ਨਿੰਜਾ ਅਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਸ਼ੂਟਿੰਗ ਹੋਈ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ
ਨਿੰਜਾ ਅਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਸ਼ੂਟਿੰਗ ਹੋਈ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ : ਪੰਜਾਬੀ ਫ਼ਿਲਮ ਜਗਤ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਹੈ। ਇਸ ਦਾ ਕਾਰਨ ਹੈ ਪੰਜਾਬੀ ਸਿਨੇਮਾ ਦਾ ਚੰਗੇ ਮੁੱਦਿਆਂ ਅਤੇ ਵਧਦੇ ਬਜਟ ਵੱਲ ਰੁਜਾਨ। ਹਰ ਹਫਤੇ ਨਵੀਆਂ ਤੋਂ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਨਵੀਆਂ ਨਵੀਆਂ ਫ਼ਿਲਮਾਂ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਇੱਕ ਹੋਰ ਪੰਜਾਬੀ ਫਿਲਮ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ। ਫਿਲਮ ਦਾ ਨਾਮ ਹੈ 'ਦੂਰਬੀਨ' ਜਿਸ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਜੱਸ ਬਾਜਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੂਰਬੀਨ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਇਸ ਦੀਆਂ ਤਸਵੀਰਾਂ ਨਿੰਜਾ ਵੱਲੋਂ ਆਪਣੇ ਸ਼ੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਸ਼ੇਅਰ ਕੀਤੀਆਂ ਹਨ।
ਫਿਲਮ ਦਾ ਪੋਸਟਰ ਗਾਇਕ ਤੋਂ ਅਦਾਕਾਰੀ ਵੱਲ ਆਏ ਜੱਸ ਬਾਜਵਾ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਉਹਨਾਂ ਕੈਪਸ਼ਨ ਲਿਖਿਆ ਹੈ ਕਿ 'ਬਹੁਤ ਹੀ ਘੈਂਟ ਮੂਵੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੁਸੀਂ ਆਪਣਾ ਪਿਆਰ ਇਦਾਂ ਹੀ ਬਣਾਈ ਰਖਿਓ'। ਉਹਨਾਂ ਨੇ ਕੈਪਸ਼ਨ 'ਚ ਵਾਮੀਕਾ ਗੱਬੀ ਨੂੰ ਵੀ ਟੈਗ ਕੀਤਾ ਹੈ ਜਿਸ ਤੋਂ ਜ਼ਹਿਰ ਹੈ ਕਿ ਫਿਲਮ 'ਚ ਵਾਮੀਕਾ ਗੱਬੀ ਫੀਮੇਲ ਲੀਡ ਰੋਲ ਨਿਭਾਉਂਦੀ ਨਜ਼ਰ ਆਵੇਗੀ।
Doorbeen
ਫਿਲਮ ਦੂਰਬੀਨ 17 ਮਈ 2019 ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗਾ। ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਨੂੰ ਡਾਇਰੈਕਟ ਕਰ ਰਹੇ ਹਨ ਇਸ਼ਾਨ ਚੋਪੜਾ, ਅਤੇ ਫਿਲਮ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।
ਹੋਰ ਵੇਖੋ : ਨਾਨਕਿਆਂ ਦਾ ਲਾਡਲਾ ਹੈ ਸਲਮਾਨ ਖਾਨ ਦਾ ਭਾਣਜਾ, ਨਾਨੂ ਨਾਲ ਇੰਝ ਕਰਦਾ ਹੈ ਮਸਤੀ, ਦੇਖੋ ਵੀਡੀਓ
Doorbeen
ਇਸ ਤੋਂ ਇਲਾਵਾ ਨਿੰਜਾ ਆਪਣੀ ਆਉਣ ਵਾਲੀ ਫਿਲਮ 'ਹਾਈਐਂਡ ਯਾਰੀਆਂ' ਦੇ ਚਲਦੇ ਵੀ ਚਰਚਾ 'ਚ ਬਣੇ ਹੋਏ ਹਨ ਜਿਹੜੀ ਕਿ 22 ਫਰਵਰੀ ਨੂੰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਨਿੰਜਾ ਦੇ ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਵੀ ਅਹਿਮ ਰੋਲ ਨਿਭਾ ਰਹੇ ਹਨ।