ਵੱਲੋਂ ਹੀ ਬਣਾਈ ਜਾ ਰਹੀ ਹੈ। ਇਸ ਫਿਲਮ 'ਚ ਵੀ ਤਰਸੇਮ ਜੱਸੜ ਅਤੇ ਸਿੱਮੀ ਚਾਹਲ ਹੀ ਲੀਡ ਰੋਲ ਅਦਾ ਕਰ ਰਹੇ ਹਨ।
ਤੁਹਾਡੇ ਸਾਰਿਆਂ ਲਈ ਇੱਕ ਹੋਰ ਖੁਸ਼ ਖ਼ਬਰੀ ਹੈ , ਉਹ ਇਹ ਕਿ ਨਿੱਕਾ ਜ਼ੈਲਦਾਰ ਦੇ ਨਿਰਮਾਤਾਵਾਂ ਨੇ ਨਿੱਕਾ ਜ਼ੈਲਦਾਰ 3 ਦੀ ਅਨਾਊਂਸਮੈਂਟ ਕਰ ਦਿੱਤੀ ਹੈ ਇਸ ਬਾਰੇ ਉਹਨਾਂ ਇੱਕ ਕਾਰਟੂਨ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ। ਨਿੱਕਾ ਜ਼ੈਲਦਾਰ ਦੇ ਪਹਿਲੇ ਸਿਕਿਉਐਂਸ ਵੀ ਸੁਪਰ ਹਿੱਟ ਰਹੇ ਸਨ। ਇਹ ਰੋਮਾਂਟਿਕ ਡਰਾਮਾ ਫਿਲਮ ਦਰਸ਼ਕਾਂ ਵੱਲੋਂ ਬੜੀ ਹੀ ਪਸੰਦ ਕੀਤੀ ਗਈ ਹੈ।
ਇਸ ਫਿਲਮ ਦੇ ਲੀਡ ਰੋਲ 'ਚ ਪਹਿਲਾਂ ਦੀ ਤਰਾਂ ਐਮੀ ਵਿਰਕ ਹੀ ਨਜ਼ਰ ਆਉਣਗੇ ਪਰ ਨਿਰਮਾਤਾਵਾਂ ਵੱਲੋਂ ਅਜੇ ਤੱਕ ਫੀਮੇਲ ਆਰਟਿਸਟ ਦਾ ਖੁਲਾਸਾ ਨਹੀਂ ਕੀਤਾ ਗਿਆ। 'ਨਿੱਕਾ ਜ਼ੈਲਦਾਰ ' ਅਤੇ ਨਿੱਕਾ ਜ਼ੈਲਦਾਰ 2 'ਚ ਤਾਂ ਸੋਨਮ ਬਾਜਵਾ ਐਮੀ ਵਿਰਕ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਏ ਸੀ ਪਰ ਹੁਣ ਲੱਗਦਾ ਹੈ ਕਿ ਸੋਨਮ ਬਾਜਵਾ ਦੀ ਜਗ੍ਹਾ ਕੋਈ ਹੋਰ ਫੀਮੇਲ ਆਰਟਿਸਟ ਲੈ ਸਕਦੀ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਇੱਕ ਹੋਰ ਫਿਲਮ 'ਮੁਕਲਾਵਾ' ਚ ਇਕੱਠੇ ਨਜ਼ਰ ਆਉਣਗੇ ਜੋ ਕਿ 3 ਮਈ 2019 ਨੂੰ ਰਿਲੀਜ਼ ਕੀਤੀ ਜਾਣੀ ਹੈ।
ਹੋਰ ਪੜ੍ਹੋ : ਸਿੱਧੂ ਮੂਸੇ ਵਾਲਾ ਤੇ ਜੈਸਮੀਨ ਸੈਂਡਲੇਸ ਦੀ ਬਣੇਗੀ ਜੋੜੀ
ਜੇਕਰ ਗੱਲ ਕਰੀਏ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਦੀ ਤਾਂ 'ਜੱਟ ਐਂਡ ਜੁਲੀਅਟ' ਫਿਲਮ ਦੀ ਯਾਦ ਜ਼ਰੂਰ ਆਉਂਦੀ ਹੈ। ਜਿਹੜੀ ਕਿ ਹਰ ਇੱਕ ਪੰਜਾਬੀ ਦੇ ਦਿਲਾਂ ਚ ਵਸਦੀ ਹੈ। ਜੱਟ ਐਂਡ ਜੁਲੀਅਟ ਅਤੇ ਜੱਟ ਐਂਡ ਜੁਲੀਅਟ 2 ਦੀ ਕਾਮਯਾਬੀ ਤੋਂ ਬਾਅਦ ਮੇਕਰਜ਼ ਨੇ ਜੱਟ ਐਂਡ ਜੁਲੀਅਟ 3 ਨੂੰ ਫ਼ਿਲਮਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਿਕ ਇਸ ਬਾਰ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਜਾਵੇਗਾ। ਜੇਕਰ ਇਹ ਰਿਪੋਟਾਂ ਸਹੀ ਸਾਬਿਤ ਹੁੰਦੀਆਂ ਹਨ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਿਮਰਜੀਤ ਸਿੰਘ ਇਕੱਠੇ ਕੰਮ ਕਰਨਗੇ।
ਇੰਝ ਲਦਗਾ ਹੈ ਕਿ ਗਿੱਪੀ ਗਰੇਵਾਲ ਨੂੰ ਫ਼ਿਲਮਾਂ ਦੇ ਸਿਕਿਉਐਂਸ ਬਣਾਉਣ ਦਾ ਚਸਕਾ ਪੈ ਗਿਆ ਹੈ। ਇਸੇ ਸਾਲ ਉਹਨਾਂ ਕੈਰੀ ਆਨ ਜੱਟਾ 2 ਨੂੰ ਸਿਨੇਮਾ ਘਰਾਂ 'ਚ ਉਤਾਰਿਆ ਜਿਸ ਨੇ ਤਹਿਲਕਾ ਮਚਾ ਦਿੱਤਾ। ਫਿਲਮ ਸੁਪਰ ਡੁਪਰ ਬਲਾਕਬਸਟਰ ਰਹੀ। ਹੁਣ ਉਹ ਕੈਨੇਡਾ 'ਚ ਗਿੱਪੀ ਗਰੇਵਾਲ ਮੰਜੇ ਬਿਸਤਰੇ 2 ਸ਼ੂਟ ਕਰ ਰਹੇ ਹਨ। ਤੇ ਗਿੱਪੀ ਗਰੇਵਾਲ ਨੇ ਕੈਰੀ ਆਨ ਜੱਟਾ ਅਤੇ ਕੈਰੀ ਆਨ ਜੱਟਾ 2 ਦੀ ਕਾਮਯਾਬੀ ਤੋਂ ਬਾਅਦ ਕੈਰੀ ਆਨ ਜੱਟਾ 3 ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਜਿਹੜੀ ਕਿ 2020 'ਚ ਸਿਨੇਮਾ ਘਰਾਂ ਦੀਆਂ ਸਕਰੀਨਾਂ 'ਤੇ ਨਜ਼ਰ ਆਵੇਗੀ।