ਅਕਸ਼ੇ ਕੁਮਾਰ ਦੇ ਜਾਨਲੇਵਾ ਸਟੰਟ 'ਤੇ ਭੜਕੀ ਟਵਿੰਕਲ ਖੰਨਾ ਕਿਹਾ ਜੇ ਬੱਚ ਗਏ ਤਾਂ ਮੈਂ ਮਾਰ ਦੇਵਾਂਗੀ, ਦੇਖੋ ਵੀਡੀਓ
ਅਕਸ਼ੇ ਕੁਮਾਰ ਦੇ ਜਾਨਲੇਵਾ ਸਟੰਟ 'ਤੇ ਭੜਕੀ ਟਵਿੰਕਲ ਖੰਨਾ ਕਿਹਾ ਜੇ ਬੱਚ ਗਏ ਤਾਂ ਮੈਂ ਮਾਰ ਦੇਵਾਂਗੀ, ਦੇਖੋ ਵੀਡੀਓ : ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਹਮੇਸ਼ਾ ਹੀ ਕੁਝ ਨਾ ਕੁਝ ਵੱਖਰਾ ਕਰਨ ਲਈ ਜਾਣੇ ਜਾਂਦੇ ਹਨ। ਪਿਛਲੇ ਦਿਨੀ ਅਕਸ਼ੇ ਕੁਮਾਰ ਨੇ ਇੱਕ ਵੈਬ ਸੀਰੀਜ਼ ਦੇ ਲੌਂਚ ਈਵੈਂਟ 'ਤੇ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵੀ ਅੱਗ ਦੀ ਤਰਾਂ ਹੀ ਫੈਲ ਗਿਆ।ਜਦੋਂ ਇਸ ਖਤਰਨਾਕ ਸਟੰਟ ਦੀ ਖਬਰ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਤੱਕ ਪਹੁੰਚੀ ਤਾਂ ਉਹਨਾਂ ਨੇ ਟਵਿੱਟਰ 'ਤੇ ਹੀ ਅਕਸ਼ੇ ਨੂੰ ਚੰਗੀ ਝਾੜ ਪਾ ਦਿੱਤੀ।
Crap! This is how I find out that you decided to set yourself on fire ! Come home and I am going to kill you-in case you do survive this! #GodHelpMe https://t.co/K7a7IbdvRN
— Twinkle Khanna (@mrsfunnybones) March 5, 2019
ਉਹਨਾਂ ਅਕਸ਼ੇ ਕੁਮਾਰ ਦੇ ਇਸ ਖਤਰਨਾਕ ਸਟੰਟ ਦੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ "ਕੀ ਬਕਵਾਸ ਹੈ ! ਮੈਂ ਦੇਖਿਆ ਕਿ ਤੁਸੀਂ ਕਿਵੇਂ ਖੁਦ ਨੂੰ ਅੱਗ ਲਗਾਉਣ ਦਾ ਫੈਸਲਾ ਕੀਤਾ, ਤੁਸੀਂ ਘਰ ਆਓ ਜੇਕਰ ਇਸ ਤੋਂ ਬੱਚ ਗਏ ਤਾਂ ਮੈਂ ਤੁਹਾਨੂੰ ਮਾਰ ਦੇਵਾਂਗੀ। ਰੱਬਾ ਮੇਰੀ ਮਦਦ ਕਰ।" ਇਸ ਟਵੀਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟਵਿੰਕਲ ਖੰਨਾ ਅਕਸ਼ੇ ਕੁਮਾਰ ਦੇ ਇਸ ਸਟੰਟ ਤੋਂ ਕਿੰਨਾਂ ਕੁ ਗੁੱਸਾ ਹਨ। ਉਹਨਾਂ ਅਕਸ਼ੇ ਕੁਮਾਰ ਦੀ ਸ਼ਰੇਆਮ ਹੀ ਦੁਨੀਆਂ ਸਾਹਮਣੇ ਉਹਨਾਂ ਦੀ ਰੇਲ ਬਣਾ ਦਿੱਤੀ।
View this post on Instagram
And we’re off to a fiery start with @primevideoIn’s THE END (working title)??? @abundantiaent
ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕੇਸਰੀ ਰੰਗ 'ਚ ਰੰਗੇ ਨਜ਼ਰ ਆਉਣ ਵਾਲੇ ਹਨ। ਫਿਲਮ ਕੇਸਰੀ 21 ਮਾਰਚ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂਲ ਚਟਾ ਦਿੱਤੀ ਸੀ । ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।