ਟੀਵੀ ਅਦਾਕਾਰ ਨਕੁਲ ਮਹਿਤਾ ਹੋਏ ਕੋਰੋਨਾ ਪੌਜ਼ੀਟਿਵ, ਫੈਨਜ਼ ਨੇ ਜਲਦ ਠੀਕ ਹੋਣ ਦੀ ਦੁਆਵਾਂ ਦਿੱਤੀਆਂ

Reported by: PTC Punjabi Desk | Edited by: Pushp Raj  |  December 23rd 2021 01:32 PM |  Updated: December 23rd 2021 01:41 PM

ਟੀਵੀ ਅਦਾਕਾਰ ਨਕੁਲ ਮਹਿਤਾ ਹੋਏ ਕੋਰੋਨਾ ਪੌਜ਼ੀਟਿਵ, ਫੈਨਜ਼ ਨੇ ਜਲਦ ਠੀਕ ਹੋਣ ਦੀ ਦੁਆਵਾਂ ਦਿੱਤੀਆਂ

ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਨਕੁਲ ਮਹਿਤਾ ਕੋਰੋਨਾ ਪੌਜ਼ੀਟਿਵ ਪਾਏ ਗਏ। ਇਸ ਦੀ ਪੁਸ਼ਟੀ ਉਨ੍ਹਾਂ ਨੇ ਖ਼ੁਦ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੀਤੀ ਹੈ। ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਸਿਹਤ ਸਬੰਧੀ ਜਾਣਕਾਰੀ ਸ਼ੇਅਰ ਕਰ ਰਹੇ ਹਨ। ਨਕੁਲ ਦੇ ਫੈਨਜ਼ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆਵਾਂ ਕਰ ਰਹੇ ਹਨ।

NAKUL MEHTA image From Instagram

ਹਾਲ ਹੀ ਵਿੱਚ ਨਕੁਲ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਸਿਹਤ ਸਬੰਧੀ ਅਪਡੇਟ ਸ਼ੇਅਰ ਕੀਤੀ ਹੈ। ਉਹ ਲਗਾਤਾਰ ਆਪਣੇ ਕੁਆਰਨਟੀਨ ਸਮੇਂ ਦੀ ਐਕਟੀਵੀਜ਼ ਵੀ ਸਾਂਝੀ ਕਰ ਰਹੇ ਹਨ।

 

View this post on Instagram

 

A post shared by Nakuul Mehta (@nakuulmehta)

ਨਕੁਲ ਨੇ ਅੱਜ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਸੈਲਫੀ ਸ਼ੇਅਰ ਕਰਦੇ ਹੋਏ ਲਿਖਿਆ, " ਤੁਹਾਡਾ ਇਹ ਮੁੰਡਾ ਅੱਜ ਆਪਣੇ ਦਿਮਾਗ ਵਿੱਚ ਘੱਟ ਧੁੰਦ ਮਹਿਸੂਸ ਕਰ ਰਿਹਾ ਹੈ। ਕਿਸੇ ਨੇ ਵੀ ਸਿਹਤ ਲਈ ਤੁਰੰਤ ਅਪਡੇਟ ਨਹੀਂ ਮੰਗਿਆ... ਮੈਂ ਵਿਲ ਸਮਿਥ ਦਾ ਸ਼ੁਕਰਗੁਜ਼ਾਰ ਹਾਂ, ਦਵਾਈਆਂ ਦੀ ਬਾਰਾਤ, Netflix 'ਤੇ, Spotify 'ਤੇ ਮਾਡਰਨ ਲਵ ਪੋਡਕਾਸਟ, ਅਲੀ ਸੇਠੀ ਦੀ ਉਦਾਸ ਆਵਾਜ਼, ਕ੍ਰਿਸਮਸ ਦੀਆਂ ਕੁਝ ਲਾਈਟਾਂ , ਮੇਰੀ ਡਾਇਰੀ ਅਤੇ ਮੇਰੀ ਘਰਵਾਲੀ ਦੇ ਹੱਥ ਦਾ ਗਰਮ ਭੋਜਨ ਮੇਰਾ ਸਾਥ ਦੇ ਰਹੇ ਹਨ। ਜਿਨ੍ਹਾਂ ਨੂੰ ਮੈਂ ਕੋਵਿਡ ਨੂੰ ਹਰਾਉਣ ਦਾ ਲਈ ਲੈਂਦਾ ਹਾਂ! ਹਮ ਹੋਂਗੇ ਕਾਮਯਾਬ!"

ਨਕੁਲ ਮਹਿਤਾ ਵੱਲੋਂ ਕੀਤੀ ਗਈ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਨਕੁਲ ਦੀ ਪੋਸਟ ਪੜ੍ਹਦੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਹਿ ਕਲਾਕਾਰਾਂ, ਦੋਸਤਾਂ ਅਤੇ ਫੈਨਜ਼ ਨੇ ਉਨ੍ਹਾਂ ਨੂੰ ਮੈਸੇਜ਼ ਕਰਨੇ ਸ਼ੁਰੂ ਕਰ ਦਿੱਤੇ। ਸਭ ਨੇ ਉਨ੍ਹਾਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਦੁਆਵਾਂ ਦਿੱਤੀਆਂ।

NAKUL MEHTA PICS Image Source: Google

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਇੱਕ ਕੁੜੀ ਨਾਲ ਡਾਂਸ ਕਰਦੇ ਹੋਏ ਵੀਡੀਓ ਹੋ ਰਹੀ ਵਾਇਰਲ, ਫੈਨਜ਼ ਨੇ ਪੁੱਛਿਆ ਕੁੜੀ ਦਾ ਨਾਂਅ

ਨਕੁਲ ਦੀ ਸਹਿ ਕਲਾਕਾਰ ਦਿਸ਼ਾ ਪਰਮਾਰ ਨੇ ਮੈਸੇਜ 'ਤੇ ਕਿਹਾ, ਅਸੀਂ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੁਸੀ ਜਲਦ ਸਿਹਤਯਾਬ ਹੋ ਕੇ ਸ਼ੂਟਿੰਗ 'ਤੇ ਆਓ, get healthy & back soon." ਨਕੁਲ ਨੂੰ ਉਨ੍ਹਾਂ ਦੇ ਸ਼ੋਅ ਇਸ਼ਕਬਾਜ਼ ਦੇ ਸਹਿ ਕਲਾਕਾਰ ਜੈ ਸਿੰਘ, ਉਨ੍ਹਾਂ ਦੇ ਦੋਸਤ ਕਰਨ ਗ੍ਰੋਵਰ ਨੇ ਵੀ ਮੈਸੇਜ ਕਰਕੇ ਉਨ੍ਹਾਂ ਦਾ ਹਾਲ ਜਾਣਿਆ ਤੇ ਉਨ੍ਹਾਂ ਨੂੰ ਜਲਦ ਠੀਕ ਹੋਣ ਦੀ ਦੁਆਵਾਂ ਭੇਜੀਆਂ।

ਦੱਸ ਦਈਏ ਕਿ ਨਕੁਲ ਮਹਿਤਾ ਟੀਵੀ ਦੇ ਕਈ ਸ਼ੋਅ ਜਿਵੇਂ ਇਸ਼ਕਬਾਜ਼, ਬੜੇ ਅੱਛੇ ਲਗਤੇ ਹੈਂ, ਦਿਲ ਬੋਲੇ ਓਬਰਾਏ, ਪਿਆਰ ਕਾ ਦਰਦ ਹੈ ਮਿੱਠਾ-ਮਿੱਠਾ ਆਦਿ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network