ਟੀਵੀ ਇੰਡਸਟਰੀ ਦੀ ਅਦਾਕਾਰਾ ਲੀਨਾ ਅਚਾਰੀਆ ਦਾ ਕਿਡਨੀ ਫੇਲੀਅਰ ਕਾਰਨ ਦਿਹਾਂਤ

Reported by: PTC Punjabi Desk | Edited by: Shaminder  |  November 23rd 2020 09:54 AM |  Updated: November 23rd 2020 09:54 AM

ਟੀਵੀ ਇੰਡਸਟਰੀ ਦੀ ਅਦਾਕਾਰਾ ਲੀਨਾ ਅਚਾਰੀਆ ਦਾ ਕਿਡਨੀ ਫੇਲੀਅਰ ਕਾਰਨ ਦਿਹਾਂਤ

ਸਾਲ 2020 ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ । ਜਿੱਥੇ ਇੱਕ ਪਾਸੇ ਬਾਲੀਵੁੱਡ ਦੇ ਦਿੱਗਜ ਸਿਤਾਰੇ ਇਸ ਦੁਨੀਆ ਤੋਂ ਰੁਖਸਤ ਹੋ ਗਏ । ਉੱਥੇ ਹੀ ਟੀਵੀ ਜਗਤ ਦੇ ਕਈ ਸਿਤਾਰਿਆਂ ਦੀ ਵੀ ਮੌਤ ਹੋ ਗਈ । ਹੁਣ ਟੀਵੀ ਜਗਤ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਲੀਨਾ ਅਚਾਰੀਆ ਦਾ ਦਿਹਾਂਤ ਹੋ ਗਿਆ ਹੈ ।

leena

ਅਦਾਕਾਰਾ ਦੇ ਨਾਲ ਕੰਮ ਕਰਨ ਵਾਲਿਆਂ ਕਲਾਕਾਰਾਂ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ । ਦੱਸਿਆ ਜਾ ਰਿਹਾ ਹੈ ਕਿ ਕਿਡਨੀ ਫੇਲੀਅਰ ਕਾਰਨ ਅਦਾਕਾਰਾ ਦਾ ਦਿਹਾਂਤ ਹੋਇਆ ਹੈ ।

ਹੋਰ ਪੜ੍ਹੋ : ਟੀਵੀ ਅਦਾਕਾਰਾ ਮਾਲਵੀ ਮਲਹੋਤਰਾ ‘ਤੇ ਜਾਨਲੇਵਾ ਹਮਲਾ, ਤਿੰਨ ਵਾਰ ਮਾਰਿਆ ਗਿਆ ਚਾਕੂ

leena

ਲੀਨਾ ਨੇ ਕਈ ਚਰਚਿਤ ਟੀਵੀ ਸੀਰੀਅਲਜ਼ 'ਚ ਕੰਮ ਕੀਤਾ ਸੀ ਅਤੇ ਫਿਲਮ 'ਹਿੱਚਕੀ' ਅਤੇ ਟੀਵੀ ਸੀਰੀਅਲ 'ਮੇਰੀ ਹਾਨੀਕਾਰਕ ਬੀਵੀ' ਤੋਂ ਆਪਣੀ ਖ਼ਾਸ ਪਛਾਣ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਰੈੱਸ ਲੰਬੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੀ ਸੀ ਅਤੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ।

leena-acharya

ਰਿਪੋਰਟਸ ਅਨੁਸਾਰ, ਲੀਨਾ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਸੀ ਅਤੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network