ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ

Reported by: PTC Punjabi Desk | Edited by: Shaminder  |  December 07th 2020 11:24 AM |  Updated: December 07th 2020 01:50 PM

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ

ਟੀਵੀ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ । ਹੁਣ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਾਲ ‘ਚ ਭਰਤੀ ਕਰਵਾਇਆ ਗਿਆ ਸੀ । ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ 'ਗੁਲਾਬੋ' ਦਾ ਕਿਰਦਾਰ ਨਿਭਾਉਣ ਵਾਲੀ ਦਿਵਿਆ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗੋਰੇਗਾਂਓ ਦੇ ਐੱਸਆਰਵੀ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਸੀ।

divya-bhatnagar

ਦਿਵਿਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਉਸ ਦਾ ਆਕਸੀਜਨ ਲੈਵਲ ਘੱਟ ਹੋ ਰਿਹਾ ਸੀ ਜਿਸ ਕਰਕੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਵੈਂਟੀਲੇਟਰ 'ਤੇ ਕਈ ਦਿਨ ਜ਼ਿੰਦਗੀ ਤੇ ਮੌਤ ਵਿਚਕਾਰ ਜੰਗ ਲੜ ਰਹੀ ਅਦਾਕਾਰ ਇਸ ਲੜਾਈ ਨੂੰ ਜਿੱਤ ਨਹੀਂ ਸਕੀ ਤੇ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ।

ਦਿਵਿਆ ਦੇ ਦੋਸਤ ਯੁਵਰਾਜ ਰਘੂਵੰਸ਼ੀ ਨੇ ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ।

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਅਦਾਕਾਰਾ ਲੀਨਾ ਅਚਾਰੀਆ ਦਾ ਕਿਡਨੀ ਫੇਲੀਅਰ ਕਾਰਨ ਦਿਹਾਂਤ

divya

ਸਪਾਟਬੁਆਏ ਨਾਲ ਗੱਲਬਾਤ 'ਚ ਯੁਵਰਾਜ ਨੇ ਦੱਸਿਆ, 'ਦਿਵਿਆ ਦਾ ਦੇਹਾਂਤ ਸਵੇਰੇ 3 ਵਜੇ ਹੋਇਆ ਹੈ।

Divya-Bhatnagar

ਦਿਵਿਆ ਨੂੰ 7 ਹਿਲਜ਼ ਹੌਸਪਿਟਲ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਰਾਤ ਅਚਾਨਕ 2 ਵਜੇ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ, ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਜਿਸ ਤੋਂ ਬਾਅਦ 3 ਵਜੇ ਡਾਕਟਰ ਨੇ ਦੱਸ ਦਿੱਤਾ ਕਿ ਦਿਵਿਆ ਹੁਣ ਇਸ ਦੁਨੀਆ 'ਚ ਨਹੀਂ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network