128 ਘੰਟਿਆਂ ਬਾਅਦ ਮਲਬੇ ਹੇਠਾਂ ਦੱਬੇ ਨਵਜਾਤ ਬੱਚੇ ਨੂੰ ਜਿਉਂਦਾ ਕੱਢਿਆ ਗਿਆ, ਵੇਖੋ ਵੀਡੀਓ
ਤੁਰਕੀ ਅਤੇ ਸੀਰੀਆ (turkey syria earthquake) ‘ਚ ਆਏ ਭਿਆਨਕ ਭੂਚਾਲ ਦੇ ਕਾਰਨ ਹਰ ਪਾਸੇ ਬਰਬਾਦੀ ਦਾ ਮੰਜ਼ਰ ਵੇਖਣ ਨੂੰ ਮਿਲਿਆ ।ਇਸ ਦੌਰਾਨ ਹਰ ਪਾਸੇ ਤਬਾਹੀ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ । ਇਨ੍ਹਾਂ ਤਸਵੀਰਾਂ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਕਿਉਂਕਿ ਹਰ ਪਾਸੇ ਕੁਦਰਤ ਦਾ ਕਹਿਰ ਵੇਖ ਲੋਕ ਦਹਿਲ ਚੁੱਕੇ ਹਨ ।
Image Source : Twitter
ਹੋਰ ਪੜ੍ਹੋ : ਰਾਖੀ ਸਾਵੰਤ ਨੇ ਪਤੀ ਆਦਿਲ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਆਦਿਲ ‘ਤੇ ਲੱਗੇ ਹਨ ਰੇਪ ਦੇ ਇਲਜ਼ਾਮ
ਪਰ ਬਰਬਾਦੀ ਦੀਆਂ ਇਨ੍ਹਾਂ ਤਸਵੀਰਾਂ ਚੋਂ ਕੁਝ ਸੁਖਦ ਤਸਵੀਰਾਂ ਅਜਿਹੀਆਂ ਵੀ ਆਈਆਂ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ । ਕਿਉਂਕਿ ਵਿਨਾਸ਼ਕਾਰੀ ਭੂਚਾਲ ਦੇ ਨਾਲ ਜਾਨ ਮਾਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ । ਅਜਿਹੇ ‘ਚ ਛੋਟੇ ਛੋਟੇ ਬੱਚਿਆਂ ਦਾ ਬਚ ਜਾਣਾ ਕੁਦਰਤ ਦਾ ਕਰਿਸ਼ਮਾ ਹੀ ਮੰਨਿਆ ਜਾਵੇਗਾ।
Image Source : Twitter
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਰਵਾਇਆ ਬੇਹੱਦ ਬੋਲਡ ਫੋਟੋਸ਼ੂਟ, ਪ੍ਰਸ਼ੰਸਕਾਂ ਨੇ ਕਿਹਾ ‘ਕਿੱਲਰ ਲੁੱਕ’
ਖ਼ਬਰ ਸਾਹਮਣੇ ਆ ਰਹੀ ਹੈ ਕਿ ਤੁਰਕੀ ਦੇ ਹੇਤੇ ਪ੍ਰਾਵਿੰਸ ‘ਚ ਇੱਕ ਨਵਜਾਤ ਬੱਚਾ ਆਪਣੇ ਘਰ ਦੇ ਮਲਬੇ ਹੇਠਾਂ ਦੱਬਿਆ ਰਿਹਾ ਅਤੇ ਉਸ ਨੂੰ 128 ਘੰਟੇ ਬਾਅਦ ਜਿਉਂਦਾ ਬਾਹਰ ਕੱਢ ਲਿਆ ਗਿਆ ਹੈ ।
ਨਵਜਾਤ ਬੱਚੇ ਦਾ ਵੀਡੀਓ ਵਾਇਰਲ
ਮਲਬੇ ਹੇਠਾਂ ਦੱਬੇ ਹੋਏ ਇਸ ਬੱਚੇ ਨੂੰ ਬਚਾ (Rescue) ਲਿਆ ਗਿਆ ਹੈ ਅਤੇ ਇਸ ਬੱਚੇ ਦਾ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਮਾਈਕ ਨਾਂਅ ਦੇ ਇੱਕ ਸ਼ਖਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
Image Source : Twitter
ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਇਹ ਹੈ ਅੱਜ ਦੇ ਦਿਨ ਦਾ ਹੀਰੋ, 128 ਘੰਟਿਆਂ ਬਾਅਦ ਬਚਾਇਆ ਗਿਆ ਇੱਕ ਬੱਚਾ। ਨਹਾਉਣ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਸੰਤੁਸ਼ਟ’। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਵੀਂ ਜ਼ਿੰਦਗੀ ਮਿਲਣ ਤੋਂ ਬਾਅਦ ਇਹ ਬੱਚਾ ਮੁਸਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
?? And here is the hero of the day! A toddler who was rescued 128 hours after the earthquake. Satisfied after a wash and a delicious lunch. pic.twitter.com/0lO79YJ7eP
— Mike (@Doranimated) February 11, 2023