ਟਵਿੱਟਰ ਤੇ ਹਿੱਟ ਹੋਇਆ ਰਣਵੀਰ ਸਿੰਘ ਦਾ ਅਲਾਉਦੀਨ ਖਿਲਜੀ ਵਾਲਾ ਲੁਕ, ਦੇਖੋ ਤਸਵੀਰਾਂ
ਰਣਵੀਰ ਸਿੰਘ ਦੀ ਸਿਰਫ਼ ਦਾੜ੍ਹੀ ਹੀ ਨਹੀਂ, ਬਾਲ ਵੀ ਕਾਫ਼ੀ ਵੱਡੇ ਹੋ ਗਏ ਨੇ | ਚੇਹਰੇ ਤੇ ਇਕ ਵਡਾ ਜਿਹਾ ਸੱਟ ਦਾ ਨਿਸ਼ਾਨ ਹੈ | ਕਹਿਣਾ ਪਾਊਗਾ ਕਿ ਉਨ੍ਹਾਂ ਦਾ ਇਹ ਲੁਕ ਖੌਫਨਾਕ ਦੇ ਨਾਲ ਨਾਲ ਕਾਫ਼ੀ ਦਿਲਚਸਪ ਵੀ ਹੈ |
ਸੰਜੇ ਲੀਲਾ ਬੰਸਾਲੀ ਦੀ ਆਉਣ ਵਾਲੀ ਫ਼ਿਲਮ ਪਦਮਾਵਤੀ 'ਚ ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਦੀ ਲੁਕ ਨੂੰ ਤਾਂ ਬਹੁਤ ਪਸੰਦ ਕੀਤਾ ਗਿਆ ਸੀ | ਹੁਣ ਫਿਲਮ 'ਚ ਨੈਗੇਟਿਵ ਸ਼ੈੱਡ ਦਿਖਾਉਣ ਵਾਲੇ ਅਦਾਕਾਰ ਰਣਵੀਰ ਸਿੰਘ ਦਾ ਖੌਫਨਾਕ ਲੋਕ ਵੀ ਜਾਰੀ ਹੋ ਗਿਆ ਹੈ | ਰਣਵੀਰ ਕਪੂਰ ਦੀ ਇਹ ਪਹਿਲੀ ਅਜਿਹੀ ਫਿਲਮ ਹੈ ਜਿਸ 'ਚ ਉਹ ਇਕ ਵਿਲਿਨ ਦੇ ਤੋਰ ਤੇ ਨਜ਼ਰ ਆਉਣਗੇ |