ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ
ਟੀਵੀ ਅਦਾਕਾਰਾ ਕਿਸ਼ਵਰ ਮਾਰਚੈਂਟ (Kishwer Merchantt) ਅਤੇ ਸੁਯਸ਼ ਰਾਏ (Suyyash Rai) ਮੰਮੀ ਪਾਪਾ ਬਣ ਗਏ ਹਨ । ਜੀ ਹਾਂ 40 ਸਾਲ ਦੀ ਉਮਰ ‘ਚ ਕਿਸ਼ਵਰ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। 27 ਅਗਸਤ ਨੂੰ ਕਿਸ਼ਵਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਹਸਪਤਾਲ ਤੋਂ ਦੋਵੇਂ ਜਣੇ ਘਰ ਆ ਗਏ ਨੇ, ਜਿਸਦਾ ਵੀਡੀਓ ਕਿਸ਼ਵਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।
ਹੋਰ ਪੜ੍ਹੋ : ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਹੋਏ ਖੁਸ਼, ‘ਜੁਦਾ-3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਹੋਇਆ ਰਿਲੀਜ਼,ਦੇਖੋ ਵੀਡੀਓ
image source-instagram
ਵੀਡੀਓ ‘ਚ ਦੇਖ ਸਕਦੇ ਹੋ ਪਰਿਵਾਰ ਵਾਲੇ ਕਿਸ਼ਵਰ ਮਾਰਚੈਂਟ, ਸੁਯਸ਼ ਰਾਏ ਅਤੇ ਨਵਜੰਮੇ ਬੱਚੇ ਦਾ ਰੀਤੀ-ਰਿਵਾਜਾਂ ਦੇ ਨਾਲ ਘਰ ‘ਚ ਪ੍ਰਵੇਸ਼ ਕਰਵਾ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ- ‘ਘਰ ਵਿੱਚ ਸਾਡਾ ਸਵਾਗਤ ਹੈ .. ਸਾਰੇ ਖਾਸ ਲੋਕਾਂ ਦੁਆਰਾ ਵਿਸ਼ੇਸ਼ ਬਣਾਇਆ ਗਿਆ ❤️’। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਪੁੱਤਰ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਨੇ।
image source-instagram
ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ ।ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵਾਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਦੋਵੇਂ ਮਾਤਾ-ਪਿਤਾ ਬਣਕੇ ਬਹੁਤ ਖੁਸ਼ ਨੇ। ਦੱਸ ਦਈਏ ਦੋਵਾਂ ਜਣੇ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੇ ਨੇ।
View this post on Instagram