ਟੀਵੀ ਅਦਾਕਾਰ ਅਪੂਰਵ ਅਗਨੀਹੋਤਰੀ ਦੇ ਘਰ 18 ਸਾਲ ਬਾਅਦ ਗੂੰਜੀ ਕਿਲਕਾਰੀ, ਪਤਨੀ ਨੇ ਧੀ ਨੂੰ ਦਿੱਤਾ ਜਨਮ

Reported by: PTC Punjabi Desk | Edited by: Shaminder  |  December 03rd 2022 04:02 PM |  Updated: December 03rd 2022 04:02 PM

ਟੀਵੀ ਅਦਾਕਾਰ ਅਪੂਰਵ ਅਗਨੀਹੋਤਰੀ ਦੇ ਘਰ 18 ਸਾਲ ਬਾਅਦ ਗੂੰਜੀ ਕਿਲਕਾਰੀ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਟੀਵੀ ਅਦਾਕਾਰ ਅਪੂਰਵ ਅਗਨੀਹੋਤਰੀ (Apurva Agnihotri) ਅਤੇ ਸ਼ਿਲਪਾ ਸਕਲਾਨੀ ਦੇ ਘਰ 18 ਸਾਲ ਬਾਅਦ ਬੱਚੇ ਨੇ ਜਨਮ ਲਿਆ ਹੈ । ਦੋਵਾਂ ਨੇ 2004 ‘ਚ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੀ ਹੈ । ਇਸ ਦਾ ਐਲਾਨ ਇਸ ਜੋੜੀ ਦੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ ‘ਚ ਕੀਤਾ ਗਿਆ ਹੈ । ਇਸ ਵੀਡੀਓ ‘ਚ ਦੋਵਾਂ ਦੀ ਨਵਜਾਤ ਬੱਚੀ ਵੀ ਨਜ਼ਰ ਆ ਰਹੀ ਹੈ ।

Apurva Agnihotri , Image Source : Instagram

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਵੀਡੀਓ ਸ਼ੇਅਰ ਕਰਦੇ ਹੋਏ, ਅਪੂਰਵਾ ਨੇ ਇੱਕ ਪਿਆਰਾ ਨੋਟ ਵੀ ਲਿਖਿਆ ਹੈ ਅਤੇ ਆਪਣੇ ਪਿਆਰੀ ਬੱਚੀ ਦੇ ਨਾਮ ਦਾ ਐਲਾਨ ਵੀ ਕੀਤਾ ਹੈ। ਅਪੂਰਵਾ ਨੇ ਕੈਪਸ਼ਨ 'ਚ ਲਿਖਿਆ, ''ਇਸ ਤਰ੍ਹਾਂ ਮੇਰਾ ਜਨਮਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਜਨਮਦਿਨ ਬਣ ਗਿਆ, ਕਿਉਂਕਿ ਰੱਬ ਨੇ ਸਾਨੂੰ ਹੁਣ ਤੱਕ ਦਾ ਸਭ ਤੋਂ ਖਾਸ, ਸ਼ਾਨਦਾਰ, ਅਦਭੁਤ, ਚਮਤਕਾਰੀ ਤੋਹਫਾ ਦਿੱਤਾ ਹੈ।

Apurva Agnihotri Image Source : Instagram

ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਸੁਣਨਾ ਚਾਹੁੰਦੀ ਸੀ ਆਪਣੀ ਤਾਰੀਫ, ਪਰ ਡਾਇਰੈਕਟਰ ਨੇ ਇੰਝ ਕੀਤੀ ਮਿੱਟੀ ਪਲੀਤ, ਵੇਖੋ ਮਜ਼ੇਦਾਰ ਵੀਡੀਓ

ਬਹੁਤ ਧੰਨਵਾਦ ਅਤੇ ਖੁਸ਼ੀ ਦੇ ਨਾਲ ਸ਼ਿਲਪਾ ਅਤੇ ਮੈਂ ਆਪਣੀ ਪਿਆਰੀ ਬੇਟੀ ਇਸ਼ਾਨੀ ਕਾਨੂ ਅਗਨੀਹੋਤਰੀ ਦੀ ਜਾਣ-ਪਛਾਣ ਕਰਾਉਣਾ ਚਾਹੁੰਦੇ ਹਾਂ। ਕਿਰਪਾ ਕਰਕੇ ਉਸ 'ਤੇ ਪਿਆਰ ਅਤੇ ਆਸ਼ੀਰਵਾਦ ਦੀ ਵਰਖਾ ਕਰੋ’।

Apurva Agnihotri Image Source : Instagram

ਇਸ ਜੋੜੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਧੀ ਦੇ ਜਨਮ ਦੀਆਂ ਵਧਾਈਆਂ ਭੇਜੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network