ਇਸ ਵਾਰ ਬਾਲੀਵੁੱਡ 'ਚ ਕਰਵਾ ਹੈ ਖਾਸ, ਦੇਖੋ ਕਿਸ-ਕਿਸ ਸਟਾਰ ਨੇ ਰੱਖਿਆ ਪਹਿਲਾ ਕਰਵਾ 

Reported by: PTC Punjabi Desk | Edited by: Rupinder Kaler  |  October 27th 2018 08:45 AM |  Updated: October 27th 2018 08:45 AM

ਇਸ ਵਾਰ ਬਾਲੀਵੁੱਡ 'ਚ ਕਰਵਾ ਹੈ ਖਾਸ, ਦੇਖੋ ਕਿਸ-ਕਿਸ ਸਟਾਰ ਨੇ ਰੱਖਿਆ ਪਹਿਲਾ ਕਰਵਾ 

ਕਰਵਾ-ਚੌਥ ਦਾ ਤਿਓਹਾਰ ਨਵੀਆਂ ਸੁਵਾਹਗਣਾਂ ਲਈ ਕਾਫੀ ਖਾਸ ਹੁੰਦਾ ਹੈ। ਇਸ ਤਿਓਹਾਰ ਵਾਲੇ ਦਿਨ ਹਰ ਘਰ 'ਚ ਵੀ ਖਾਸ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ।ਪਰ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਇਹ ਤਿਓਹਾਰ ਕੁਝ ਜਿਆਦਾ ਹੀ ਖਾਸ ਹੈ ਕਿਉਂਕਿ ਇਸ ਵਾਰ ਕਈ ਸਟਾਰਸ ਦਾ ਵਿਆਹ ਤੋਂ ਬਾਅਦ ਪਹਿਲਾਂ ਕਰਵਾ ਹੈ ।ਜਿਨ੍ਹਾਂ ਸਟਾਰਸ ਦਾ ਪਹਿਲਾ ਕਰਵਾ ਹੈ ਉਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦੇ ਹਨ, ਦੀਪਿਕਾ ਕੱਕੜ ਅਤੇ ਸ਼ੋਇਬ ਅਬ੍ਰਾਹਿਮ, ਦੋਵੇਂ ਛੋਟੇ ਪਰਦੇ ਦੇ ਦੇ ਮਸ਼ਹੂਰ ਸਿਤਾਰੇ ਹਨ। ਉਹਨਾਂ ਦਾ ਸਭ ਤੋਂ ਫੇਮਸ ਸ਼ੋਅ 'ਸਸੁਰਾਲ ਸਿਮਰ ਕਾ' ਹੈ । ਭਾਵਂੇ ਇਸ ਵਾਰ ਦੀਪਿਕਾ ਦਾ ਪਹਿਲਾਂ ਕਰਵਾਚੌਥ ਹੈ ਪਰ ਉਹ ਇਸ ਸਮੇਂ ਬਿੱਗ ਬੌਸ ਦੇ ਘਰ 'ਚ ਹੈ ਸ਼ੋਇਬ ਘਰ ਦੇ ਬਾਹਰ।ਦੀਪਿਕਾ ਅਤੇ ਸ਼ੋਇਬ ਦਾ ਵਿਆਹ ਇਸੇ ਸਾਲ 22 ਫਰਵਰੀ ਨੂੰ ਹੋਇਆ ਸੀ।

ਹੋਰ ਵੇਖੋ : ਕਰੀਅਰ ਦੇ ਸ਼ਿਖਰ ‘ਤੇ ਪਹੁੰਚ ਕੇ ਇਸ ਗਾਇਕਾ ਨੇ ਛੱਡੀ ਸੀ ਗਾਇਕੀ ,ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਰੋਚਕ ਗੱਲਾਂ

Dipika Kakar And Shoaib Ibrahim Dipika Kakar And Shoaib Ibrahim

ਵੱਡੇ ਪਰਦੇ ਦੀ ਗੱਲ ਕੀਤੀ ਜਾਵੇ ਤਾਂ ਦੂਜੀ ਜੋੜੀ ਹੈ, ਸੋਨਮ ਕਪੂਰ ਅਤੇ ਆਨੰਦ ਆਹੂਜਾ ਦੀ । ਇਸ ਜੋੜੀ ਦਾ ਵਿਆਹ 8 ਮਈ ਨੂੰ ਇਸ ਸਾਲ ਹੋਇਆ ਸੀ ਤੇ ਇਸ ਵਿਆਹ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਦੋਵਾਂ ਨੇ ਲੰਮਾਂ ਸਮਾਂ ਇੱਕ ਦੂਜੇ ਨੂੰ ਡੇਟ ਕਰਕੇ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਇੱਕ ਦੂਜੇ ਨੂੰ ਆਪਣਾ ਬਣਾਇਆ ਸੀ।

ਹੋਰ ਵੇਖੋ :ਕਨਵਰ ਗਰੇਵਾਲ ਦਾ ਦੇਖੋ ਨਵਾਂ ਅੰਦਾਜ਼, ਗਾਣੇ ਦਾ ਫ੍ਰਸਟ ਲੁੱਕ ਜਾਰੀ

Sonam Kapoor And Anand Ahuja Sonam Kapoor And Anand Ahuja

ਬਾਲੀਵੁੱਡ ਦੀ ਤੀਜੀ ਜੋੜੀ ਹੈ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੀ, ਨੇਹਾ ਅਤੇ ਅੰਗਦ ਨੇ ਵੀ ਇਸੇ ਸਾਲ 11 ਮਈ ਨੂੰ ਦਿੱਲੀ 'ਚ ਸਿੱਖ ਰਿਵਾਇਤਾਂ ਮੁਤਾਬਕ ਵਿਆਹ ਕਰਵਾਇਆ ਸੀ। ਭਾਵੇਂ ਇਸ ਵਿਆਹ ਨੂੰ ਗੁਪਤ ਰੱਖਿਆ ਗਿਆ ਸੀ ਪਰ ਹੁਣ ਨੇਹਾ ਪ੍ਰੈਗਨੈਂਟ ਹੈ, ਜਿਸ ਕਾਰਨ ਉਸ ਨੇ ਵਰਤ ਤਾਂ ਨਹੀਂ ਰੱਖਿਆ ਹੋਵੇਗਾ ਪਰ ਉਸ ਦੇ ਲਈ ਵੀ ਕਰਵਾਚੌਥ ਤਾਂ ਖਾਸ ਹੀ ਹੈ।

ਹੋਰ ਵੇਖੋ : ਇਸ ਖੂਬਸੂਰਤ ਜਗ੍ਹਾ ‘ਤੇ ਰਚਾਉਣਗੇ ਰਣਬੀਰ ਅਤੇ ਦੀਪਿਕਾ ਵਿਆਹ !

Neha Dhupia, Angad Bedi Neha Dhupia, Angad Bedi

ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਚੌਥੀ ਜੋੜੀ ਹੈ ਜਿਨ੍ਹਾਂ ਦਾ ਪਹਿਲਾ ਕਰਵਾ ਹੈ । ਪਿਛਲੇ ਸਾਲ 3 ਦਸੰਬਰ ਨੂੰ ਕਾਮੇਡੀਅਨ ਭਾਰਤੀ ਸਿੰਘ ਨੇ ਹਰਸ਼ ਲਿਮਬਾਚੀਆ ਦੇ ਨਾਲ ਵਿਆਹ ਕਰਵਾਇਆ ਸੀ।ਭਾਰਤੀ ਅਤੇ ਹਰਸ਼ ਦੀ ਜੋੜੀ ਕਾਫੀ ਚਰਚਾ ਵਿੱਚ ਰਹੀ ਹੈ ਤੇ ਇਹ ਜੋੜੀ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਸਾਲ ਭਾਰਤੀ ਵੀ ਆਪਣਾ ਪਹਿਲਾ ਕਰਵਾਚੌਥ ਦਾ ਤਿਓਹਾਰ ਮਨਾ ਰਹੀ ਹੈ।

ਹੋਰ ਵੇਖੋ : ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ

bharti singh haarsh limbachiyaa bharti singh haarsh limbachiyaa

ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਦਾ ਵੀ ਇਹ ਪਹਿਲਾ ਕਰਵਾ ਹੈ । ਇਸ ਜੋੜੀ ਦੀ ਪ੍ਰੇਮ ਕਹਾਣੀ ਵੀ ਰਿਏਲਟੀ ਸ਼ੋਅ ਬਿੱਗ ਬੌਸ 'ਚ ਸ਼ੁਰੂ ਹੋਈ ਸੀ। ਬਿੱਗ ਬੌਸ ਵਿੱਚ ਇਸ ਜੋੜੀ ਨੇ ਪਿਆਰ ਦੀਆਂ ਖੂਬ ਪੀਘਾਂ ਝੂਟੀਆਂ ਸਨ ਇਸ ਸਭ ਨੂੰ ਦੇਖ ਕੇ ਲਗਦਾ ਸੀ ਕਿ ਪ੍ਰਿੰਸ ਲਾਈਮਲਾਈਟ ਕਰਕੇ ਅਜਿਹਾ ਕਰ ਰਿਹਾ ਹੈ ਪਰ 21 ਅਕਤੁਬਰ ਨੂੰ ਵਿਆਹ ਕਰ ਦੋਨਾਂ ਨੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ।

ਹੋਰ ਵੇਖੋ : ਜਦੋਂ ਕਲੇਰ ਕੰਠ ਬੱਚਿਆਂ ਦੀ ਪਰਫਾਰਮੈਂਸ ਦੌਰਾਨ ਹੋ ਗਏ ਭਾਵੁਕ,ਵੇਖੋ ਵੀਡਿਓ

yuvika chaudhary and prince narula yuvika chaudhary and prince narula


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network